Monday, March 30, 2026

ਬਾਲਾ ਜੀ ਧਾਮ ਵਿਚ ਕੇ.ਐਸ ਸੋਨੀ ਦੇ ਭਜਨਾਂ `ਤੇ ਨੱਚੇ ਸ਼ਰਧਾਲੂ

ppn0201201737ਫਾਜ਼ਿਲਕਾ, 2 ਜਨਵਰੀ (ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਫਾਜ਼ਿਲਕਾ ਵਿਚ ਨਵਾਂ ਸਾਲ 2017 ਦੇ ਮੌਕੇ ਤੇ ਭਜਨ ਸੰਧਿਆ ਕਰਵਾਈ ਗਈ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਮਹਾਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸੁੰਦਰਕਾਂਡ ਮਹਿਲਾ ਮੰਡਲ ਵੱਲੋਂ ਸ਼੍ਰੀ ਬਾਲਾ ਜੀ ਦੀ ਅਰਾਧਨਾ ਕਰਦੇ ਹੋਏ ਸੰਗੀਤਮਈ ਸੁੰਦਰਕਾਂਡ ਪਾਠ ਕੀਤਾ ਗਿਆ। ਇਸ ਤੋਂ ਬਾਅਦ ਭਾਈ ਡੇਰਾ ਸੰਤ ਬਾਬਾ ਬੱਗੂਸ਼ਾਹ, ਸ਼੍ਰੀ ਮੁਕਤਸਰ ਸਾਹਿਬ ਦੇ ਭਗਤ ਸ਼ੰਮੀ ਚਾਵਲਾ ਦੇ ਪਰਮ ਸ਼ਿਸ਼ ਕੇ.ਐਸ.ਸੋਨੀ ਵੱਲੋਂ ਆਪਣੀ ਮਧੁਰ ਵਾਦੀ ਨਾਲ ਸ਼ਰਧਾਲੂਆਂ ਨੂੰ ਬਾਲਾ ਜੀ ਦੇ ਦਰਬਾਰ ਵਿਚ ਨਵਾਂ ਸਾਲ ਮਨਾਉਣ ਸਬੰਧੀ ਦੱਸਿਆ। ਇਨ੍ਹਾਂ ਦੇ ਭਜਨਾ ਤੇ ਸਰਧਾਲੂ ਨੱਚਣ ਲਈ ਮਜ਼ਬੂਰ ਹੋ ਗਏ। ਇਸ ਤੋਂ ਇਲਾਵਾ ਹੈਪੀ ਡਿਲਾਇਟ, ਬੰਟੀ ਜਸੂਜਾ, ਅਸ਼ੋਕ ਗਾਂਧੀ ਨੇ ਆਪਣੇ ਭਜਨਾਂ ਰਾਹੀਂ ਬਾਲਾ ਜੀ ਦੀ ਹਾਜ਼ਰੀ ਲਗਵਾਈ। ਪ੍ਰੋਗਰਾਮ ਦੌਰਾਨ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ, ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਰਕੇਸ਼ ਧੂੜੀਆ, ਸਾਬਕਾ ਪ੍ਰਧਾਨ ਅਨਿਲ ਸੇਠੀ, ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਸੇਤੀਆ ਅਤੇ ਯਜਮਾਨ ਪ੍ਰਿਤਪਾਲ ਕੁੱਕੜ, ਅਭਿਸ਼ੇਕ ਕੁੱਕੜ, ਮਹਾਵੀਰ ਮੋਦੀ, ਅਸ਼ਵਨੀ ਬਾਂਸਲ ਅਤੇ ਮੰਦਰ ਕਮੇਟੀ ਵੱਲੋਂ ਕੇ.ਐਸ.ਸੋਨੀ ਅਤੇ ਟੀਮ ਨੂੰ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਵਿਚ ਚੇਅਰਮੈਨ ਡਾ. ਰਮੇਸ਼ ਵਰਮਾ, ਕੌਂਸਲਰ ਕਮਲੇਸ਼ ਚੁੱਘ, ਨਰੇਸ਼ ਅਰੋੜਾ, ਪ੍ਰੋਫੈਸਰ ਆਰ.ਸੀ.ਬਤਰਾ, ਸੁਭਾਸ਼ ਬਾਂਸਲ, ਨਰੇਸ਼ ਬਾਂਸਲ, ਖਰੈਤ ਲਾਲ ਛਾਬੜਾ, ਕਿਰਨ ਚੋਪੜਾ, ਅਨਮੋਲ ਬੱਬਰ, ਖਰੈਤ ਲਾਲ ਬੱਬਰ, ਲਵਲੀ ਅਤ ਸੇਵਾਦਾਰ ਸ਼ਾਮਲ ਸਨ। ਪ੍ਰੋਗਰਾਮ ਵਿਚ ਸੁੰਦਰ ਕਾਂਡ ਮਹਿਲਾ ਮੰਡਲ, ਲੰਗਰ ਸੇਵਾ ਸੰਮਤੀ, ਬਾਲਾ ਜੀ ਫੇਰੀ ਸੰਘ, ਜੋੜਾ ਸੰਘ, ਜਲ ਸੇਵਾ ਸੰਘ ਦੇ ਮੈਂਬਰਾਂ ਨੇ ਸਹਿਯੋਗ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply