Friday, March 13, 2026

ਕੈਂਪ ਲਗਾ ਕੇ ਔਰਤਾਂ ਨੂੰ ਸੰਸਥਾਗਤ ਜਣੇਪੇ ਕਰਵਾਉਣ ਸਬੰਧੀ ਕੀਤਾ ਜਾਗਰੂਕ

ppn0401201716

ਫਾਜ਼ਿਲਕਾ, 4 ਜਨਵਰੀ (ਵਿਨੀਤ ਅਰੋੜਾ) ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਦੀ ਅਗਵਾਈ ਅਤੇ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਫਾਜ਼ਿਲਕਾ ਜ਼ਿਲ੍ਹੇ ਵਿਚ ਸੰਸਥਾਗਤ ਜਨੇਪੇ ਨੂੰ ਉਤਸਾਹਤ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਨੂੰ ਉਤਸਾਹਿਤ ਕਰਨ ਸਬੰਧੀ ਅੱਜ ਸਬ ਸੈਂਟਰ ਚੱਕ ਅਰਾਈਆਂ ਵਾਲਾ ਵਿਚ ਗਰਭਵਤੀ ਔਰਤਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮੋਬਾਇਲ ਮੈਡੀਕਲ ਯੂਨਿਟ ਸਮੇਤ ਮੈਡੀਕਲ ਅਫ਼ਸਰ ਡਾ. ਸੁਮਨਦੀਪ ਨੇ 50 ਤੋਂ ਵੱਧ ਗਰਭਵਤੀ ਔਰਤਾਂ ਦੀ ਜਾਂਚ ਕੀਤੀ। ਇਸ ਮੌਕੇ ਬਲਾਕ ਜੰਡਵਾਲਾ ਭੀਮੇਸ਼ਾਹ ਦੇ ਬੀਈਈ ਪੂਜਾ ਸ਼ਰਮਾ ਅਤੇ ਕਾਊਂਸਲਰ ਪੁਸ਼ਪਾ ਵੱਲੋਂ ਔਰਤਾਂ ਨੂੰ ਸੰਸਥਾਗਤ ਜਨੇਪੇ ਕਰਵਾਉਣ ਲਈ ਉਤਸਾਹਿਤ ਕੀਤਾ ਗਿਆ। ਕੈਂਪ ਦੌਰਾਨ ਸਿਵਲ ਸਰਜ਼ਨ ਦਫ਼ਤਰ ਤੋਂ ਰਾਜੇਸ਼ ਕੁਮਾਰ ਵੱਲੋਂ ਮੁਹਿੰਮ ਨੂੰ ਮੁਨੀਟਰ ਕਰਨ ਲਈ ਵਿਜਿਟ ਕੀਤੀ ਗਈ। ਕੈਂਪ ਵਿਚ ਸਬ ਸੈਂਟਰ ਦੀ ਏਐਨਐਮ ਸਰੋਜ ਬਾਲਾ ਅਤੇ ਪਿੰਕ ਰਾਜ ਨੇ ਸਹਿਯੋਗ ਕੀਤਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply