Monday, March 23, 2026

ਯੂਨੀਵਰਸਿਟੀ ਦੇ ਕਾਸਮੋਟੋਲੋਜੀ ਤੇ ਕੰਟਿੰਗ ਐਂਡ ਟੇਲਰਿੰਗ ਦਾਖਲੇ ਦੀ ਅੰਤਿਮ ਮਿਤੀ 16 ਜਨਵਰੀ

ਅੰਮ੍ਰਿਤਸਰ, 12 ਜਨਵਰੀ (ਸੁਖਬੀਰ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਗ ਲਰਨਿੰਗ ਵਿਭਾਗ ਵੱਲੋ ਯੂਨੀਵਰਸਿਟੀ ਕੈਂਪਸ ਵਿਖੇ ਦਸਵੀਂ ਪਾਸ ਲੜਕੀਆਂ ਨੂੰ ਆਤਮ ਨਿਰਭਰ ਬਨਾਉਣ ਲਈ ਛੇ ਮਹੀਨਿਆਂ ਦਾ ਸਰਟੀਫਿਕੇਟ ਕੋਰਸ ਇੰਨ ਕਾਸਮੋਟੋਲੋਜੀ ਅਤੇ ਛੇ ਮਹੀਨੇ ਦਾ ਸਰਟੀਫਿਕੇਟ ਕੋਰਸ ਕੰਟਿੰਗ ਐਂਡ ਟੇਲਰਿੰਗ ਸ਼ੁਰੂ ਕੀਤਾ ਜਾ ਰਿਹਾ ਹੈ।  ਵਿਭਾਗ ਦੀ ਡਾਇਰੈਕਟਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਚਾਹਵਾਨ ਉਮੀਦਵਾਰ 16 ਜਨਵਰੀ ਤੱਕ ਦਾਖਲਾ ਫਾਰਮ ਵਿਭਾਗ ਦੇ ਦਫਤਰ ਤੋ ਪ੍ਰਾਪਤ ਕਰਕੇ ਭਰ ਸਕਦੇ ਹਨ। ਇਨ੍ਹਾਂ ਕੋਰਸਾਂ ਦੀ ਘੱਟੋ-ਘੱਟ ਯੋਗਤਾ ਦਸਵੀਂ ਪਾਸ ਹੈ ਅਤੇ ਉਮਰ ਦੀ ਕੋਈ ਵੀ ਸੀਮਾਂ ਹੱਦ ਨਹੀਂ ਹੈ।ਦਾਖਲਾ ਫੀਸ ਅੱਠ ਸੌ ਰੁਪਏ, ਪ੍ਰੀਖਿਆ ਫੀਸ ਪੰਜ ਸੌ ਪੰਜਾਹ ਰੁਪਏ ਅਤੇ ਟਿਊਸ਼ਨ ਫੀਸ ਕੇਵਲ ਪੰਜ ਸੌ ਪੰਜਾਹ ੁਰਪਏ (ਪ੍ਰਤੀ ਮਹੀਨਾ) ਹੈ। ਵਧੇਰੇ ਜਾਣਕਾਰੀ 0183-2258802-09 (ਐਕਸਟੈਂਸ਼ਨ 3087)

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply