ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ ਸੱਗੂ) – ਵਿਸ਼ਵ ਪੱਧਰ ਤੇ ਪ੍ਰਸਿੱਧੀ ਦੇ ਝੰਡੇ ਲਹਿਰਾ ਚੁੱਕੀ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਨਾ ਕੇਵਲ

ਭਾਰਤ ਬਲਕਿ ਹੋਰਨਾਂ ਦੇਸ਼ਾਂ ਦੇ ਸਮੁੱਚੇ ਵਿਸ਼ਵ ਦੇ ਸਿੱਖ ਭਾਈਚਾਰੇ ਨੂੰ ਇਕਜੁੱਟ ਕਰਨ ਵਿਚ ਸਫਲ ਰਹੀ ਹੈ।ਵਿਦੇਸ਼ੀ ਸਿੱਖ ਪਨੀਰੀ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜਨ ਲਈ ਕੀਤੇ ਉਪਰਾਲਿਆਂ ਵਜੋਂ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਅਗਵਾਈ ਹੇਠ ਗੁਰਦੁਆਰਾ ਗੁਰੂ ਨਾਨਕ ਦਰਬਾਰ, ਦੁਬਈ ਵਿਖੇ ਕਾਰਜ ਸਾਧਕ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਅੰਮ੍ਰਿਤਸਰ, ਚੰਡੀਗੜ੍ਹ, ਦਿੱਲੀ, ਮੁੰਬਈ, ਦੁਬਈ ਅਤੇ ਹੋਰਨਾਂ ਵੱਖ-ਵੱਖ ਥਾਵਾਂ ਤੋਂ ਚੀਫ ਖਾਲਸਾ ਦੀਵਾਨ ਮੈਂਬਰ ਸਾਹਿਬਾਨ ਨੇ ਸ਼ਿਰਕਤ ਕੀਤੀ।ਇਕੱਤਰਤਾ ਦੌਰਾਨ ਦੁਬਈ ਵਿਚ ਵੀ ਚੀਫ ਖਾਲਸਾ ਦੀਵਾਨ ਲੋਕਲ ਕਮੇਟੀ ਦੇ ਗਠਨ ਦਾ ਫੈਸਲਾ ਲਿਆ ਗਿਆ ਤਾਂ ਜੋ ਚੀਫ ਖਾਲਸਾ ਦੀਵਾਨ ਵਿਦੇਸਾਂ ਵਿਚ ਵੀ ਸਿੱਖੀ ਸਿਧਾਤਾਂ ਤੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਵਿਚ ਆਪਣਾ ਅਹਿਮ ਯੋਗਦਾਨ ਪਾ ਸਕੇ।
ਦੁਬਈ ਦੇ ਐਜੂਕੇਸ਼ਨਲ ਸਿਸਟਮ, ਨਵੀਨ ਟੀਚਿੰਗ ਅਤੇ ਲਰਨਿੰਗ ਤਰੀਕਿਆਂ ਨੂੰ ਸਮਝਿਆ
ਚੀਫ਼ ਖ਼ਾਲਸਾ ਦੀਵਾਨ ਮੈਂਬਰਾਂ ਵੱਲੋ ਮੀਟਿੰਗ ਉਪਰੰਤ 21ਵੀਂ ਸਦੀ ਵਿਚ ਦੁਬਈ ਦੇ ਸਿੱਖਿਆ ਦੇ ਖੇਤਰ ਵਿਚ ਆਈਆਂ ਨਵੀਆਂ ਤਬਦੀਲੀਆਂ, ਹਾਈ ਟੈਕ ਗਿਆਨ, ਆਧੁਨਿਕ ਯੁੱਗ ਵਿਚ ਬਦਲਦੇ ਸਮੇ ਅਨੁਸਾਰ ਨਵੇ-ਨਵੇ ਢੰਗ ਨਾਲ ਪੜਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਲੈਣ ਹਿੱਤ ਦੁਬਈ ਦੇ ਉਚ ਪੱਧਰੀ ਸਕੂਲਾਂ ਦਾ ਦੌਰਾ ਕੀਤਾ ਗਿਆ। ਉਹਨਾਂ ਦੁਬਈ ਦੀਆਂ ਬੈਸਟ ਸੰਸਥਾਵਾਂ ਦੇ ਐਜੂਕੇਸ਼ਨਲ ਸਿਸਟਮ, ਨਵੀਨ ਟੀਚਿੰਗ ਅਤੇ ਲਰਨਿੰਗ ਤਰੀਕਿਆਂ ਨੂੰ ਸਮਝਿਆ ਤੇ ਅਤੇ ਇਹਨਾਂ ਨੂੰ ਆਪਣੇ ਸਕੂਲਾਂ, ਕਾਲਜਾਂ ਖਾਸਕਰ ਸ਼ੁਭਮ ਇਨਕਲੇਵ ਅਤੇ ਜੇਲ ਰੋਡ ਅੰਮ੍ਰਿਤਸਰ ਵਿਖੇਂ ਬਣ ਰਹੇ ਨਵੇਂ ਸਕੂਲ ਵਿਚ ਲਾਗੂ ਕਰਨ ਲਈ ਵਿਚਾਰ ਵਟਾਂਦਰਾ ਕੀਤਾ।ਦੁਬਈ ਤੋਂ ਸਿੱਖ ਨੁਮਾਇੰਦਿਆਂ ਨੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀਆਂ ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਖੇਤਰ ਵਿਚ ਨਿਭਾਈਆਂ ਸੇਵਾਵਾਂ ਅਤੇ ਸਿੱਖਿਆ ਖੇਤਰ ਦੀਆਂ ਵੱਡਮੁੱਲੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ।ਉਹਨਾਂ ਨੇ ਭਰੋਸਾ ਦਿਵਾਇਆ ਕਿ ਦੁਬਈ ਦੀ ਸਿੱਖ ਕੌਮ ਹਮੇਸ਼ਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀਆਂ ਉਸਾਰੂ ਨੀਤੀਆਂ ਵਿਚ ਉਹਨਾਂ ਦੇ ਨਾਲ ਹੈ।ਚੀਫ਼ ਖ਼ਾਲਸਾ ਦੀਵਾਨ ਵੱਲੋ ਗੁਰਦੁਆਰਾ ਸਾਹਿਬ ਦੀ ਮੈਨੇਂਜਮੈਟ ਨੂੰ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਉਪ ਪ੍ਰਧਾਨ ਇੰਦਰਪ੍ਰੀਤ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਇਜੀ: ਜਸਪਾਲ ਸਿੰਘ, ਸ੍ਰੀਮਤੀ ਹਰਬੰਸ ਕੌਰ, ਬਰਿੰਦਰਜੀਤ ਸਿੰਘ, ਨਰਿੰਦਰ ਸਿੰਘ, ਸ੍ਰੀਮਤੀ ਰਮੀਤ ਕੌਰ, ਪ੍ਰਿਤਪਾਲ ਸਿੰਘ, ਸ੍ਰੀਮਤੀ ਸਤਿੰਦਰ ਕੌਰ, ਡਾ: ਧਰਮਵੀਰ ਸਿੰਘ, ਦੁਬਈ ਤੋਂ ਐਸ. ਐਸ ਕੰਧਾਰੀ, ਸ੍ਰੀਮਤੀ ਅਮ੍ਰਿਤ ਕੌਰ, ਸ੍ਰੀਮਤੀ ਰਿੰਪਲ ਕੌਰ, ਗੁਰਚਰਨ ਸਿੰਘ, ਜਗਜੀਤ ਸਿੰਘ ਤੇ ਹੋਰ ਸੀ ਕੇ ਡੀ ਸ਼ਖਸੀਅਤਾਂ ਹਾਜਰ ਸਨ।
Punjab Post Daily Online Newspaper & Print Media