
ਮਜੀਠਾ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਨੇ ਮਜੀਠਾ ਹਲਕੇ ਤੋਂ ਆਪ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਮਜੀਠਾ ਹਲਕੇ ਦੇ ਕਰੀਬ ਦਰਜਨ ਪਿੰਡਾਂ ਵਿੱਚ ਰੋਡ ਸ਼ੋਅ ਕੱਢਣ ਉਪਰੰਤ ਵੱਖ-ਵੱਖ ਥਾਂਵਾਂ `ਤੇ ਜਨਤਕ ਇਕੱਠਾਂ ਨੂੰ ਸੰਬੋਧਿਤ ਕੀਤਾ।
ਚੋਣ ਜਾਬਤਾ ਲੱਗਣ ਦੇ ਅਗਲੇ ਦਿਨ ਹੀ ਮਜੀਠਾ ਹਲਕੇ `ਚ ਆਯੋਜਿਤ ਕੀਤੇ ਗਏ ਇਹਨਾਂ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ `ਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਨੌਜਵਾਨ ਤੇ ਔਰਤਾਂ ਘਰਾਂ ਤੋਂ ਨਿਕਲ ਕੇ ਬਾਹਰ ਸੜਕਾਂ `ਤੇ ਪੁੱਜੇ ਹੋਏ ਸਨ।ਭਗਵੰਤ ਮਾਨ ਨੇ ਵਾਰ-ਵਾਰ ਗੱਡੀ `ਚੋਂ ਉੱਤਰ ਕੇ ਸੜਕਾਂ ਕਿਨਾਰੇ ਖੜੇ ਲੋਕਾਂ ਦੀ ਭੀੜ ਵਿੱਚ ਜਾ ਰਲਦੇ ਰਹੇ।ਰਸਤੇ ਵਿੱਚ ਖੁੱਲੀ ਗੱਡੀ `ਚ ਭਗਵੰਤ ਮਾਨ ਅਤੇ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਲੋਕਾਂ ਦੇ ਉਤਸ਼ਾਹ ਦਾ ਹੱਥ ਹਿਲਾ ਕੇ ਸਵਾਗਤ ਕਰਦੇ ਰਹੇ।ਰਸਤੇ `ਚ ਭਗਵੰਤ ਮਾਨ ਪਿੰਡ ਛੋਟਾ ਕੱਥੂਨੰਗਲ ਦੀ ਸੰਗਤ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਵਿੱਚ ਵੀ ਸ਼ਾਮਲ ਹੋ ਗਏ ਅਤੇ ਸੰਗਤ ਨਾਲ ਲੰਗਰ ਛਕਣ ਉਪਰੰਤ ਅੱਗੇ ਰਵਾਨਾ ਹੋਏ ਇਹ ਰੋਡ ਸ਼ੋਅ ਹਲਕੇ ਦੇ ਪਿੰਡ ਮਜਵਿੰਡ-ਗੋਪਾਲਪੁਰਾ ਤੋਂ ਆਪ ਦੇ ਦਫ਼ਤਰ ਦੇ ਉਦਘਾਟਨ ਤੋਂ ਆਰੰਭ ਹੋ ਕੇ ਪਤਾਲਪੁਰੀ, ਖਰਾਸਵਾਲਾ, ਦਿਆਲਪੁਰਾ, ਕਰਨਾਲਾ, ਸ਼ਾਮਨਗਰ, ਮਰੜੀ ਕਲਾਂ ਅਤੇ ਥਰੀਏਵਾਲ ਰਾਹੀਂ ਹੁੰਦਾ ਹੋਇਆ ਭੰਗਾਲੀ ਕਲਾਂ ਪਿੰਡ ਜਾ ਕੇ ਸਮਾਪਤ ਹੋਇਆ।ਵੱਖ-ਵੱਖ ਜਨਤਕ ਮੀਟਿੰਗਾਂ ਅਤੇ ਭੰਗਾਲੀ ਕਲਾਂ ਵਿਖੇ ਰੈਲੀ ਦਾ ਰੂਪ ਧਾਰ ਗਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਪੰਜਾਬ ਵਿੱਚ ਅਸਲ ਲੋਕ ਰਾਜ ਕਾਇਮ ਕਰਨ, ਨਸ਼ਿਆਂ, ਗੁੰਡਾਗਰਦੀ, ਬੇਰੁਜ਼ਗਾਰੀ ਅਤੇ ਕੁਦਰਤੀ ਸਾਧਨਾਂ ਦੀ ਲੁੱਟ ਨੂੰ ਖ਼ਤਮ ਕਰਨ ਲਈ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਝਾੜੂ ਵਾਲਾ ਬਟਨ ਦਬਾਉਣ ਦੀ ਅਪੀਲ ਕੀਤੀ।
ਭਗਵੰਤ ਮਾਨ ਨੇ ਅਕਾਲੀ-ਭਾਜਪਾ ਸਰਕਾਰ `ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਇਸ ਸਰਕਾਰ ਦੇ ਕਾਰਜਕਾਲ `ਚ ਮੰਤਰੀਆਂ ਅਤੇ ਹਲਕਾ ਇੰਚਾਰਜਾਂ ਨੇ ਲੋਕਾਂ ਨੂੰ ਰੱਜ ਕੇ ਲੁੱਟਿਆ ਅਤੇ ਕੁੱਟਿਆ ਹੈ, ਜਿਸ ਦਾ ਹਿਸਾਬ ਹੁਣ ਲੋਕ ਕਚਹਿਰੀ `ਚ ਲਿਆ ਜਾਵੇਗਾ।ਉਹਨਾਂ ਕਾਂਗਰਸ ਅਤੇ ਅਕਾਲੀ ਦਲ `ਤੇ ਦੋਸ਼ ਲਾਇਆ ਕਿ ਲੋਕ ਸ਼ਕਤੀ ਦੇ ਉੱਠ ਖੜੇ ਹੋਣ ਕਰਕੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਵੇਖ ਕੇ ਇਹ ਦੋਹਵੇਂ ਪਾਰਟੀਆਂ ਰਲ ਕੇ ਚੋਣ ਲੜ ਰਹੀਆਂ ਹਨ, ਪਰ ਪੰਜਾਬ ਦੀ ਜਨਤਾ ਇਹਨਾਂ ਦੀ ਅਸਲੀਅਤ ਪਛਾਣ ਕੇ ਇਸ ਨਾਪਾਕ ਗੱਠਜੋੜ ਨੂੰ ਮੂਲੋਂ ਰੱਦ ਕਰਨ ਦਾ ਮਨ ਬਣਾਅ ਚੁੱਕੀ ਹੈ।ਮਜੀਠਾ ਤੋਂ ਆਪ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਸੰਬੋਧਨ ਕਰਦਿਆਂ ਪੰਜਾਬ ਵਿੱਚੋਂ ਨਸ਼ਿਆਂ ਦੀ ਲਾਹਨਤ ਨੂੰ ਖ਼ਤਮ ਕਰਨ ਲਈ ਬਿਕਰਮ ਮਜੀਠੀਆ ਨੂੰ ਹਰਾਉਣ ਦੀ ਅਪੀਲ ਕੀਤੀ।ਪਿੰਡ ਮਜਵਿੰਡ-ਗੋਪਾਲਪੁਰਾ ਵਿਖੇ 10 ਦੇ ਕਰੀਬ ਨੌਜਵਾਨਾਂ ਨੇ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ, ਜਿਹਨਾਂ ਦਾ ਭਗਵੰਤ ਮਾਨ ਅਤੇ ਸ਼ੇਰਗਿੱਲ ਨੇ ਸਵਾਗਤ ਕੀਤਾ।
ਅੱਜ ਇਹਨਾਂ ਮੌਕਿਆਂ `ਤੇ ਆਪ ਆਗੂ ਜਸਕੀਰਤ ਕੌਰ ਮਾਨ, ਸੁਖਦੀਪ ਸਿੰਘ ਸਿੱਧੂ, ਵਰੁਣ, ਜਸਕਰਨ ਬੰਦੇਸ਼ਾ, ਰਾਜਵਿੰਦਰ ਸਿੰਘ ਨਾਗ, ਗੁਰਭੇਜ ਸਿੰਘ ਸਿੱਧੂ, ਗੁਰਮਿੰਦਰ ਸਿੰਘ ਕਲੇਰ, ਲਖਵਿੰਦਰ ਸਿੰਘ ਬੇਗੇਵਾਲ, ਜਸਬੀਰ ਸਿੰਘ ਹਮਜਾ, ਕ੍ਰਿਪਾਲ ਸਿੰਘ, ਸੰਦੀਪ ਸ਼ਰਮਾ, ਰੇਸ਼ਮ ਸਿੰਘ ਬੇਗੇਵਾਲ, ਰਛਪਾਲ ਸ਼ਰਮਾ, ਪਵਨਦੀਪ ਸਿੰਘ ਚਾਟੀਵਿੰਡ, ਪਰਮਿੰਦਰ ਸਿੰਘ ਵੜੈਚ, ਸਤਨਾਮ ਜੱਜ, ਹਰਿੰਦਰ ਸਿੰਘ ਸੇਖੋਂ, ਹੀਰਾ ਸਿੰਘ ਹੁੰਦਲ, ਧਰਮਿੰਦਰ ਸਿੰਘ, ਹਰਪਾਲ ਸਿੰਘ ਭੰਗਾਲੀ, ਤਰਸੇਮ ਸਿੰਘ ਭੰਗਾਲੀ, ਗੁਰਪਾਲ ਸਿੰਘ, ਪਿੰਸ ਮਨਵਿੰਦਰ ਸਿੰਘ ਚੋਗਾਵਾਂ, ਸੁਖਵਿੰਦਰ ਸਿੰਘ ਬੇਗੇਵਾਲ, ਸੁਰਜੀਤ ਸਿੰਘ ਡਰਾਈਵਰ, ਤੇਜਾ ਸਿੰਘ ਤਲਵੰਡੀ, ਹਰਪ੍ਰੀਤ ਸਿੰਘ ਗੋਪਾਲਪੁਰਾ, ਸਤਬੀਰ ਵਾਲੀਆ, ਐਡਵੋਕੇਟ ਫੈਰੀ, ਜੁਗਰਾਜ ਸਿੰਘ ਬੱਲ, ਇਕਬਾਲ ਸਿੰਘ ਸਾਹਬੀ ਅਤੇ ਕੁਲਵਿੰਦਰ ਸਾਹਬੂ ਗੋਪਾਲਪੁਰਾ ਵੀ ਮੌਜੂਦ ਰਹੇ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media