Wednesday, March 18, 2026

ਅਕਾਲੀ ਦਲ ਨੂੰ ਕਰਾਰਾ ਝਟਕਾ, ਮਲਹੋਤਰਾ ਪਰਿਵਾਰ ਟੀਮ ਸਮੇਤ ਕਾਂਗਰਸ ਵਿਚ ਸ਼ਾਮਲ

ਜੰਡਿਆਲਾ ਗੁਰੂ, 8 ਜਨਵਰੀ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਦੀ ਅਕਾਲੀ ਸਿਆਸਤ ਨੂੰ ਇਕ ਕਰਾਰਾ ਝਟਕਾ ਦਿੰਦੇ ਹੋਏ ਨਗਰ ਕੌਂਸਲ ਦੇ ਦੋ ਸਾਬਕਾ

ppn0801201709

ਪ੍ਰਧਾਨ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਅਤੇ ਅਜੀਤ ਸਿਂਘ ਮਲਹੋਤਰਾ ਆਪਣੀ ਸਮੁੱਚੀ ਟੀਮ ਅਤੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿਕੇ ਅੱਜ ਕਾਂਗਰਸ ਵਿਚ ਸ਼ਾਮਿਲ ਹੋ ਗਏ।ਅੱਜ ਆਪਣੇ ਘਰ ਰੱਖੇ ਇਕ ਵਿਸ਼ਾਲ ਸਮਾਗਮ ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਡੈਨੀ ਦੇ ਹੱਕ ਵਿਚ ਚੋਣ ਮੈਦਾਨ ਵਿਚ ਆ ਗਏ ਹਨ. ਦੋ ਸਾਬਕਾ ਨਗਰ ਕੌਂਸਲ ਪ੍ਰਧਾਨਾਂ ਦੇ ਕਾਂਗਰਸ ਵਿਚ ਸ਼ਾਮਿਲ ਹੋਣ ਨਾਲ ਜੰਡਿਆਲਾ ਗੁਰੂ ਵਿਚ ਅਕਾਲੀ ਦਲ ਦਾ ਲਗਭਗ ਸਫਾਇਆ ਹੋ ਗਿਆ ਹੈ।ਮਲਹੋਤਰਾ ਦੇ ਕਾਂਗਰਸ ਵਿਚ ਸ਼ਾਮਿਲ ਹੋਣ ਨਾਲ ਅਕਾਲੀ ਉਮੀਦਵਾਰ ਦਲਬੀਰ ਸਿੰਘ ਵੇਰਕਾ ਨੂੰ ਸ਼ਹਿਰ ਦੀਆਂ 15 ਵਾਰਡਾਂ ਦੇ ਨਾਲ ਨਾਲ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚ ਵੀ ਨੁਕਸਾਨ ਹੋ ਸਕਦਾ ਹੈ।ਜੰਡਿਆਲਾ ਗੁਰੂ ਵਿਧਾਨ ਸਭਾ ਦਾ ਤਿਕੋਣਾ ਮੁਕਾਬਲਾ ਹੁਣ ਆਪ ਅਤੇ ਕਾਂਗਰਸ ਵਿਚ ਹੁੰਦਾ ਦਿਖਾਈ ਦੇਣ ਲੱਗ ਪਿਆ ਹੈ।ਸੁਖਜਿੰਦਰ ਸਿੰਘ ਡੈਨੀ ਕਾਂਗਰਸੀ ਉਮੀਦਵਾਰ ਨੇ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਅਤੇ ਅਜੀਤ ਸਿੰਘ ਮਲਹੋਤਰਾ ਦੋਨੋ ਸਾਬਕਾ ਪ੍ਰਧਾਨ ਨਗਰ ਕੌਂਸਲ ਦਾ ਕਾਂਗਰਸ ਪਾਰਟੀ ਵਿਚ ਸਵਾਗਤ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਨੂੰ ਜੰਡਿਆਲਾ ਗੁਰੂ ਵਿਚ ਹੀਰੇ ਦੀ ਪਹਿਚਾਣ ਕਰਨੀ ਨਹੀਂ ਆਈ ਜਿਸ ਕਰਕੇ ਉਹ ਜੰਡਿਆਲਾ ਗੁਰੂ ਵਿਚ ਖੋਟੇ ਸਿੱਕੇ ਹੀ ਚਲਾ ਰਹੇ ਹਨ।ਉਹਨਾ ਕਿਹਾ ਕਿ ਪੰਜਾਬ ਵਿੱਚੋ `ਨਸ਼ੀਲੇ ਅੱਤਵਾਦ` ਨੂੰ ਖਤਮ ਕਰਕੇ ਇਕ ਮਹੀਨੇ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣਾਕੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਆਪ ਸਭ ਦੇ ਸਹਿਯੋਗ ਨਾਲ ਹੋਣ ਵਾਲੀ ਹੈ।ਉਹਨਾ ਕਿਹਾ ਕਿ ਜੰਡਿਆਲਾ ਗੁਰੂ ਵਿਚ ਗੁੰਡਾਗਰਦੀ, ਨਾਜਾਇਜ ਪਰਚੇ, ਨਸ਼ਾ ਵੇਚਣ ਵਾਲਿਆਂ ਨਾਲ ਜਲਦੀ ਹੀ ਨਜਿਠਿਆ ਜਾਵੇਗਾ।ਡੈਨੀ ਨੇ ਕਿਹਾ ਕਿ ਜਿਸ ਸਰਕਾਰ ਦੇ ਰਾਜ ਵਿਚ ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਗਲੀ ਗਲੀ, ਬਾਜਾਰਾਂ ਵਿਚ ਹੋਈ ਹੋਵੇ ਅਤੇ ਅੱਜ ਤੱਕ ਬੇਅਦਬੀ ਕਰਨ ਵਾਲੇ ਸਰਕਾਰ ਦੀ ਗ੍ਰਿਫਤ ਵਿਚ ਨਾ ਆਏ ਹੋਣ, ਪੰਜਾਬੀਆਂ ਲਈ ਬਹੁਤ ਹੀ ਦੁਖਦਾਈ ਘਟਨਾ ਹੈ। ਇਸਤੋਂ ਇਲਾਵਾ ਸਰਦੂਲ ਸਿੰਘ ਬੰਡਾਲਾ ਸਾਬਕਾ ਕੈਬਨਿਟ ਮੰਤਰੀ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਜੰਡਿਆਲਾ ਵਾਸੀਆਂ ਦੀਆਂ ਸਾਰੀਆਂ ਸ਼ਿਕਾਇਤਾਂ ਦੂਰ ਕਰ ਦਿਤੀਆਂ ਜਾਣਗੀਆਂ ਅਤੇ ਗੁੰਡਾਗਰਦੀ ਕਰਨ ਵਾਲੇ ਜਲਦੀ ਹੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ। ਸਟੇਜ ਦੀ ਭੂਮਿਕਾ ਅਵਤਾਰ ਸਿੰਘ ਟੱਕਰ ਵਲੋਂ ਬਾਖੂਬੀ ਨਿਭਾਈ ਜਾ ਰਹੀ ਸੀ. ਸਮਾਗਮ ਵਿਚ ਭਾਰੀ ਗਿਣਤੀ ਵਿਚ ਜੰਡਿਆਲਾ ਦੇ ਵੋਟਰਾਂ ਵਲੋਂ ਸ਼ਮੂਲੀਅਤ ਕੀਤੀ ਗਈ ਸੀ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply