Monday, March 16, 2026

ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਮਨਾਇਆ

ਅੰਮ੍ਰਿਤਸਰ, 11 ਜਨਵਰੀ (ਜਗਦੀਪ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ  ਹੇਠ  ਚਲ  ਰਹੇ  ਸ੍ਰੀ ਗੁਰੂ  ਹਰਿਕ੍ਰਿਸ਼ਨ

4

ਪਬਲਿਕ ਸਕੂਲਬਸੰਤ ਐਵੀਨਿਊ ਵਿਖੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ  ਬੜੀ ਸ਼ਰਧਾ ਪੂਰਵਕ ਮਨਾਇਾਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਧੰਨਰਾਜ ਸਿੰਘ ਮੀਤ ਪ੍ਰਧਾਨ ਸੀ. ਕੇ. ਡੀ. ਸੀ. ਐਸ ਅਤੇ ਮੈਂਬਰ ਇੰਚਾਰਜ ਬਸੰਤ  ਐਵੀਨਿਊ ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਗੁਰਪੁਰਬ ਦੀ ਵਧਾਈ ਦਿੰਦੇ ਹੋਏ ਆਪਣੇ ਭਾਸ਼ਨ ਵਿੱਚ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਕਵੀ, ਬਹਾਦਰ ਜਰਨੈਲ, ਸੂਝਵਾਨ ਆਗੂ ਤੇ ਦੁਖੀਆ ਦੇ ਦਰਦੀ ਸਨ। ਉਹ ਕੁਰਬਾਨੀ ਦੇ ਪੁੰਜ  ਸਨ ਜਿੰਨ੍ਹਾਂ ਨੇ ਆਪਣੇ ਆਪ ਤੇ ਸਮੁੱਚਾ ਸਰਬੰਸ ਦੇਸ਼ ਤੇ ਕੌਮ ਦੀ ਖਾਤਰ ਕੁਰਬਾਨ ਕਰਨ ਵਿਚ ਦਲੇਰੀ ਦਿਖਾਈ। ਉੱਹਨਾਂ ਨੇ ਸਮੂਹ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣ ਅਤੇ ਉਹਨਾਂ ਦੀਆਂ ਸਿਖਿਆਵਾਂ ਦੇ ਚਲਣ ਲਈ ਪ੍ਰੇਰਿਤ ਕੀਤਾ।ਇਸ ਸ਼ੁੱਭ ਅਵਸਰ ਤੇ  ਚੀਫ  ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ  ਵਲੋ ਕਰਵਾਏ ਗਏ ਅੰਤਰ-ਸਕੂਲ ਸ਼ਬਦ ਗਾਇਨ ਮੁਕਾਬਲੇ ਵਿਚੋ ਪਹਿਲਾ ਦਰਜਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।ਇਸ ਮੌਕੇ ਤੇ ਨਿਰਮਲ ਸਿੰਘ ਰੈਜੀਡੈਂਟ ਪ੍ਰਧਾਨ ਸੀ.ਕੇ.ਡੀ.ਸੀ.ਐਸ ਤੇ ਮੈਂਬਰ ਇੰਚਾਰਜ ਮਜੀਠਾ ਰੋਡ ਬਾਈਪਾਸ, ਆਰ.ਪੀ ਸਿੰਘ ਮੈਂਬਰ ਇੰਚਾਰਜ ਬਸੰਤ ਐਵੀਨਿਊ, ਸੰਤੋਖ ਸਿੰਘ ਸੇਠੀ ਤੇ ਕੁਲਜੀਤ ਸਿੰਘ ਸਾਹਨੀ ਮੈਂਬਰ ਇੰਚਾਰਜ ਗੋਲਡਨ ਐਵੀਨਿਊ, ਕੁਲਜੀਤ ਸਿੰਘ  ਮੈਂਬਰ  ਇੰਚਾਰਜ  ਤਰਨਤਾਰਨ, ਪ੍ਰਿੰਸੀਪਲ ਨਿਰਮਲ ਕੌਰ ਅਤੇ ਉਘੇ ਪਤਵੰਤੇ ਹਾਜਰ ਸਨ।ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply