ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ)- 2017 ਦੀਆਂ ਚੌਣਾਂ ਨੂੰ ਮੁੱਖ ਰਖੱਦੇ ਹੋਏ 18 ਪਾਰਟੀਆਂ ਦੇ ਗਠਬੰਧਨ ਨਾਲ ਬਣੇ ਮਹਾਗਠਬੰਧਨ ਦੇ ਉਮੀਦਵਾਰਾਂ ਦੇ ਨਾਲ ਅਤੇ ਲੋਕਤੰਤਰ ਮਹਾਗਠਬੰਧਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਹੁੱਦੇ ਦੇ ਦਾਵੇਦਾਰ ਸਾਬਕਾ ਸੈਨਿਕ ਸੰਤ ਬਲਦੇਵ ਸਿੰਘ ਰਾਠੋਰ ਸੰਸਥਾਪਕ ਅਤੇ ਕੌਮੀ ਪ੍ਰਧਾਨ ਅਖਿਲ ਭਾਰਤੀਆਂ ਸੰਘਰਸ਼ ਦਲ ਦੀ ਅਗਵਾਈ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਇੰਡੀਆਂ ਗੇਟ ਤੋਂ ਵਿਸ਼ਾਲ ਰੈਲੀ ਕੱਢੀ ਗਈ।ਰੈਲੀ ਇੰਡੀਆਂ ਗੇਟ ਤੋਂ ਹੁੰਦੀ ਹੋਈ ਛੇਹਰਟਾ, ਖੰਡਵਾਲਾ, ਪੁਤਲੀ ਘਰ, ਰੇਲਵੇ ਸਟੇਸ਼ਨ, ਫੋਰੈਸ ਚੌਂਕ, ਮਜੀਠਾ ਰੋਡ ਤੋਂ 88 ਫੁਟ ਰੋਡ ਵਿਖੇ ਸਮਾਪਤ ਕੀਤੀ ਗਈ।ਬਲਦੇਵ ਸਿੰਘ ਰਾਠੋਰ ਨੇ ਰੈਲੀ ਦੌਰਾਨ ਗੱਲਬਾਤ ਕਰਦਿਆ ਕਿਹਾ ਕਿ ਲੋਕਤੰਤਰ ਮਹਾਗਠਬੰਧਨ ਦਾ ਮੁੱਖ ਟੀਚਾ ਸਮਾਜ ਦੇ ਲੋਕਾਂ ਦੇ ਹਿੱਤ ਦੀ ਲੜਾਈ ਲੜਣਾ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਗਰੀਬ ਲੋਕਾਂ ਨੂੰ ਸਹੁਲਤਾ ਨਹੀਂ ਦਿੱਤੀਆਂ ਹਨ ਅਤੇ ਹਰ ਵਾਰ ਗਰੀਬਾਂ ਨੂੰ ਸਹੁਲਤਾ ਦੇਣ ਦੇ ਵਾਅਦੇ ਕਰਕੇ ਗੁਮਰਾਹ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸੇ ਤਰਾਂ ਹੀ ਸਮਾਜ ਦੇ ਵਿਚ ਫੈਲੇ ਨਸ਼ਿਆਂ ਦੇ ਕੌਹੜ ਨੇ ਵੀ ਨੌਜਵਾਨਾਂ ਦਾ ਭਵਿੱਖ ਬਰਬਾਦ ਕਰਕੇ ਰੱਖ ਦਿੱਤਾ ਹੈ, ਪਰ ਕਿਸੇ ਵੀ ਸਰਕਾਰ ਨੇ ਨੌਜਵਾਨ ਪੀੜੀ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਦਾ ਯਤਨ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਲੋਕ ਮੌਜੂਦਾ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਹੋ ਚੁੱਕੇ ਹਨ ਅਤੇ ਮੌਜੂਦਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਸਬੰਧੀ ਹੀ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਸਮਾਜ ਦੇ ਵਿਚ ਲੋਕ ਆਪਣੇ ਹਿੱਤ ਦੀ ਲੜਾਈ ਲੜਣ ਵਾਲੀ ਸਰਕਾਰ ਬਨਾਉਣ।ਉਨ੍ਹਾਂ ਕਿਹਾ ਕਿ ਲੋਕਤੰਤਰ ਮਹਾਗਠਬੰਧਨ ਵੱਲੋਂ ਐਲਾਨੇ ਗਏ ਉਮੀਦਵਾਰ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਲੋਕਤੰਤਰ ਮਹਾਗਠਬੰਧਨ ਸਰਕਾਰ ਬਣਨ ਤੇ ਗਰੀਬ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਨੌਕਰੀਆਂ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਲੋਕ ਮਹਾਗਠਬੰਧਨ ਨੂੰ ਪੁਰਾ ਸਹਿਯੋਗ ਕਰਨ ਤਾਂ ਜੋ ਸਮਾਜ ਦੇ ਵਿਚ ਲੋਕਾਂ ਦੇ ਹਿੱਤ ਦੀ ਸਰਕਾਰ ਬਨਾਈ ਜਾ ਸਕੇ।
ਇਸ ਮੌਕੇ ਸੁਸ਼ੀਲ ਕੁਮਾਰ ਹਲਕਾ ਉਤੱਰੀ ਊਮੀਦਵਾਰ, ਬਾਬਾ ਬਲਬੀਰ ਸਿੰਘ ਗੁਮਟਾਲਾ ਊਮੀਦਵਾਰ ਹਲਕਾ ਅਜਨਾਲਾ, ਸੂੱਚਾ ਸਿੰਘ ਊਮੀਦਵਾਰ ਹਲਕਾ ਪੱਛਮੀ, ਮਨਵਿੰਦਰ ਸਿੰਘ ਊਮੀਦਵਾਰ ਹਲਕਾ ਦਸੂਆਂ ਜਿਲ੍ਹਾ ਹੁਸ਼ਿਆਰਪੁਰ, ਗੁਲਜਾਰੀ ਲਾਲ ਊਮੀਦਵਾਰ ਹਲਕਾ ਮਜੀਠਾ, ਸਤਨਾਮ ਸਿੰਘ ਵੇਰਕਾ ਊਮੀਦਵਾਰ ਹਲਕਾ ਵੇਕਰਾ, ਰੱਜੀ ਊਮੀਦਵਾਰ ਹਲਕਾ ਗੁਰਦਾਸਪੁਰ, ਰਨਜੀਤ ਸਿੰਘ ਰਾਠੋਰ, ਅਵਤਾਰ ਸਿੰਘ, ਕੁਲਦੀਪ ਸਿੰਘ ਮਠਾਰੂ, ਮਿੱਕਾ ਸਿੰਘ, ਬਲਵਿੰਦਰ ਸਿੰਘ ਭੱਟੀ, ਰਗੂ, ਅਜੀਤ ਸਿੰਘ, ਅਰਜੂਨ ਸਿੰਘ, ਜੈ ਪ੍ਰਕਾਸ਼, ਮਨੋਜ ਸ਼ਰਮਾ, ਰਾਜੂ, ਰਮੇਸ਼, ਮਨੋਜ ਕੁਮਾਰ, ਸਾਜਨ, ਦੀਪੂ, ਗੁਰਪ੍ਰੀਤ ਸਵੇਮਾਨ, ਰੋਕੀ, ਸੁਰਜੀਤ ਸਿੰਘ, ਬਲਦੇਵ ਰਾਜ, ਪੰਕਜ ਕੁਮਾਰ ਆਦਿ ਹਾਜਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media