Tuesday, June 16, 2026

ਯੂਨੀਵਰਸਿਟੀ ਦੇ ਵਿਭਾਗਾਂ, ਕਾਲਜਾਂ ਤੇ ਰਿਜ਼ਨਲ ਕੈਂਪਸਾਂ ਵਿਖੇ ਮਨਾਈ ਲੋਹੜੀ

ਅੰਮ੍ਰਿਤਸਰ 13 ਜਨਵਰੀ, (ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਰਿਜ਼ਨਲ ਕੈਂਪਸਾਂ ਅਤੇ ਕਾਂਸਟੀਚੁਐਂਟ ਕਾਲਜਾਂ

PPN1301201713

ਨੇ ਲੋਹੜੀ ਦਾ ਤਿਉਹਾਰ ਹਰਸ਼ ਅਤੇ ਉਲਾਸ ਨਾਲ ਮਨਾਇਆ ਗਿਆ। ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ, ਡੀਨ, ਅਕਾਦਮਿਕ ਮਾਮਲੇ, ਪ੍ਰੋ. ਐਨ.ਐਸ. ਤੁੰਗ ਅਤੇ ਰਜਿਸਟਰਾਰ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਭਾਈਚਾਰੇ ਨੂੰ ਲੋਹੜੀ ਦੀ ਵਧਾਈ ਦਿੱਤੀ।
ਵਿਸ਼ੇਸ਼ ਕਰ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ.ਧਰਮਜੀਤ ਸਿੰਘ ਦੀ ਅਗਵਾਈ ਅਤੇ ਕਾਲਜ ਦੇ ਸਮੂਹ ਸਟਾਫ ਦੇ ਸਹਿਯੋਗ ਨਾਲ ਲੋਹੜੀ ਦੇ ਤਿਉਹਾਰ ਦੇ ਸਬੰਧ ਵਿੱਚ ਇਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਆਰੰਭ ਵਿੱਚ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਅਧਿਆਪਕ ਸਾਹਿਬਾਨ ਵਲੋਂ ਭੁੱਗਾ ਬਾਲਣ ਦੀ ਰਸਮ ਅਦਾ ਕੀਤੀ ਗਈ।ਕਾਲਜ ਦੇ ਪ੍ਰਿੰਸੀਪਲ ਨੇ ਲੋਹੜੀ ਦੇ ਤਿਉਹਾਰ ਦੇ ਇਤਿਹਾਸਕ ਪਿਛੋਕੜ ਬਾਰੇ ਦੱਸਦਿਆ ਵਿਦਿਆਰਥੀਆਂ ਨੂੰ ਇਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।ਉਹਨਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਮੌਕੇ ਤੇ ਲੌਹੜੀ ਦੀਆਂ ਸ਼ੁਭ ਕਾਮਨਾਵਾਂ ਦਿੰਦੀਆਂ ਕਿਹਾ ਕਿ ਲੋਹੜੀ ਇਕ ਮੌਸਮੀ ਤਿਉਹਾਰ ਹੈ ਅਤੇ ਪੰਜਾਬ ਵਿੱਚ ਰਹਿੰਦੇ ਸਾਰੇ ਧਰਮਾਂ ਦੇ ਲੋਕ ਇਸਨੂੰ ਬਹੁਤ ਚਾਵਾਂ ਅਤੇ ਖੁਸ਼ੀਆਂ ਨਾਲ ਮਨਾਉਂਦੇ ਹਨ।
ਇਸ ਤੋਂ ਬਾਅਦ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਅਤੇ ਪੋ੍ਰਗਰਾਮ ਇੰਚਾਰਜ ਡਾ.ਮਨਜੀਤ ਕੌਰ ਨੇ ਵਿਦਿਆਰਥੀਆਂ ਨੰੁ ਇਸ ਮੌਕੇ `ਤੇ  ਸ਼ੁਭ ਕਾਮਨਾਵਾਂ ਦਿੰਦੀਆ ਸਮਾਗਮ ਦਾ ਸੰਚਾਲਨ ਕੀਤਾ। ਸਮਾਗਮ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਵਿਦਿਆਰਥੀਆਂ ਨੇ ਇਸ ਮੌਕੇ ਤੇ ਆਪਣੇ ਵੱਲੋਂ ਤਿਆਰ ਕੀਤਾ ਗਿੱਧਾ ਅਤੇ ਭੰਗੜਾ ਪੇਸ਼ ਕਰਕੇ ਸਮਾਗਮ ਦਾ ਰੰਗ ਬੰਨਿਆ।ਇਸ ਤੌਂ ਇਲਾਵਾ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਲੋਹੜੀ ਦੇ ਤਿਉਹਾਰ ਦੇ ਸਬੰਧ ਵਿੱਚ ਲੋਕ ਗੀਤ ਵੀ ਪੇਸ਼ ਕੀਤੇ ਗਏ। ਇਸ ਸਮਾਗਮ ਦੇ ਅੰਤ ਵਿੱਚ ਮੰਚ ਦੇ ਸੰਚਾਲਕ ਡਾ.ਮਨਜੀਤ ਕੌਰ ਨੇ ਪ੍ਰਿੰਸੀਪਲ ਅਤੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਅਧਿਆਪਕਾਂ ਦਾ ਧੰਨਵਾਦ ਕੀਤਾ।ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਮਾਗਮ ਤਿਆਰ ਕਰਕੇ ਪੇਸ਼ ਕੀਤਾ।ਹੋਰਨਾਂ ਤੋਂ ਇਲਾਵਾਂ ਇਸ ਸਮਾਗਮ ਵਿੱਚ ਪ੍ਰੋ. ਪੁਨੀਤ ਕੌਰ ਰੰਧਾਵਾ, ਪ੍ਰੋ. ਸੁਖਮਨਿੰਦਰਪਾਲ ਸਿੰਘ, ਡਾ. ਨਿਸ਼ਾ ਛਾਬੜਾ, ਪੋ੍ਰ. ਸੋਨਿਕਾ ਠਾਕੁਰ, ਡਾ. ਰੁਪਿੰਦਰ ਪ੍ਰੀਤ ਕੌਰ, ਡਾ.  ਜਸਮਿੰਦਰਪਾਲ ਸਿੰਘ, ਪੋ੍ਰ. ਗੁਰਮੀਤ ਸਿੰਘ, ਪੋ੍ਰ. ਜਤਿੰਦਰ ਕੌਰ, ਪੋ੍ਰ. ਸਰਬਜੀਤ ਸਿੰਘ, ਪੋ੍ਰ. ਸੋਬਿਤ ਰੇਹਾਨ,ਪੋ੍ਰ. ਅਮਾਨਤ ਮਸੀਹ  ਅਤੇ ਦਫਤਰ ਇੰਚਾਰਜ ਰਘੂ ਸ਼ਰਮਾ, ਸਤਨਾਮ ਸਿੰਘ,ਵਰਿੰਦਰ ਪਾਲ ਸਿੰਘ, ਨੀਲੂ ਵਧਵਾ ਆਦਿ ਵੀ ਹਾਜਰ ਸਨ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply