Wednesday, March 25, 2026

ਬੀ.ਐਸ.ਐਫ ਵੱਲੋਂ ਸਰਚ ਆਪ੍ਰੇਸ਼ਨ ਦੌਰਾਨ 25 ਕਰੋੜ ਦੀ ਹੈਰੋਇਨ ਬਰਾਮਦ

ppn0301201705
ਭਿੱਖੀਵਿੰਡ/ ਖਾਲੜਾ, 3 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)- ਬੀ.ਐਸ.ਐਫ ਤੇ ਕਾਊਟਰ ਇੰਟੈਲੀਜੈਂਸ ਨੇ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਹਿੰਦ-ਪਾਕਿ ਦੀ ਸਰਹੱਦ ਉਤੇ ਬਾਰਡਰ ਪੋਸਟ ਵਧਾਈ ਚੀਮਾ ਸੈਕਟਰ ਗੁਰਦਾਸਪੁਰ ਨੇੜਿਉ 5 ਪੈਕਟ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 25 ਕਰੋੜ ਰੁਪਏ ਦੱਸੀ ਜਾਂਦੀ ਹੈ।ਬੀ.ਐਸ.ਐਫ 70 ਬਟਾਲੀਅਨ ਦੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਿਹਾ ਕਿ ਬੀ.ਐਸ.ਐਫ ਪੰਜਾਬ ਫਰੰਟੀਅਰ ਦੇ ਆਈ.ਜੀ ਸ੍ਰੀ ਮੁਕਲ ਗੋਇਲ ਦੀਆਂ ਹਦਾਇਤਾਂ `ਤੇ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਆਰੰਭੀ ਕਾਰਵਾਈ ਦੌਰਾਨ ਬੀ.ਐਸ.ਐਫ 70 ਬਟਾਲੀਅਨ ਤੇ ਕਾਊਟਰ ਇੰਟੈਲੀਜੈਂਸ ਵੱਲੋਂ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਬਾਰਡਰ ਪੋਸਟ ਵਧਾਈ ਚੀਮਾ ਨੇੜਿਉ ਪਲਾਸਟਿਕ ਦੇ ਬੈਗ ਵਿਚੋਂ 5 ਪੈਕਟ ਹੈਰੋਇਨ ਬਰਾਮਦ ਕੀਤੀ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply