
ਅਲਗੋਂ ਕੋਠੀ, 31 ਦਸੰਬਰ (ਹਰਿਦਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਹਲਕਾ ਵਿਧਾਇਕ ਵਲਟੋਹਾ ਵਲੋਂ ਕਰਵਾਏ ਗਏ ਰੋਡ ਸ਼ੋਅ ਵਿੱਚ ਸ਼ਾਮਲ ਹੋਣ ਲਈ ਮਾਰਕੀਟ ਕਮੇਟੀ ਮੈਂਬਰ ਪਰਗਟ ਸਿੰਘ ਕਲੰਜਰ ਅਪਣੇ ਸਾਥੀਆਂ ਸਮੇਤ ਅਮਰਕੋਟ ਤੋਂ ਕਾਫਲੇ ਦੇ ਰੂਪ ‘ਚ ਸ਼ਾਮਿਲ ਹੋਏ ।ਕਾਫਲੇ ਦੇ ਰਵਾਨਾ ਹੋਣ ਸਮੇਂ ਪਰਗਟ ਸਿੰਘ ਕਲੰਜ਼ਰ ਨੇ ਕਿਹਾ ਕਿ ਹਲਕੇ ਦੇ ਲੋਕਾਂ ਵਿੱਚ ਪੋ੍ਰ. ਵਲਟੋਹਾ ਨੂੰ ਜਿਤਾਉਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਉਨਾਂ ਕਿਹਾ ਕਿ 2017 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾ ‘ਚ ਕਾਂਗਰਸ ਅਤੇ ਆਪ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋ ਜਾਣਗੀਆਂ ਅਤੇ ਤੀਸਰੀ ਵਾਰ ਅਕਾਲੀ ਦਲ ਦੀ ਸਰਕਾਰ ਬਣੇਗੀ।ਇਸ ਮੋਕੇ ਦਲੇਰ ਸਿੰਘ, ਕੇਵਲ ਸਿੰਘ ਕੋਮਲ, ਨਰਿੰਦਰ ਸਿੰਘ, ਪਰਗਟ ਸਿੰਘ ਘਰਿਆਲਾ, ਚਮਕੋਰ ਸਿੰਘ ਸਾਬਕਾ ਸਰਪੰਚ, ਧਰਮ ਸਿੰਘ, ਜੀਤ ਸਿੰਘ, ਮੈਂਬਰ ਗੁਰਦੇਵ ਸਿੰਘ, ਕਾਲਾ ਪ੍ਰਧਾਨ, ਗੁਰਸਾਹਿਬ ਸਿੰਘ, ਬਲਦੇਵ ਸਿੰਘ ਭੇਣੀ, ਪ੍ਰਤਾਪ ਸਿੰਘ, ਜਸਵਿੰਦਰ ਸਿੰਘ ਆਦਿ ਹਾਜਰ ਸਨ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media