
ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ ਸੱਗੂ) – ਹਰ ਸਾਲ ਦੀ ਤਰਾਂ ਇਸ ਸਾਲ ਵੀ ਨਵੇਂ ਸਾਲ ਦੇ ਸ਼ੁੱਭ ਮੌਕੇ ਸ਼੍ਰੀ ਮਾਤਾ ਸੁਦਰਸ਼ਨਾ ਦੂਰਗਾ ਮੰਦਰ ਮਜੀਠਾ ਰੋਡ ਵਿਖੇ ਮਹਾਂਮਾਈ ਦਾ ਜਾਗਰਣ ਬੜੀ ਧੂਮਧਾਮ ਨਾਲ ਸ਼ਿਵ ਸੈਨਾ ਹਿੰਦੋਸਤਾਨ ਦੇ ਪੰਜਾਬ ਯੂਥ ਸੰਗਠਨ ਮੰਤਰੀ ਰਾਹੂਲ ਖੋਸਲਾ ਅਤੇ ਹਲਕਾ ਉਤੱਰੀ ਤੋਂ ਉਮੀਦਵਾਰ ਲੱਕੀ ਪੁੰਜ ਦੀ ਦੇਖ-ਰੇਖ ਵਿਚ ਕਰਵਾਇਆ ਗਿਆ।ਜਿਸ ਵਿਚ ਸ਼ਹਿਰ ਦੇ ਮਸ਼ਹੂਰ ਭਜਨ ਗਾਇਕ ਰਾਮ ਐਂਡ ਪਾਰਟੀ ਨੇ ਭਜਨਾਂ ਦਾ ਗੁਣਗਾਣ ਕੀਤਾ।ਭਾਰੀ ਇੱਕਠ ਵਿਚ ਸੰਗਤਾਂ ਨੇ ਪਹੁੰਚ ਕੇ ਹਾਜਰੀਆਂ ਭਰੀਆਂ।ਇਸ ਸ਼ੁਭ ਮੌਕੇ ਤੇ ਪੰਜਾਬ ਯੂਥ ਸੰਗਠਨ ਮੰਤਰੀ ਰਾਹੁਲ ਖੋਸਲਾ ਨੇ ਕਿਹਾ ਕਿ ਨਸ਼ਿਆਂ ਨੂੰ ਜੱੜ ਤੋਂ ਖਤੱਮ ਕਰਨ ਲਈ ਸ਼ਿਵ ਸੈਨਾ ਹਿੰਦੋਸਤਾਨ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਨੌਜਵਾਨਾਂ ਨੂੰ ਧਾਰਮਿਕ ਪ੍ਰੋਗਰਾਮਾਂ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਵੇਂ ਸਾਲ ਦੇ ਸ਼ੁਭ ਮੌਕੇ ਮਹਾਂਮਾਈ ਦਾ ਜਾਗਰਣ ਵੀ ਏਸੇ ਸਿਲਸਿਲੇ ਦਾ ਹਸਿੱਾ ਹੈ ਤਾਂ ਜੋ ਨੌਜਵਾਨ ਮਹਾਂਮਾਈ ਦਾ ਸਿਮਰਨ ਕਰਦੇ ਹੋਏ ਨਸ਼ਿਆਂ ਦੇ ਕੌਹੜ ਤੋਂ ਛੂਟਕਾਰਾ ਪਾ ਸਕਣ।ਗਿਆ ਹੈ।ਇਸ ਮੌਕੇ ਪੰਜਾਬ ਉਪ ਪ੍ਰਧਾਨ ਰਮਨ ਭੱਲਾ, ਪੰਜਾਬ ਸੈਕਟਰੀ ਸੁਰਿੰਦਰ ਕੁਮਾਰ ਸ਼ਿੰਦੇ, ਦਿਨੇਸ਼ ਓਬਰਾਏ ਜਿਲ੍ਹਾ ਉਪ ਚੇਅਰਮੈਨ, ਕ੍ਰਿਸ਼ਨ ਲਾਲ ਸ਼ਹਿਰੀ ਪ੍ਰਧਾਨ, ਅਜੇ ਪਹਿਲਵਾਨ ਉਪ ਪ੍ਰਧਾਨ, ਸਾਜਨ ਮਹੰਤ ਹਲਕਾ ਕੇਂਦਰੀ ਉਮੀਦਵਾਰ, ਰਿੱਕੀ, ਸ਼ਾਮਾ, ਸ਼ਾਮ ਲਾਲ, ਸੂਰਜ ਭਾਰਧਵਾਜ, ਰਾਗਵ ਪੁੰਜ, ਯਸ਼ਪਾਲ ਸ਼ਰਮਾ ਵਾਰਡ ਪ੍ਰਧਾਨ.47, ਪਵਨ ਕੁਮਾਰ, ਗੋਤਮ, ਅੰਕਿਤ ਖੋਸਲਾ ਜਿਲ੍ਹਾਂ ਪ੍ਰਭਾਰੀ, ਗੋਪਾਲਾ, ਕਰਨਕਪੂਰ, ਗੋਰਵ ਧੀਰ, ਰਾਹੁਲ ਅਰੋੜਾ, ਕੈਲਾਸ਼ ਕੁਮਾਰ, ਕੇਸ਼ਾ, ਸੋਨੂੰ, ਡਿਪਟੀ ਆਦਿ ਹਾਜਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media