ਫਾਜ਼ਿਲਕਾ, 2 ਜਨਵਰੀ (ਵਿਨੀਤ ਅਰੋੜਾ) – ਫਾਜ਼ਿਲਕਾ-ਫਿਰੋਜ਼ਪੁਰ ਰੋਡ ਤੇ ਇੱਥੋਂ ਲਗਭਗ 15 ਕਿਲੋਮੀਟਰ ਦੂਰ ਸਥਿਤ ਮੰਡੀ ਲਾਧੂਕਾ ਦੇ ਨੇੜੇ ਅੱਜ ਸਵੇਰੇ ਲਗਭਗ 9.00 ਵਜੇ ਸੰਘਣੀ ਧੁੰਦ ਦੇ ਚਲਦੇ ਬੱਸ ਅਤੇ ਟਰੱਕ ਦੇ ਵਿਚਕਾਰ ਹੋਈ ਭਿਆਨਕ ਟੱਕਰ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਪੰਜਾਬ ਰੋਡਵੇਜ਼ ਦੀ ਇੱਕ ਬੱਸ ਨੰਬਰ ਪੀਬੀ-03-7602 ਫਿਰੋਜ਼ਪੁਰ ਤੋਂ ਫਾਜ਼ਿਲਕਾ ਵੱਲ ਆ ਰਹੀ ਸੀ। ਜਦਕਿ ਅਬੋਹਰ ਤੋਂ ਕਿਨੂੰਆਂ ਨਾਲ ਲੱਦਿਆ ਟਰੱਕ ਨੰਬਰ ਜੇਕੇ-03-7815 ਸ਼੍ਰੀਨਗਰ ਵੱਲ ਜਾ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਮੰਡੀ ਲਾਧੂਕਾ ਦੇ ਨੇੜੇ ਬੱਸ ਵੱਲੋਂ ਇੱਕ ਟਰੱਕ ਨੂੰ ਓਵਰਟੇਕ ਕਰਦੇ ਹੋਏ ਬੱਸ ਫਾਜ਼ਿਲਕਾ ਵੱਲੋਂ ਜਾ ਰਹੇ ਟਰੱਕ ਜਿਸ ਦੀਆਂ ਲਾਇਟਾਂ ਡਿੰਮ ਸਨ ਦੇ ਨਾਲ ਟੱਕਰਾ ਗਈ। ਇਸ ਹਾਦਸੇ ਵਿਚ ਬੱਸ ਚਾਲਕ ਗੁਰਸੇਵਕ ਸਿੰਘ (43) ਵਾਸੀ ਪਿੰਡ ਫਿੱਡੇ (ਫਿਰੋਜ਼ਪੁਰ) ਅਤੇ ਟਰੱਕ ਚਾਲਕ ਅਜੂਬ (24) ਅਤੇ ਟਰੱਕ ਕੰਡਕਟਰ ਸਾਜਾਦ (23) ਤਿੰਨੇ ਜ਼ਖ਼ਮੀ ਹੋ ਗਏ। ਬੱਸ ਚਾਲਕ ਗੁਰਸੇਵਕ ਸਿੰਘ ਨੂੰ ਸਿਰ ਅਤੇ ਮੂੰਹ ਤੇ ਅਤੇ ਟਰੱਕ ਚਾਲਕ ਦੇ ਪੈਰ ਅਤੇ ਟਰੱਕ ਕੰਡਕਟਰ ਦੇ ਸਰੀਰ ਤੇ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਇਨ੍ਹਾਂ ਦੋਵ੍ਹਾਂ ਵ੍ਹੀਕਲਾਂ ਦੀ ਟੱਕਰ ਹੋਈ ਤਾਂ ਜਲਾਲਾਬਾਦ ਵੱਲੋਂ ਆ ਰਹੀ ਇੱਕ ਓਡੀ ਕਾਰ ਨੰਬਰ ਆਰਜੇ-14ਟੀਸੀ-0673 ਬੱਸ ਦੇ ਨਾਲ ਜਾ ਟਕਰਾਈ। ਜਿਸ ਕਾਰਨ ਕਾਰ ਵਿਚ ਸਵਾਰ ਸਾਰੇ ਵਿਅਕਤੀ ਵਾਲ ਵਾਲ ਬੱਚ ਗਏ ਜਦਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media