Wednesday, March 18, 2026

ਜਨਤਾ ਦਾ ਰੋਹ ਤੋਂ ਡਰ ਕੇ ਦੋ ਹਲਕਿਆਂ ਤੋਂ ਚੋਣ ਲੜਣ ਦੀ ਤਿਆਰੀ ‘ਚ ਸੁਖਬੀਰ ਬਾਦਲ- ਸੁਖਪਾਲ ਖਹਿਰਾ

ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ)- ‘ਆਪ’ ਦੇ ਉਘੇ ਆਗੂ ਤੇ ਭੁਲੱਥ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ-ਭਾਜਪਾ ਨੂੰ ਵਿਕਾਸ ਦੇ

ppn1001201701

ਮੁੱਦੇ ‘ਤੇ ਘੇਰਦਿਆਂ ਕਿਹਾ ਕਿ ਸੁਖਬੀਰ ਦਾ ਕਰਵਾਇਆ ਵਿਕਾਸ ਪਿੰਡ ਸੁਲਤਾਨਵਿੰਡ ਵਿਚ ਹਰ ਜਗ੍ਹਾ ਦਿਖਾਈ ਦੇ ਰਿਹਾ ਹੈ, ਜਿਥੇ ਸਾਰੇ ਪਾਸੇ ਗੰਦਗੀ ਹੀ ਗੰਦਗੀ ਫੈਲੀ ਹੈ, ਨਾਲੀਆਂ ‘ਚੋਂ ਬਾਹਰ ਉਛਲ ਕੇ ਗੰਦਾ ਪਾਣੀ ਗਲੀਆਂ ਵਿੱਚ ਖੜਾ ਹੈ, ਪਿੰਡ ਦੇ ਸਾਰੇ ਰਸਤੇ ਉਚੇ ਨੀਵੇਂ ਅਤੇ ਮਿੱਟੀ ਘੱਟੇ ਨਾਲ ਭਰੇ ਪਏ ਹਨ, ਜਿਥੋਂ ਲੰਘ ਕੇ ਉਹ ਹਲਕਾ ਦੱਖਣੀ ‘ਚ ਪੈਂਦੇ ਇਸ ਪਿੰਡ ਸੁਲਤਾਨਵਿੰਡ ਦੀ ਰੈਲੀ ਵਿੱਚ ਪੁੱਜੇ ਹਨ।ਸੁਖਪਾਲ ਖਹਿਰਾ ਪਿੰਡ ਸੁਲਤਾਨਵਿੰਡ ਹਲਕਾ ਦੱਖਣੀ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ ਦੇ ਹੱਕ ਵਿੱਚ ਅਯੋਜਿਤ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਠਜੋੜ ਦੇ ਰਾਜ ਵਿੱਚ ਵਿਕਾਸ ਤਾਂ ਸਿਰਫ ਨਸ਼ੇ, ਭ੍ਰਿਸ਼ਟਾਚਾਰ ਅਤੇ ਬਿਮਾਰੀਆਂ ਦਾ ਹੋਇਆ ਹੈ।ਲਾਲ ਬੱਤੀ ਲੱਗੀਆਂ ਸਰਕਾਰੀ ਗੱਡੀਆਂ ਵਿਚ ਮਜੀਠੀਆ ਜਿਹੇ ਮੰਤਰੀਆਂ ਦੀ ਸ਼ਹਿ ‘ਤੇ ਨਸ਼ੇ ਦੀ ਤਸਕਰੀ ਹੁੁੰਦੀ ਰਹੀ ਹੈ, ਸਰਕਾਰੀ ਦਫਤਰਾਂ ਵਿਚ ਆਮ ਜਨਤਾ ਰਿਸ਼ਵਤਾਂ ਚੜਾਉਣ ਨੂੰ ਮਜ਼ਬੂਰ ਹੁੰਦੀ ਰਹੀ ਹੈ ਅਤੇ ਜਗ੍ਹਾ ਜਗ੍ਹਾ ਫੈਲੀ ਗੰਦਗੀ ਨੇ ਪੰਜਾਬ ਨੂੰ ਭਿਆਨਕ ਬਿਮਾਰੀਆਂ ਨਾਲ ਘੇਰਿਆ ਹੈ, ਜਿਨ੍ਹਾਂ ਦਾ ਇਲਾਜ ਤੱਕ ਵੀ ਸਰਕਾਰੀ ਹਸਪਤਾਲਾਂ ਵਿਚ ਮੌਜੂਦ ਨਹੀਂ ਹੈ।
ਸੁਖਬੀਰ ਬਾਦਲ ਦੇ ਕਾਫਿਲੇ ਉਤੇ ਹੋਏ ਪਥਰਾਅ ਬਾਰੇ ਸੁਖਪਾਲ ਖਹਿਰਾ ਨੇ ਕਿਹਾ ਕਿ ਜੋ ਸੁਖਬੀਰ ਨੇ ਬੀਜਿਆ ਸੀ, ਉਹੀ ਵੱਢਿਆ ਹੈ।ਉਨ੍ਹਾਂ ਦਾਅਵਾ ਕੀਤਾ ਕਿ ਸੁਖਬੀਰ ਜਨਤਾ ਦਾ ਰੋਹ ਵੇਖ ਕੇ ਡਰ ਚੁੱਕੇ ਹਨ, ਜਿਸ ਕਰਕੇ ਉਹ ਦੋ ਹਲਕਿਆਂ ਤੋਂ ਚੋਣ ਲੜਣ ਦੀ ਤਿਆਰੀ ‘ਚ ਹਨ, ਜਿਸ ਵਿਚ ਉਨ੍ਹਾਂ ਨੇ ਹਲਕਾ ਦੱਖਣੀ ਦਾ ਜਿਕਰ ਵੀ ਕੀਤਾ ਹੈ।ਉਨਾਂ ਦਾਅਵਾ ਕੀਤਾ ਕਿ ਸੁਖਬੀਰ ਹਲਕਾ ਦੱਖਣੀ ਵਿੱਚ ਆਏ ਤਾਂ ਜਲਾਲਾਬਾਦ ਨਾਲੋਂ ਵੀ ਬੁਰ੍ਹੀ ਤਰ੍ਹਾਂ ਹਾਰਨਗੇ, ਕਿਉਂਕਿ ਇਥੋਂ ਦੇ ਲੋਕਾਂ ਵਿੱਚ ਗਠਜੋੜ ਸਰਕਾਰ ਤੇ ਬਾਦਲਾਂ ਖਿਲਾਫ ਭਾਰੀ ਰੋਸ ਹੈ।
ਡਾ. ਨਿੱਜਰ ਨੇ ਕਿਹਾ ਕਿ ਗਠਜੋੜ ਦੇ ਰਾਜ ‘ਚ ਸਿਰਫ ਨਸ਼ੇ, ਭ੍ਰਿਸ਼ਟਾਚਾਰ ਤੇ ਬੀਮਾਰੀਆਂ ਦਾ ਵਿਕਾਸ ਹੋਇਆ ਹੈ, ਇਸ ਲਈ ਉਹ ਚੋਣ ਜਿੱਤਣ ‘ਤੇ ਉਹ ਪਿੰਡ ਸੁਲਤਾਨਵਿੰਡ ਦਾ ਵਿਕਾਸ ਜੰਗੀ ਪੱਧਰ ‘ਤੇ ਕਰਨਗੇ, ਭਾਈ ਮੰਝ ਰੋਡ ਸਥਿਤ ਵੱਡੀ ਆਬਾਦੀ ਲਈ ਚੰਗਾ ਹਸਪਤਾਲ ਖੋਲਣਗੇ, ਖੇਡਾਂ ਨੂੰ ਵਧਾਵਾ ਦੇਣ ਅਤੇ ਹਲਕੇ ਦੀ ਮੰਗ ਪੂਰੀ ਕਰਨ ਲਈ ਨੋਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਇਕ ਖੇਡ ਸਟੇਡੀਅਮ ਬਣਵਾਉਣ ਤੋਂ ਇਲਾਵਾ ਇਕ ਜੰਝ ਘਰ ਵੀ ਬਣਵਾਉਣਗੇ।ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਸੁਲਤਾਨਵਿੰਡ ਦੀਆਂ ਸੜਕਾਂ, ਗਲੀਆਂ ਨਾਲੀਆਂ ਦਾ ਜੋ ਮਾੜਾ ਹਸ਼ਰ ਅਤੇ ਹਲਕੇ ‘ਚ ਕੂੜੇ ਦਾ ਡੰਪ ਬਣਿਆ ਹੈ, ਉਹ ਬਾਦਲ ਸਰਕਾਰ ਦੀ ਹੀ ਦੇਣ ਹਨ, ਜਿਸ ਦਾ ਖਮਿਆਜ਼ਾ ਸੁਖਬੀਰ ਨੂੰ ਹਲਕਾ ਦੱਖਣੀ ਤੋਂ ਚੋਣ ਲੜਣ ਸਮੇਂ ਭੁਗਤਣਾ ਪਵੇਗਾ।
ਇਸ ਮੌਕੇ ਪਿੰਡ ਸੁਲਤਾਨਵਿੰਡ ਦੇ ਸਰਕਲ ਇੰਚਾਰਜ਼ ਬਲਜੀਤ ਸਿੰਘ ਰਿੰਕੂ, ਪੰਜਾਬ ਵਾਇਸ ਪ੍ਰਧਾਨ ਜਸਪ੍ਰੀਤ ਸਿੰਘ, ਮਾਝਾ ਜ਼ੋਨ ਇੰਚਾਰਜ਼ ਲੋਕ ਇਨਸਾਫ ਪਾਰਟੀ ਅਮਰੀਕ ਸਿੰਘ ਵਰਪਾਲ, ਕੁਲਬੀਰ ਸਿੰਘ ਗੰਡੀਵਿੰਡ,  ਡਾ. ਰਣਜੀਤ ਸਿੰਘ ਬੁੱਟਰ, ਜਗਜੀਤ ਸਿੰਘ ਸੈਣੀ, ਹਰਵਿੰਦਰ ਸਿੰਘ ਡਾਇਮੰਡ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply