
ਅੰਮ੍ਰਿਤਸਰ, 2 ਜਨਵਰੀ (ਜਗਦੀਪ ਸਿੰਘ ਸੱਗੂ)- ਚੀਫ਼ ਖਾਲਸਾ ਦੀਵਾਨ ਗੁਰੂਦੁਆਰਾ ਵਿਖੇ ਨਵੇਂ ਸਾਲ ਦੇ ਮੌਕੇ ਤੇ ਧਾਰਮਿਕ ਸਮਾਰੋਹ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਗਿਆ।ਚੀਫ਼ ਖਾਲਸਾ ਦੀਵਾਨ ਦੇ ਅਹੁਦੇਦਾਰ ਤੇ ਮੈਂਬਰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ ਅਤੇ ਉਹਨਾਂ ਗੁਰੁ ਸਾਹਿਬਾਨ ਅੱਗੇ 2016 ਵਿਚ ਚੀਫ਼ ਖਾਲਸਾ ਦੀਵਾਨ ਦੀਆਂ ਸਫਲਤਾਵਾਂ ਲਈ ਸ਼ੁਕਰਾਨੇ ਵਜੋਂ ਅਤੇ 2017 ਵਿਚ ਚੀਫ਼ ਖਾਲਸਾ ਦੀਵਾਨ ਦੀ ਹੋਰ ਤੱਰਕੀ ਅਤੇ ਲੋਕ ਭਲਾਈ ਦੇ ਕਾਰਜ ਕਰਨ ਲਈ ਬਲ ਬਖਸ਼ਣ ਦੀ ਵੀ ਅਰਦਾਸ ਕੀਤੀ।ਬੀਬੀ ਪ੍ਰਭਜੋਤ ਕੌਰ ਦੇ ਜਥੇ ਨੇ ਰੱਬੀ ਬਾਣੀ ਵਿਚ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ।
ਨਵੇਂ ਸਾਲ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੁ ਗੋਬਿੰਦ ਸਿੰਘ ਦੇ ਪ੍ਰਕਾਸ਼ ਪੂਰਬ ਮੌਕੇ ਤੇ ਵਧਾਈ ਸੰਦੇਸ਼ ਵਿਚ ਪ੍ਰਧਾਨ ਚੀਫ਼ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਨੇ ਚੀਫ਼ ਖਾਲਸਾ ਦੀਵਾਨ ਦੀਆਂ ਸ਼ਾਨਦਾਰ ਪ੍ਰਾਪਤੀਆ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਅਕਾਲ ਪੁਰਖ ਦੀਆਂ ਰਹਿਮਤਾਂ ਨੇ ਚੀਫ ਖਾਲਸਾ ਦੀਵਾਨ ਨੂੰ ਇਕ ਤੋਂ ਇਕ ਵਧ ਕੇ ਚੜਦੀ ਕਲਾ ਵਾਲੇ ਸਕੂਲ ਉਸਾਰਨ ਅਤੇ ਚਲਾਉਣ ਦੀਆਂ ਖੁਸ਼ੀਆਂ ਬਖਸ਼ੀਆਂ ਹਨ।ਚੀਫ਼ ਖਾਲਸਾ ਦੀਵਾਨ ਵਲੋਂ ਆਓੁਣ ਵਾਲੇ ਨਵੇਂ ਸਾਲ ਵਿਚ ਸ਼ੁਭਮ ਇਨਕਲੇਵ ਵਿਖੇ ਵਰਲਡ ਕਲਾਸ ਰਿਹਾਇਸ਼ੀ ਸਕੂਲ ਆਫ ਐਕਸੀਲੈਂਸ ਬਣ ਕੇ ਸ਼ੁਰੂ ਹੋ ਜਾਵੇਗਾ। ਇਸੇ ਸਾਲ ਹੀ ਵਿਸ਼ਵ ਪੱਧਰ ਤੇ ਸਥਾਪਿਤ ਹੋ ਚੁੱਕੀ ਚੀਫ ਖਾਲਸਾ ਦੀਵਾਨ ਵਲੋਂ ਵਿਦੇਸ਼ਾਂ ਵਿਚ ਚੀਫ ਖਾਲਸਾ ਦੀਵਾਨ ਸਥਾਨਕ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।ਸੁਰੂਆਤ ਕੇਨੈਡਾ ਅਤੇ ਦੁਬਈ ਤੋਂ ਕੀਤੀ ਜਾਵੇਗੀ।2018 ਵਿਚ ਕੇਨੈਡਾ ਦੀ ਧਰਤੀ ਤੇ 67ਵੀਂ ਵਿਸ਼ਵ ਸਿੱਖ ਐਜੂਕੇਸ਼ਨ ਕਾਨਫਰੰਸ ਕਰਵਾਉਣ ਲਈ ਚੀਫ ਖਾਲਸਾ ਦੀਵਾਨ ਦਾ ਵਫਦ ਇਸੇ ਸਾਲ ਕੈਨੇਡਾ ਪੁੱਜੇਗਾ ਅਤੇ ਪੰਜਾਬ ਅਤੇ ਪੰਬਾਬੀਅਤ ਨੂੰ ਪ੍ਰਫੂਲਿੱਤ ਕਰਨ ਦੇ ਮੰਤਵ ਨਾਲ ਚੀਫ ਖਾਲਸਾ ਦੀਵਾਨ ਵਲੋਂ ਉਥੇ ਇਕੱ ਸ਼ਾਨਦਾਰ ਸਕੂਲ ਬਣਾਉਣ ਲਈ ਜਮੀਨ ਲਈ ਜਾਵੇਗੀ ।ਪਿਛਲੇ ਸਾਲ 2016 ਵਿੱਚ ਅਤਿ ਆਧੁਨਿਕ ਸੁਵਿਧਾਵਾਂ ਅਤੇ ਮਸ਼ੀਨਾ ਨਾਲ ਲੈਸ ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਦਾ ਉਦਘਾਟਨ, ਸ੍ਰੀ ਕਲਘੀਧਰ ਗੁਰਦੁਆਰਾ ਸਾਹਿਬ ਦੀ ਉਸਾਰੀ, ਇਕ ਹੋਰ ਸਕੂਲ ਬਣਾਉਣ ਲਈ ਜੇਲ ਰੋਡ ਵਿਖੇ ਸਵਾ ਦੋ ਏਕੜ ਦੀ ਜਮੀਨ ਦੀ ਖਰੀਦ ਚੀਫ਼ ਖਾਲਸਾ ਦੀਵਾਨ ਦੀਆਂ ਪ੍ਰਮੁੱਖ ਪ੍ਰਾਪਤੀਆ ਵਿਚੋਂ ਇਕ ਹੈ। ਉਹਨਾਂ ਕਿਹਾ ਕਿ ਇਸ ਵੇਲੇ 50 ਸਕੂਲ ਦੀਵਾਨ ਦਾ ਮਾਣ ਵਧਾ ਰਹੇ ਹਨ।ਚਰਨਜੀਤ ਸਿੰਘ ਚੱਢਾ ਅਤੇ ਹੋਰ ਅਹੁਦੇਦਾਰਾਂ ਨੂੰ ਗੁਰਦੁਆਰਾ ਚੀਫ਼ ਖਾਲਸਾ ਦੀਵਾਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਧਾਰਮਿਕ ਸਮਾਰੋਹ ਵਿਚ ਚੀਫ਼ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਸਵਿੰਦਰ ਸਿੰਘ ਕੱਥੂਨੰਗਲ, ਹਰਮਿੰਦਰ ਸਿੰਘ, ਮੈਡਮ ਅਮਰਪਾਲੀ, ਡਾਇਰੈਕਟਰ ਐਜ਼ੂਕੇਸ਼ਨ ਡਾ: ਧਰਮਵੀਰ ਸਿੰਘ ਅਤੇ ਚੀਫ ਖਾਲਸਾ ਦੀਵਾਨ ਅਧੀਨ ਚਲ ਰਹੇ ਸਕੂਲਾਂ, ਕਾਲਜਾਂ ਦੇ ਪ੍ਰਿਸੀਪਲ ਅਤੇ ਸਟਾਫ, ਹਸਪਤਾਲ, ਆਫਿਸ ਸਟਾਫ ਅਤੇ ਸਮੂਹ ਸਾਧ ਸੰਗਤਾ ਵੀ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media