Sunday, March 15, 2026

ਭਾਰਤੀ ਚੋਣ ਕਮਿਸ਼ਨ ਵਲੋਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ – ਵੋਟਾਂ 4 ਫਰਵਰੀ ਤੋਂ ਨਤੀਜੇ 11 ਮਾਰਚ ਨੂੰ

The Chief Election Commissioner, Dr. Nasim Zaidi holding a press conference to announce the Assembly Elections in five States, in New Delhi on January 04, 2017. 	The Election Commissioners, Shri A.K. Joti and Shri O.P. Rawat are also seen.

ਨਵੀਂ ਦਿੱਲੀ, 4 ਜਨਵਰੀ (ਪੰਜਾਬ ਪੋਸਟ ਬਿਊਰੋ) –  ਭਾਰਤੀ ਚੋਣ ਕਮਿਸ਼ਨ ਦੇ ਕਮਿਸ਼ਨਰ ਨਾਜਿਮ ਜ਼ੈਦੀ ਨੇ  ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਸੂਚੀ ਦਾ ਐਲਾਨ ਕੀਤਾ।ਇਹਨਾਂ ਵਿੱਚ ਉੱਤਰ ਪ੍ਰਦੇਸ਼, ਉਤਰਾਖੰਡ, ਗੋਆ, ਮਣੀਪੁਰ ਅਤੇ ਪੰਜਾਬ ਰਾਜ ਸ਼ਾਮਲ ਹਨ।ਗੋਆ, ਮਣੀਪੁਰ ਅਤੇ ਪੰਜਾਬ ਵਿਧਾਨ ਸਭਾ ਦੀ ਮਿਆਦ 18 ਮਾਰਚ, ਉਤਰਾਖੰਡ ਦੀ 26 ਮਾਰਚ ਤੇ ਉੱਤਰ ਪ੍ਰਦੇਸ਼ ਦੀ ਮਿਆਦ 27 ਮਈ ਨੂੰ ਖਤਮ ਹੋ ਰਹੀ ਹੈ।ਗੋਆ ਦੀਆਂ 40 ਵਿਧਾਨ ਸਭਾ ਤੇ ਪੰਜਾਬ ਦੀਆਂ 117 ਵਿਧਾਨ ਸਭਾ ਦੀਆਂ ਸੀਟਾਂ ਲਈ  ਵੋਟਾਂ 4 ਫਰਵਰੀ ਨੂੰ ਇਕ ਗੇੜ ਵਿੱਚ ਹੋਣਗੀਆਂ।ਉੱਤਰਾਖੰਡ ਵਿੱਚ 70 ਵਿਧਾਨ ਸਭਾ ਸੀਟਾਂ ਲਈ ਚੋਣਾਂ 15 ਫਰਵਰੀ ਨੂੰ ਇਕ ਗੇੜ ਵਿੱਚ ਹੋਣਗੀਆਂ ਅਤੇ  ਮਣੀਪੂਰ ਦੀਆਂ 60 ਸੀਟਾਂ ਲਈ ਚੋਣਾਂ 2 ਗੇੜਾਂ ਵਿੱਚ ਕਰਵਾਈਆਂ ਜਾਣਗੀਆਂ।ਉੱਤਰ ਪ੍ਰਦੇਸ਼ ਵਿੱਚ 403 ਸੀਟਾਂ ਲਈ ਚੋਣਾਂ 7 ਗੇੜਾਂ ਵਿੱਚ 11, 15, 19, 23, 27 ਫਰਵਰੀ, 4 ਤੇ 8 ਮਾਰਚ ਨੂੰ ਹੋਣਗੀਆਂ।ਇਹਨਾਂ ਚੋਣਾਂ ਵਿੱਚ 16 ਕਰੋੜ ਲੋਕ ਵੋਟ ਪਾਉਣ ਦੇ ਹੱਕਦਾਰ ਹਨ।ਪੰਜ ਰਾਜਾਂ ਵਿੱਚ ਕੁਲ 690 ਵਿਧਾਨ ਸਭਾ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਲਈ 1 ਲੱਖ 85 ਹਜ਼ਾਰ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।ਸਾਰੀਆਂ ਵਿਧਾਨ ਸਭਾਵਾਂ ਦੇ ਚੋਣ ਨਤੀਜੇ  11 ਮਾਰਚ ਨੂੰ ਆਉਣਗੇ  ।

 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply