Sunday, March 22, 2026

ਡਿਜ਼ੀਟਲ ਪੇਮੈਂਟ ਦੇ ਵਿਸ਼ੇ `ਤੇ ਸੈਮੀਨਾਰ ਕਰਵਾਇਆ ਗਿਆ

ਮਲੋਟ, 12 ਜਨਵਰੀ (ਪੰਜਾਬ ਪੋਸਟ ਬਿਊਰੋ)- ਸਥਾਨਕ ਸ.ਸ.ਸ.ਸ.ਮਲੋਟ (ਮੁੰਡੇ) ਵਿਖੇ ਈਕੋ ਕਲੱਬ ਵਲੋ ਡਿਜ਼ੀਟਲ ਪੇਮੈਂਟ ਦੇ ਵਿਸ਼ੇ ਤੇ ਇੱਕ ਸੈਮੀਨਾਰ ਦਾ

PPN1201201729

ਆਯੋਜਨ ਕੀਤਾ ਗਿਆ।ਇਸ ਵਿਚ 9ਵੀ ਅਤੇ 10ਵੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।ਸੈਮੀਨਾਰ ਦੀ ਸ਼ੁਰੂਆਤ ਵਿੱਚ ਸ਼੍ਰੀ ਵਿਜੈ ਗਰਗ ਵੱਲੋ ਵਿਦਿਆਰਥੀਆਂ ਸਾਹਮਣੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਗਿਆ ਕਿ ਸਕੂਲ ਫੀਸ ਵੀ ਡਿਜੀਟਲ ਪੇਮੈਂਟ ਦੁਆਰਾ ਪੇਅ ਕੀਤੀ ਜਾ ਸਕਦੀ ਅਤੇ ਬਜਾਰ ਵਿੱਚੋ ਵੀ ਕੋਈ ਸਟੇਸ਼ਨਰੀ ਖ੍ਰੀਦਣ ਦੇ ਲਈ ਸਵਾਇਪ ਮਸ਼ੀਨ ਰਾਹੀ ਪੇਮੈਂਟ ਦੀ ਵਰਤੋ ਕੀਤੀ ਜਾਵੇ।ਇਸ ਉਪਰੰਤ ਮੈਡਮ ਰੂਚਿਕਾ ਵੱਲੋ ਬੱਚਿਆਂ ਨੂੰ ਨੈਟ ਬੈਂਕਿੰਗ ਅਤੇ ਪੇ. ਟੀ. ਐਮ. ਬਾਰੇ ਜਾਣਕਾਰੀ ਦਿੱਤੀ ਗਈ।ਮੈਡਮ ਪੂਨਮ ਕੁਮਾਰੀ ਦੁਆਰਾ ਬੱਚਿਆਂ ਨੂੰ ਕਿਹਾ ਗਿਆ ਕਿ ਇਸ ਡਿਜੀਟਲ ਪੇਮੈਂਟ ਬਾਰੇ ਘਰ ਜਾ ਕੇ ਆਪਣੇ ਮਾਪਿਆਂ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਜਾਗ੍ਰਿਤ ਕਰਨ।ਸੈਮੀਨਾਰ ਵਿੱਚ ਸਟੇਜ ਸੱਕਤਰ ਦੀ ਭੂਮਿਕਾ ਸ਼੍ਰੀ ਹਰਜੀਤ ਮੋਂਗਾ ਵੱਲੋ ਨਿਭਾਈ ਗਈ ਅਤੇ ਅੰਤ ਵਿੱਚ ਮੈਡਮ ਹਰਮੇਲ ਕੋਰ ਵੱਲੋ ਸਟਾਫ ਅਤੇ ਬੱਚਿਆਂ ਦਾ ਧੰਨਵਾਦ ਕੀਤਾ ਗਿਆ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply