Sunday, August 30, 2026

ਸੰਦੌੜ ਵੈਲਫੇਅਰ ਕਲੱਬ ਵੱਲੋਂ ਲੇਖਕ ਭੱਟ, ਗੋਬਿੰਦ ਸੰਦੌੜਵੀ ਅਤੇ ਬੱਬੂ ਸੰਦੌੜ ਦਾ ਵਿਸ਼ੇਸ਼ ਸਨਮਾਨ

ppn0101201703
ਸੰਦੌੜ, 1 ਜਨਵਰੀ (ਹਰਮਿੰਦਰ ਸਿੰਘ ਭੱਟ)- ਸੰਦੌੜ ਵੈੱਲਫੇਅਰ ਕਲੱਬ ਵੱਲੋਂ ਸਵ. ਪੰਡਿਤ ਰਜਿੰਦਰ ਪਾਲ ਸ਼ਰਮਾ ਦੀ ਯਾਦ ਨੂੰ ਸਮਰਪਿਤ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਦੇ ਬਜ਼ੁੱਰਗਾਂ ਨੂੰ ਅੱਜ ਗਰਮ ਸ਼ਾਲ ਤੇ ਲੋਈਆਂ ਵੰਡੀਆਂ ਜਾਣਗੀਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਵਨੀਤ ਸਿੰਘ ਕਹਿਲ ਅਤੇ ਡਾ. ਰਾਜਵੀਰ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਵਿਸ਼ੇਸ਼ ਕਰਕੇ ਸਮਾਜ ਦੀ ਸੇਵਾ ਵਿਚ ਸਮਰਪਿਤ ਹੋ ਕੇ ਅਜੋਕੇ ਸਮੇਂ ਵਿਚ ਵੱਧ ਰਹੇ ਰਾਜਨੀਤਿਕ ਤੇ ਸਮਾਜਿਕ ਬੁਰਾਈਆਂ ਹੇਠ ਲੁੱਟੀ ਜਾ ਰਹੀ ਜਨਤਾ ਅਤੇ ਪਤਿਤਪੁਣੇ ਨੂੰ ਠੱਲ੍ਹ ਪਾਉਣ ਲਈ ਕੀਤੇ ਜਾ ਰਹੇ ਸਾਰਥਿਕ ਯਤਨਾਂ ਸਦਕਾ ਲੁਕਾਈ ਨੂੰ ਸੇਧ ਦੇਣ ਹਿਤ ਆਪਣੀਆਂ ਲਿਖਤਾਂ ਦੁਆਰਾ ਵਿਲੱਖਣ ਪਹਿਚਾਣ ਬਣਾਉਣ ਵਾਲੇ ਲੇਖਕ ਹਰਮਿੰਦਰ ਸਿੰਘ ਭੱਟ, ਲੇਖਕ ਗੋਬਿੰਦ ਸੰਦੌੜਵੀ ਅਤੇ ਲੇਖਕ ਬੱਬੂ ਸੰਦੌੜ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ।

Check Also

ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ

ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …

Leave a Reply