ਪੱਟੀ, 12 ਜਨਵਰੀ (ਅਵਤਾਰ ਸਿੰਘ ਢਿੱਲੋਂ)- ਮੱਧ ਪ੍ਰਦੇਸ ਤੋਂ 20 ਸਾਲ ਪਹਿਲਾਂ ਗੁੰਮ ਹੋਇਆ ਮਾਨਸਿਕ ਤੌਰ `ਤੇ ਪਰੇਸ਼ਾਨ ਬੀਮਾਰ ਬੱਚਾ ਅੱਜ ਪੱਟੀ ਵਿਖੇ ਲੱਭ

ਗਿਆ।ਜਾਣਕਾਰੀ ਅਨੁਸਾਰ ਸੰਤ ਲਾਲ ਪੁੱਤਰ ਪੰਨਾ ਲਾਲ ਵਾਸੀ ਮਹਿਰੋਈ ਜ਼ਿਲਾ ਸੋਡਾਲ ਮੱਧ ਪ੍ਰਦੇਸ਼ ਨੇ ਜਾਣਕਾਰੀ ਦੱਸਿਆ ਕਿ ਮੇਰਾ ਭਰਾ ਗਨਪਤ ਰਾਮ ਘਰ ਤੋਂ 20 ਸਾਲ ਪਹਿਲਾਂ ਕੰਮ ਲਈ ਆਇਆ ਸੀ, ਪਰ ਵਾਪਸ ਕਦੀ ਘਰ ਨਾ ਗਿਆ।ਉਸ ਦੀ ਗੁੰਮਸੁਦਾ ਬਾਰੇ ਸੋਡਾਲ ਪੁਲਿਸ ਨੂੰ ਰਿਪੋਰਟ ਲਿਖਵਾਈ ਗਈ।ਉਨਾਂ ਦੱਸਿਆ ਕਿ ਪੁੱਤਰ ਗੁੰਮ ਹੋਣ ਦੇ ਗਮ ਵਿਚ ਮੇਰੇ ਪਿਤਾ ਪੰਨਾ ਲਾਲ ਦੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਬੂੰਦੀ ਕੁਮਾਰੀ ਵੀ ਬੀਮਾਰ ਪਈ ਹੈ।ਉਨਾਂ ਦੱਸਿਆ ਉਹ ਅੱਜ ਪੱਟੀ ਆਏ ਹਾਂ। ਇਸ ਮੌਕੇ ਠੇਕੇਦਾਰ ਗੁਰਬਾਜ਼ ਸਿੰਘ ਨੇ ਦੱਸਿਆ ਕਿ ਉਹ ਗਨਪਤ ਰਾਮ ਨੂੰ ਰੇਲਵੇ ਸ਼ਟੇਸ਼ਨ ਨੇੜਲੇ ਢਾਬੇ ਤੇ ਕਈ ਸਾਲਾਂ ਤੋ ਕੰਮ ਕਰਦੇ ਵੇਖਦੇ ਰਹਿੰਦੇ ਸਾਂ।ਉਨਾਂ ਦੱਸਿਆ ਕਿ ਗਨਪਤ ਰਾਮ ਵੱਲੋਂ ਦੱਸੇ ਪਤੇ `ਤੇ ਉਨਾਂ ਗੂਗਲ `ਤੇ ਸਰਚ ਕਰਕੇ ਸੋਡਾਲ ਪੁਲਿਸ ਨੂੰ ਫੋਨ ਕੀਤਾ ਤਾਂ ਉਨਾਂ ਨੇ ਪਿੰਡ ਦੇ ਮੁੱਖੀਆ ਹੀਰਾ ਲਾਲ ਨਾਲ ਗੱਲਬਾਤ ਕੀਤੀ ਤੇ ਉਕਤ ਪਰਿਵਾਰ ਨੂੰ ਸੂਚਨਾ ਦਿੱਤੀ।ਅੱਜ ਪਰਿਵਾਰਕ ਮੈਂਬਰ ਸੰਤ ਲਾਲ ਆਪਣੇ ਭਰਾ ਗਨਪਤ ਰਾਮ ਨੂੰ ਵਾਪਸ ਆਪਣੇ ਪਿੰਡ ਮਹਿਰੋਈ ਲੈ ਗਏ।ਠੇਕੇਦਾਰ ਨੇ ਦੱਸਿਆ ਕਿ ਗਨਪਤ ਰਾਮ ਤੇ ਉਸੇ ਭਰਾ ਨੂੰ ਜਾਣ ਲਈ ਖਾਣਾ ਤੇ 3600 ਰੁਪਏ ਨਗਦ ਨਾਲ ਦਿੱਤੇ ਗਏ ਹਨ।ਗਨਪਤ ਰਾਮ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਬਹੁਤ ਖੁਸ਼ ਸੀ ਤੇ ਪਿੰਡ ਜਾਣ ਲਈ ਬਹੁਤ ਉਤਾਵਲਾ ਸੀ।ਇਸ ਮੌਕੇ ਠੇਕੇਦਾਰ ਗੁਰਬਾਜ਼ ਸਿੰਘ, ਸੋਨੂੰ ਸਿੰਘ, ਰਜ਼ਨੀਸ ਕੁਮਾਰ ਦਾ ਹੀਰਾ ਲਾਲ ਮੁੱਖੀਆ ਨੇ ਧੰਨਵਾਦ ਕੀਤਾ।
Punjab Post Daily Online Newspaper & Print Media