
ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ) – ਹਿਮਾਲੀਆ ਨੈਸ਼ਨਲ ਤਾਇਕਵਾਡੋਂ ਕੱਪ (ਤਾਇਕਵਾਡੋਂ ਬੋਰਡ ਹਿਮਾਚਲ ਪ੍ਰਦੇਸ਼) 30 ਤੋ 31 ਦਸੰਬਰ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਚ ਹੋਇਆ। ਜਿਸ ਵਿਚ ਤਾਇਕਵਾਡੋਂ ਐਸੋਸਿਏਸ਼ਨ ਜ਼ਿਲ੍ਹਾ ਫਾਜਿਲਕਾ ਦੀ ਟੀਮ ਨੇ ਭਾਗ ਲਿਆ ਅਤੇ ਪੰਜ ਗੋਲਡ, ਦੋ ਸਿਲਵਰ ਤੇ ਛੇ ਬ੍ਰਾਉਜ਼ ਮੈਡਲ ਜਿੱਤ ਕੇ ਫਾਜਿਲਕਾ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ।ਜਾਣਕਾਰੀ ਦਿੰਦੇ ਹੋਏ ਤਾਇਕਵਾਡੋਂ ਐਸੋਸਿਏਸ਼ਨ ਜ਼ਿਲ੍ਹਾ ਫਾਜ਼ਿਲਕਾ ਦੇ ਚੀਫ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਹਿਮਾਲੀਆ ਨੈਸ਼ਨਲ ਤਾਇਕਵਾਡੋਂ ਕੱਪ(ਤਾਇਕਵਾਡੋਂ ਬੋਰਡ ਹਿਮਾਚਲ ਪ੍ਰਦੇਸ਼) 30 ਅਤੇ 31 ਦਸੰਬਰ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਚ ਹੋਇਆ ਜਿਸ ਵਿਚ ਸ਼ਿਵਮ ਰਾਣੀ, ਮਨਦੀਪ ਕੌਰ, ਸਰਵਜੀਤ ਕੌਰ, ਆਸਥਾ ਤੇ ਜੈਦੀਪ ਗਾਂਧੀ ਨੇ ਗੋਲਡ ਮੈਡਲ, ਅਰਪਨ ਤੇ ਪ੍ਰਨੀਤ ਕੌਰ ਨੇ ਸਿਲਵਰ ਮੈਡਲ ਅਤੇ ਅਭੀ ਕੁਮਾਰ, ਮਨੀਸ਼ ਕੁਮਾਰ, ਗੁਰਪ੍ਰੇਮ, ਮੋਨਿਕਾ ਰਾਣੀ,ਸਿਮਰਨ ਕੌਰ ਤੇ ਕਾਜਲ ਨੇ ਬ੍ਰਾਉਜ਼ ਮੈਡਲ ਜਿੱਤੇੇ। ਉਨ੍ਹਾਂ ਦੱਸਿਆ ਕਿ ਇਹ ਸਭ ਕੁੱਝ ਵਿਦਿਆਰਥੀਆਂ ਤੇ ਉਨ੍ਹਾਂ ਦੇ ਕੋਚ ਰਮਨ ਕੁਮਾਰ, ਰਾਕੇਸ਼ ਕੁਮਾਰ, ਅਮਨਦੀਪ ਤੇ ਸੋਨੂੰ ਦੀ ਮਿਹਨਤ ਸਦਕਾ ਸੰਭਵ ਹੋਇਆ ਹੈ।ਇਸ ਮੋਕੇ ਜ਼ਿਲਾ੍ਹ ਕੋਆਰਡੀਨੇਟਰ (ਖੇਡਾਂ) ਅਜੀਤ ਪੰਧੂ ਨੇ ਖਿਡਾਰੀਆਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਵਿਚ ਖੇਡਾਂ ਦਾ ਬਹੁਤ ਮਹੱਤਵ ਹੈ। ਜੇਕਰ ਸਾਡੀ ਸਿਹਤ ਹੀ ਠੀਕ ਨਹੀ ਹੋਵੇਗੀ ਤਾਂ ਅਸੀ ਕੋਈ ਵੀ ਕੰਮ ਤਸਲੀਬਖਸ਼ ਤਰੀਕੇ ਨਾਲ ਨਹੀ ਕਰ ਸਕਦੇ। ਉਨ੍ਹਾਂ ਕਿਹਾ ਕਿ ਇਹ ਫਾਜ਼ਿਲਕਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਨੈਸ਼ਨਲ ਪੱਧਰ ਤੇ ਖਿਡਾਰੀਆਂ ਨੇ ਮੈਡਲ ਜਿੱਤ ਕੇ ਇਲਾਕੇ ਦਾ ਮਾਨ ਵਧਾਇਆ ਹੈ।ਪ੍ਰੋਗਰਾਮ ਵਿਚ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ ਪਿਆਰਾ ਰਾਮ (ਲੈਕ.), ਅਜੀਤ ਪੰਧੂ ਅਤੇ ਗੁਰਪ੍ਰੀਤ ਸਿੰਘ ਨੇ ਖਿਡਾਰੀਆ ਤੇ ਕੋਚਾ ਨੂੰ ਵਧਾਈ ਦਿੱਤੀ।ਇਸ ਮੌਕੇ ਤਾਇਕਵਾਡੋਂ ਐਸੋਸਿਏਸ਼ਨ ਜ਼ਿਲ੍ਹਾ ਫਾਜ਼ਿਲਕਾ ਦੇ ਕੋਚ ਰਵੀ ਕੁਮਾਰ, ਰਮਨ ਕੁਮਾਰ, ਰਾਕੇਸ਼ ਕੁਮਾਰ, ਅਮਨਦੀਪ ਤੇ ਸੋਨੂੰ ਹਾਜ਼ਰ ਸਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media