ਬਠਿੰਡਾ, 12 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਸ਼ਹਿਰ ਦੇ ਪੁਲਿਸ ਉਪ ਕਪਤਾਨ ਰਾਜਪਾਲ ਸਿੰਘ ਹੁੰਦਲ ਨੇ ਪ੍ਰੈਸ ਵਾਰਤਾ ਵਿਚ ਦੱਸਿਆ ਕਿ

ਸੁਰਿੰਦਰ ਸਿੰਘ ਪੁੱਤਰ ਭਜਨ ਸਿੰਘ ਕੌਮ ਮਹਿਰਾ ਸਿੱਖ ਜੱਸੀ ਪੌ ਵਾਲੀ ਨੇ ਆਪਣੇ ਦਸਖ਼ਾਸਤ ਥਾਣਾ ਕੋਟਫੱਤਾ ਦੇਣ ਉਪਰੰਤ ਕਿਹਾ ਕਿ ਉਸ ਦੀ ਲੜਕੀ ਮਮਤਾ ਰਾਣੀ ਨਾਬਾਲਗ 16 ਨੂੰ ਸਰਬਜੀਤ ਕੋਰ ਪਤਨੀ ਜੱਟਾ ਸਿੰਘ ਕੌਮ ਮਹਿਰਾ ਜੱਸੀ ਪੌ ਵਾਲੀ ਜਿਲ੍ਹਾ ਬਠਿੰਡਾ, ਸਰਬਜੀਤ ਕੌਰ ਪਤਨੀ ਕਰਨੈਲ ਸਿੰਘ ਵਾਸੀ ਅਮਾਨੀਪੁਰ ਜਿਲ੍ਹਾ ਕਪੂਰਥਲਾ, ਜਸਵਿੰਦਰ ਕੌਰ ਪਤਨੀ ਸੇਵਕ ਸਿੰਘ ਵਾਸੀ ਪਿੰਡ ਅਰਾਈਵਾਲਾ ਜਿਲ੍ਹਾ ਫਰੀਦਕੋਟ ਨੇ ਵਰਗਲਾ ਫੁਸਲਾ ਅਤੇ ਡਰਾ ਧਮਕਾ ਕੇ ਆਪਣੇ ਪਾਸ ਰੱਖਿਆ ਹੋਇਆ ਹੈ ਜਿਸ ’ਤੇ ਥਾਣਾ ਮੁਕੱਦਮਾ ਨੰਬਰ 95 ਮਿਤੀ 13-10-16 ਅਧਿਨ ਧਾਰਾ 365,34 ਹਿੰ:ਦ ਥਾਣਾ ਕੋਟਫੱਤਾ ਦਰਜ ਕਰਕੇ ਤਫਤੀਸ ਇੰਚਾਰਜ ਤਰਜਿੰਦਰ ਸਿੰਘ ਸੀ.ਆਈ.ਏ ਸਟਾਫ਼ 2 ਨੇ ਪੁਲਿਸ ਪਾਰਟੀ ਸਮੇਤ ਲਵਜੋਤ ਸਿੰਘ ਪੱਤਰ ਕਰਨੈਲ ਸਿੰਘ ਵਾਸੀ ਪਿੰਡ ਅਮਾਨੀਪੁਰ ਜਿਲਾ ਕਪੂਰਥਲਾ,ਸੀਰਾ ਗਿੱਲ ਗਾਇਕ ਕਲਾਕਾਰ,ਰਾਜ ਸੰਧੂ ਪਤਨੀ ਸੀਰਾ ਗਿੱਲ ਵਾਸੀਅਨ ਨੇੜੇ ਨਵੀਆਂ ਕਚਹਿਰੀਆਂ ਕਪੂਰਥਲਾ ਨੂੰ ਦੋਸੀ ਨਾਮਜਦ ਕਰਕੇ ਕਰਾਵਾਈ ਕਰਦਿਆ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਮੈਂ,ਮੇਰੀ ਮਾਤਾ ਸਰਬਜੀਤ ਕੌਰ ਪਤਨੀ ਕਰਨੈਲ ਸਿੰਘ, ਜਸਵਿੰਦਰ ਸਿੰਘ ਪਤਨੀ ਸੇਵਕ ਸਿੰਘ,ਸੀਰਾ ਗਿੱਲ,ਰਾਜ ਸੰਧੂ ਪਤਨੀ ਸੀਰਾ ਗਿੱਲ ਨੇ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਪਹਿਲਾ ਉਸ ਦਾ ਬਾਲਗ ਅਧਾਰ ਕਾਰਡ ਬਣਾਇਆ ਅਤੇ ਧੋਖੇ ਨਾਲ ਅੱਗੇ ਸ਼ਸੀਲ ਕੁਮਾਰ ਪੁੱਤਰ ਹਵਾ ਸਿੰਘ ਵਾਸੀ ਪਿੰਡ ਚਾਰਾਵਾਸ ਜਿਲ੍ਹਾ ਝੁਨਝਨੂੰ ‘ਰਾਜਸਥਾਨ’ ਕੋਲ ਸਾਢੇ ਤਿੰਨ ਲੱਖ ਵਿਚ ਵੇਚ ਦਿੱਤਾ। ਸੁਸ਼ੀਲ ਕੁਮਾਰ ਨੇ ਪਹਿਲਾ ਉਸ ਨਾਲ ਡਰਾ ਧਮਕਾ ਕੇ ਸਰੀਰਕ ਸੰਬੰਧ ਬਣਾਏ ਅਤੇ ਦੋਸੀਆਂ ਨਾਲ ਮਿਲ ਕੇ ਕੋਟ ਮੈਰਿਜ ਕਰਵਾ ਲਈ।ਜਿਥੇ ਉਨ੍ਹਾਂ ਨੇ ਮਮਤਾ ਰਾਣੀ ਦੇ ਰਿਸ਼ਤੇਦਾਰ ਦੱਸਿਆ ਅਤੇ ਮਮਤਾ ਦੇ ਮਾਂ ਬਾਪ ਨੂੰ ਮਰਿਆ ਬਿਆਨ ਦਿੱਤਾ।ਮਮਤਾ ਰਾਣੀ ਡਰਦੀ ਹੋਈ ਕਿਵੇਂ ਕਿਵੇਂ ਨਾ ਇਨ੍ਹਾ ਨੂੰ ਚਕਮਾ ਦੇ ਕੇ ਭੱਜ ਗਈ ਅਤੇ ਪੁਲਿਸ ਦੇ ਹੱਥੇ ਚੜ੍ਹ ਗਈ ਅਤੇ ਪੁਲਿਸ ਨੇ ਇਸ ਦੇ ਬਿਆਨ ’ਤੇ ਮੁਕੱਦਮਾ 12‘ ਬੀ,366,366ਏ,363,370,372,372,372, ਆਈ ਪੀ ਸੈਕਸ਼ਨ 5-1,6 ਪੀ ਓ ਸੀ ਐਸ ਓ ਐਕਟ 2012 ਦਾ ਵਾਧਾ ਕਰਕੇ ਲੜਕੀ ਦਾ ਮੈਡੀਕਲ ਕਰਾਇਆ ਅਤੇ ਸਰੀਰਕ ਸਬੰਧ ਦੀ ਪੁਸ਼ਟੀ ਹੋਈ। ਦੋਸੀ ਲਵਜੋਤ ਸਿੰਘ ਤੇ ਪਹਿਲਾ ਵੀ 55 ਗ੍ਰਾਮ ਹੈਰੋਇਨ ਨਸ਼ਾ ਅਤੇ ਇਰਾਦਾ ਕਤਲ ਦਾ ਦੇ ਦੋ ਮੁਕੱਦਮੇ ਦਰਜ ਸਨ।
Punjab Post Daily Online Newspaper & Print Media