Friday, August 7, 2026

10ਵੀਂ ਕਲਾਸ ਵਿਚ ਪੜ੍ਹਦੇ ਲਾਪਤਾ ਦੋਵੇਂ ਬੱਚਿਆਂ ਨੂੰ ਪੁਲਿਸ ਨੇ ਕੀਤਾ ਮਾਪਿਆਂ ਹਵਾਲੇ

ਸੰਦੌੜ, 12 ਜਨਵਰੀ (ਹਰਮਿੰਦਰ ਸਿੰਘ ਭੱਟ)- ਨਜਦੀਕੀ ਪਿੰਡ ਧਲੇਰ ਕਲਾਂ ਦੇ ਹਰਵਿੰਦਰ ਸਿੰਘ ਅਤੇ ਪ੍ਰਭਜੋਤ ਸਿੰਘ ਨੂੰ ਸੰਦੌੜ ਪੁਲਿਸ ਨੇ ਲੱਭ ਕੇ ਉਨ੍ਹਾਂ ਦੇ

PPN1201201708

ਮਾਪਿਆਂ ਨੂੰ ਸੌਂਪ ਦਿੱਤਾ।ਇਹ ਦੋਵੇਂ ਬੱਚੇ ਪਿਛਲੇ ਸੱਤ ਦਿਨਾਂ ਤੋਂ ਘਰ ਵਿਚੋਂ ਕਿਤੇ ਚਲੇ ਗਏ ਸਨ ਜੋਕਿ ਪੁਲਿਸ ਨੂੰ ਅੰਮ੍ਰਿਤਸਰ ਤੋਂ ਲੱਭੇ ਹਨ।ਇਹ ਲਾਪਤਾ ਬੱਚੇ ਆਪਣੇ ਘਰਦਿਆਂ ਤੋਂ ਨਾਰਾਜ ਹੋ ਕੇ 6 ਜਨਵਰੀ ਤੋਂ ਹੀ ਘਰੋਂ ਚਲੇ ਗਏ ਸਨ।ਜਿਸ ਕਾਰਣ ਉਨ੍ਹਾਂ ਦੇ ਮਾਪੇ ਬਹੁਤ ਪ੍ਰੇਸ਼ਾਨ ਸਨ।ਥਾਣਾ ਮੁਖੀ ਮੈਡਮ ਕੁਲਵੰਤ ਕੌਰ ਦੇ ਆਦੇਸ਼ਾਂ ਤੇ ਏ.ਐਸ.ਆਈ ਰਘਵੀਰ ਸਿੰਘ ਅਤੇ ਰੀਡਰ ਰਵਿੰਦਰ ਸਿੰਘ ਰਵੀ ਨੇ ਬੱਚਿਆਂ ਦੀ ਭਾਲ ਸੁਰੂ ਕਰ ਦਿੱਤੀ ਅਤੇ ਉਨਾਂ ਨੂੰ ਲੱਭ ਕੇ ਮਾਪਿਆਂ ਹਵਾਲੇ ਕਰ ਦਿੱਤਾ ਦੋਵੇਂ ਬੱਚੇ ਉਸ ਦਿਨ ਘਰੋਂ ਸਕੂਲ ਜਾਣ ਲਈ ਕਹਿ ਕੇ ਗਏ ਸਨ ਪਰ ਸਕੂਲ ਜਾਣ ਦੀ ਬਜਾਏ ਉਹ ਆਪੋ ਆਪਣੇ ਸਾਈਕਲਾਂ ਰਾਹੀਂ ਜਲੰਧਰ ਕੈਂਟ ਪਹੁੰਚ ਗਏ ਅਤੇ ਇਥੋਂ ਟਰੇਨ ਵਿਚ ਚੜ੍ਹ ਕੇ ਅੰਮ੍ਰਿਤਸਰ ਪਹੁੰਚ ਗਏ।ਇਥੇ ਪਹੁੰਚ ਕੇ ਦੋਵੇਂ ਜਣੇ ਸ੍ਰੀ ਹਰਮਿੰਦਰ ਸਾਹਿਬ ਵਿਖੇ ਤਿੰਨ ਦਿਨ ਤੱਕ ਰੁਕੇ ਰਹੇ।ਕੱਲ ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਆਪਣੇ ਘਰ ਫੋਨ ਕੀਤਾ ਅਤੇ ਪੁਲੀਸ ਨੇ ਆਖਰਕਾਰ ਉਨਾਂ ਨੂੰ ਲੱਭ ਲਿਆ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply