Saturday, June 27, 2026

ਜੇਲ ਵਿੱਚ ਬੰਦ ਸ਼ਿਵ ਲਾਲ ਡੋਡਾ ਅਬੋਹਰ ਤੋਂ ਲੜਣਗੇ ਚੋਣ – ਅਦਾਲਤ ਨੇ ਦਿਤੀ ਮੰਜੂਰੀ

ਫਾਜ਼ਿਲਕਾ, 11 ਜਨਵਰੀ (ਵਿਨੀਤ ਅਰੋੜਾ) – ਹਾਲ ਦੀ ਘੜੀ ਅੰਮ੍ਰਿਤਸਰ ਜੇਲ ਵਿੱਚ ਬੰਦ ਅਬੋਹਰ ਦੇ ਭੀਮ ਹੱਤਿਆ ਕਾਂਡ ਦਾ ਮੁੱਖ ਆਰੋਪੀ ਅਤੇ ਸ਼ਰਾਬ

shiv-lal-doda ਕਾਰੋਬਾਰੀ ਸ਼ਿਵ ਲਾਲ ਡੋਡਾ (ਸ਼ੋਲੀ) ਨੂੰ ਅੱਜ ਫਾਜ਼ਿਲਕਾ ਸੈਸ਼ਨ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ।ਅਦਾਲਤ ਨੇ ਸ਼ਿਵ ਲਾਲ ਡੋਡਾ ਨੂੰ ਚੋਣ ਲੜਨ ਲਈ ਮੰਜੂਰੀ ਦੇ ਦਿਤੀ ਹੈ।ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸ਼ਿਵ ਲਾਲ ਡੋਡਾ 13 ਜਨਵਰੀ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਸਵੇਰੇ 10.00 ਵਜੇ ਤੋ ਲੈ ਕੇ ਸ਼ਾਮ ਦੇ 4.00 ਵਜੇ ਤੱਕ ਜੇਲ ਤੋ ਬਾਹਰ ਆਉਣਗੇ।ਅਧਿਕਾਰਿਕ ਸੂਤਰਾਂ ਤੋ ਪ੍ਰਾਪਤ ਵੇਰਵੇ ਮੁਤਾਬਕ ਸ਼ਿਵ ਲਾਲ ਡੋਡਾ ਜੇਲ ਦੇ ਅੰਦਰ ਰਹਿ ਕੇ ਹੀ ਇਹ ਚੋਣ ਲੜਨਗੇ ਅਤੇ ਜੇਲ ਦੇ ਅੰਦਰ ਹੀ ਆਪਣੀ ਚੋਣ ਰਣਨੀਤੀ ਤਿਆਰ ਕਰਣਗੇ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply