Sunday, March 22, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਨਵੇਂ ਸਾਲ ਦੀ ਆਮਦ

PPN1201201732

`ਤੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਦਪਿੰਦਰ ਕੌਰ ਦੀ ਅਗਵਾਈ ਹੇਠ ਅਯੋਜਿਤ ਇਸ ਸਮਾਗਮ ਵਿੱਚ ਸਕੂਲ ਦੇ ਮੈਂਬਰ ਇੰਚਾਰਜ ਮੈਨੇਜਰ ਰਾਜਮਹਿੰਦਰ ਸਿੰਘ, ਨਿਰਮਲ ਸਿੰਘ, ਗੁਰਿੰਦਰ ਸਿੰਘ ਚਾਵਲਾ ਤੇ ਸਮੂਹ ਸਟਾਫ ਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ।ਬੱਚਿਆਂ ਨੇ ਲੋਹੜੀ ਦੇ ਗੀਤ ਗਾਏ।ਅਧਿਆਪਕ ਸਾਹਿਬਾਨ ਨੇ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ।ਲੋਹੜੀ ਬਾਲ ਕੇ ਤਿਲ ਸੁੱਟਣ ਦੀ ਰਸਮ ਅਦਾ ਕੀਤੀ ਗਈ।ਸਟਾਫ ਮੈਬਰਾਂ ਵਲੋ ਲੋਹੜੀ ਨਾਲ ਸੰਬੰਧਿਤ ਗੀਤ ਗਾ ਕੇ ਖੁਸ਼ੀ ਦਾ ਮਾਹੌਲ ਬਣਾਇਆ।ਸਾਰਿਆਂ ਨੇ ਲੋਹੜੀ ਦੁਆਲੇ ਚੱਕਰ ਲਗਾ ਕੇ ਸਭ ਲਈ ਖੁਸ਼ੀਆਂ ਮੰਗੀਆਂ।
ਇਸ ਮੌਕੇ ਸਕੂਲ ਦੇ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।ਪੰਜਾਬ ਦਾ ਪ੍ਰਸਿੱਧ ਤਿਉਹਾਰ ਗਿੱਧਾ ਜਦੋਂ ਪਾਇਆ ਗਿਆ ਤਾਂ ਹਰ ਕੋਈ ਨੱਚਣ ਲਈ ਮਜਬੂਰ ਹੋ ਗਿਆ।ਸਕੂਲ ਦੇ ਮੈਂਬਰ ਇੰਚਾਰਜ ਅਤੇ ਪ੍ਰਿੰਸੀਪਲ ਮੈਡਮ ਵਲੋਂ ਲੋਹੜੀ ਤੇ ਮਾਘੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਬੱਚਿਆਂ ਨੰੁ ਲੋਹੜੀ ਦੀ ਵਧਾਈ ਦਿੱਤੀ।ਇਸ ਮੌਕੇ ਚਾਹ ਪਾਰਟੀ ਵੀ ਕੀਤੀ ਗਈ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply