Tuesday, June 16, 2026

ਸਾਬਕਾ ਫੌਜੀ ਨੇ ਪੰਚਾਇਤ ਨੂੰ ਚੰਗੇ ਕੰਮਾਂ ਬਦਲੇ ਕੀਤਾ ਸਨਮਾਨਿਤ

ppn0601201715
ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਜੀਗਰ ਬਸਤੀ ਦੇ ਸਾਬਕਾ ਫੌਜੀ ਗੁਰਚਰਨ ਸਿੰਘ ਵੱਲੋਂ ਸਰਪੰਚ ਚਰਨਜੀਤ ਕੌਰ ਬਾਜੀਗਰ ਬਸਤੀ ਨੂੰ ਵਧੀਆ ਸੇਵਾਂਵਾਂ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਗੁਰਚਰਨ ਸਿੰਘ ਨੇ ਦੱਸਿਆ ਕਿ ਪੰਚਾਇਤ ਨੇ ਬਾਜੀਗਰ ਬਸਤੀ ਵਿੱਚ ਬੱਸ ਅੱਡਾ, ਬਜ਼ੁਰਗਾਂ ਲਈ ਸਾਂਝੀਆਂ ਥਾਵਾਂ ਤੇ ਸ਼ੈਡ, ਛੱਪੜ ਦੇ ਪਾਣੀ ਦੀ ਨਿਕਾਸੀ, ਐਸਸੀ ਧਰਮਸ਼ਾਲਾ ਦੀ ਮੁਰੰਮਤ ਤੇ ਗਲੀਆਂ ਨਾਲੀਆਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਕਰਵਾਇਆ ਹੈ।ਸਾਬਕਾ ਪੰਚਾਇਤ ਮੈਂਬਰ ਤੇ ਸਾਬਕਾ ਕਮੇਟੀ ਮੈਂਬਰ ਚਰਨਾ ਸਿੰਘ ਨੇ ਦੱਸਿਆ ਕਿ ਬਾਜੀਗਰ ਬਸਤੀ 1992 ਵਿੱਚ ਪਿੰਡ ਬਹਿਮਣ ਦੀਵਾਨਾ ਤੋਂ ਅਲੱਗ ਬਣੀ ਜਿਸ ਤੋਂ ਬਾਅਦ ਪੰਚਾਇਤ ਨੇ ਆਪਣੇ ਹਿੱਸੇ ਦੀ ਜ਼ਮੀਨ ਵੀ ਲੋਕਾਂ ਦੇ ਵਿਕਾਸ ਲਈ ਪੰਚਾਇਤ ਦੇ ਨਾਂ ਕਰਵਾਈ। ਸਰਪੰਚ ਚਰਨਜੀਤ ਕੌਰ ਤੇ ਸਾਬਕਾ ਪੰਚਾਇਤ ਮੈਂਬਰ ਚਰਨਾ ਸਿੰਘ ਨੇ ਬਾਜੀਗਰ ਬਸਤੀ ਦੇ ਵਿਕਾਸ ਲਈ ਵਿਸ਼ੇਸ਼ ਗਰਾਂਟ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਬਸਤੀ ਦੇ ਲੋਕਾਂ ਦੇ ਸਹਿਯੋਗ ਕਰਕੇ ਹੀ ਇਹ ਵਿਕਾਸ ਸੰਭਵ ਹੋਇਆ ਹੈ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply