
ਫਾਜ਼ਿਲਕਾ, 4 ਜਨਵਰੀ (ਵਿਨੀਤ ਅਰੋੜਾ) – ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ ਨੇ ਅੱਜ ਇੱਥੇ ਜ਼ਿਲੇ ਦੇ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਕਰਕੇ ਉਨਾਂ ਨੂੰ ਆਦਰਸ਼ ਚੋਣ ਜ਼ਾਬਤਾ ਸਖ਼ਤੀ ਨਾਲ ਲਾਗੂ ਕਰਨ ਅਤੇ ਵਿਧਾਨ ਸਭਾ ਚੋਣਾਂ ਸਬੰਧੀ ਸਾਰੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਡਿਫੈਸਮੈਂਟ ਆਫ ਪ੍ਰਾਪਰਟੀ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।ਉਨਾਂ ਕਿਹਾ ਕਿ ਸਾਰੀਆਂ ਸਰਕਾਰੀ ਇਮਾਰਤਾਂ ਤੋਂ ਹਰ ਪ੍ਰਕਾਰ ਦੀ ਸਿਆਸੀ ਇਸ਼ਤਿਹਾਰਬਾਜੀ 24 ਘੰਟਿਆਂ ਦੇ ਅੰਦਰ-ਅੰਦਰ ਉਤਾਰ ਦਿੱਤੀ ਜਾਵੇ।ਇਸ ਤਰਾਂ ਜਨਤਕ ਥਾਵਾਂ ਤੋਂ 48 ਘੰਟਿਆਂ ਵਿਚ ਸਿਆਸੀ ਇਸ਼ਤਿਹਾਰਬਾਜੀ ਹਟਾ ਦਿੱਤੀ ਜਾਵੇ ਅਤੇ ਜੇਕਰ ਸਬੰਧਤ ਦੀ ਸਹਿਮਤੀ ਤੋਂ ਬਿਨਾਂ ਨਿੱਜੀ ਸਪੰਤੀ `ਤੇ ਲੱਗੇ ਇਸ਼ਤਿਹਾਰ ਜਾਂ ਫਲੈਕਸ ਬੋਰਡ ਆਦਿ ਵੀ ਉਤਾਰ ਦਿੱਤੇ ਜਾਣ।ਉਨਾਂ ਕਿਹਾ ਕਿ ਕਿਸੇ ਵੀ ਉਮੀਦਵਾਰ ਲਈ ਬਿਨਾਂ ਉਸ ਦੀ ਸਹਿਮਤੀ ਤੋਂ ਅਣਅਧਕਾਰਿਤ ਪ੍ਰਚਾਰ ਕਰਨਾ ਕਾਨੂੰਨ ਦੀ ਧਾਰਾ 171 ਐਚ ਦਾ ਉਲੰਘਣ ਹੈ।ਇਸੇ ਤਰਾਂ ਉਨਾਂ ਨੇ ਕਿਹਾ ਕਿ ਕਿਸੇ ਵੀ ਵਿਦਿਅਕ ਸੰਸਥਾ ਵਿਚ ਕੋਈ ਵੀ ਚੁਣਾਵ ਰੈਲੀ ਨਹੀਂ ਹੋ ਸਕਦੀ ਅਤੇ ਨਾ ਹੀ ਕੋਈ ਉਮੀਦਵਾਰ ਧਰਮ, ਜਾਤੀ ਆਦਿ ਦੇ ਆਧਾਰ ਤੇ ਵੋਟਾਂ ਮੰਗ ਸਕਦਾ ਹੈ।ਉਮੀਦਵਾਰ ਆਪਣੀਆਂ ਰੈਲੀਆਂ ਸਬੰਧੀ ਪੂਰਵ ਪ੍ਰਵਾਨਗੀ ਲੈਣਗੇ ਅਤੇ ਲਾਊਡ ਸਪੀਕਰ ਦੀ ਵਰਤੋਂ ਵੀ ਅਗਾਊਂ ਪ੍ਰਵਾਨਗੀ ਨਾਲ ਹੀ ਕੀਤੀ ਜਾ ਸਕੇਗੀ।
ਇਸ ਮੌਕੇ ਰਿਟਰਨਿੰਗ ਅਫ਼ਸਰ ਫਾਜ਼ਿਲਕਾ ਸ਼੍ਰੀ ਵਿਨੋਦ ਬਾਂਸਲ, ਰਿਟਰਨਿੰਗ ਅਫ਼ਸਰ ਅਬੋਹਰ ਜਸਪ੍ਰੀਤ ਸਿੰਘ, ਰਿਟਰਨਿੰਗ ਅਫ਼ਸਰ ਜਲਾਲਾਬਾਦ ਅਵਿਕੇਸ਼ ਗੁਪਤਾ ਅਤੇ ਰਿਟਰਨਿੰਗ ਅਫ਼ਸਰ ਬੱਲੂਆਣਾ ਸੁਰਿੰਦਰ ਸਿੰਘ ਢਿੱਲੋਂ, ਤਹਿਸੀਲਦਾਰ ਚੋਣਾਂ ਇੰਦਰਜੀਤ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media