ਅਕਾਲੀ ਦਲ ਨੇ ਤਾਂ ਦਲਿਤ ਭਾਈਚਾਰੇ ਨੂੰ ਗੁਮਰਾਹ ਕੀਤਾ ਹੈ- ਸਿਆਲਕਾ

ਮਜੀਠਾ, 14 ਜਨਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਐਸ.ਸੀ.ਵਿੰਗ ਦਾ ਪ੍ਰਧਾਨ ਥਾਪੇ ਜਾਣ ਉਪਰੰਤ ਮਜੀਠਾ ਪੁਜਣ ਤੇ ਤਰਸੇਮ ਸਿੰਘ ਸਿਆਲਕਾ ਦਾ ਮਜੀਠਾ ਤੋਂ ਪਾਰਟੀ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲ਼ਾਲੀ ਮਜੀਠੀਆ ਦੇ ਦਫਤਰ ਪੁਜਣ ਤੇ ਨਿੱਘਾ ਸਵਾਗਤ ਕੀਤਾ ਗਿਆ।ਸਿਆਲਕਾ ਨੇ ਪਾਰਟੀ ਹਾਈਕਮਾਂਡ ਦਾ ਦਿੱਤੇ ਮਾਣ ਸਤਿਕਾਰ ਲਈ ਧਨਵਾਦਿ ਕਰਦਿਆਂ ਆਮ ਲੋਕਾਂ ਤੇ ਵਿਸ਼ੇਸ਼ ਕਰਕੇ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਹੱਕ ਵਿਚ ਵੋਟਾਂ ਪਾਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਨਾਉਣ ਲਈ ਯਤਨਸ਼ੀਲ ਹੋਣ।
ਮਜੀਠਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਲਾਲੀ ਮਜੀਠੀਆ ਦੇ ਦਫਤਰ ਪੁਜਣ ਤੇ ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਉਨ੍ਹਾਂ ਦੇ ਭਰਾਤਾ ਜਤਿੰਦਰ ਪਾਲ ਸਿੰਘ ਜੀਤੂ ਮਜੀਠੀਆ, ਜਸਦੀਪ ਸਿੰਘ ਗੋਗਾ ਮਜੀਠੀਆ, ਬਾਊ ਰਮੇਸ਼, ਢਿਲੋਂ ਪਾਖਰਪੁਰਾ, ਨਵਦੀਪ ਸਿੰਘ ਕੋਟਲਾ, ਬਚਿੱਤਰ ਸਿੰਘ ਢਿੰਗਣ ਨੰਗਲ ਤੇ ਦੀਦਾਰ ਸਿੰਘ ਸ਼ਾਹ ਹਰੀਆ ਨੇ ਸ੍ਰ:ਤਰਸੇਮ ਸਿੰਘ ਸਿਆਲਕਾ ਨੂੰ ਜੀ ਆਇਆਂ ਕਹਿੰਦਿਆਂ ਸਿਰੋਪਾਉ ਤੇ ਸਿਹਰੇ ਪਾਕੇ ਸਨਮਾਨਿਤ ਕੀਤਾ।ਪਾਰਟੀ ਵਰਕਰਾਂ ਨੇ ਬੜੇ ਹੀ ਜੋਸ਼ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਅਤੇ ਲਾਲੀ ਮਜੀਠੀਆ ਜਿੰਦਾਬਾਦ ਦੇ ਨਾਅਰੇ ਲਗਾਏ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸਿਆਲਕਾ ਨੇ ਦੱਸਿਆ ਕਿ ਉਹ ਪਿਛਲੇ 33ਸਾਲ ਤੋਂ ਅਕਾਲੀ ਦਲ ਨਾਲ ਜੁੜੇ ਰਹੇ ਹਨ। ਇਸ ਪਾਰਟੀ ਦੇ ਆਗੂ ਹਵਾ ਵਿੱਚ ਦਾਅਵੇ ਤੇ ਵਾਅਦੇ ਤਾਂ ਬਹੁਤ ਕਰਦੇ ਹਨ ਲੇਕਿਨ ਅਸਲੀਅਤ ਵਿੱਚ ਇਹ ਪਾਰਟੀ ਦਲਿਤ ਵਿਰੋਧੀ ਹੈ ।ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲ ਦਾ ਹੀ ਲੇਖਾ ਜੋਖਾ ਕਰ ਲਵੋ ਅਕਾਲੀ ਦਲ ਸਰਕਾਰ ਨੇ ਦਲਿਤ ਬੱਚੇ ਬੱਚੀਆਂ ਦਾ ਸ਼ੋਸ਼ਣ ਹੀ ਕੀਤਾ ਹੈ ਕੋਈ ਇਨਸਾਫ ਨਹੀ ਦਿੱਤਾ।ਸ੍ਰ:ਸਿਆਲਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਮਹਿਜ ਦੋ ਦਿਨ ਅੰਦਰ ਹੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਵਲੋਂ ਉਨ੍ਹਾਂ ਨੂੰ ਪਾਰਟੀ ਦੇ ਪੰਜਾਬ ਐਸ.ਸੀ.ਵਿੰਗ ਦਾ ਪ੍ਰਧਾਨ ਬਣਾ ਦੇਣਾ ਹੀ ਸਿੱੱਧ ਕਰਦਾ ਹੈ ਕਿ ਕਾਂਗਰਸ ਪਾਰਟੀ ਗਰੀਬਾਂ ਤੇ ਦਲਿਤਾਂ ਨੂੰ ਮਾਣ ਸਤਿਕਾਰ ਤੇ ਹੱਕ ਦੇਣ ਲਈ ਕਿਤਨੀ ਗੰਭੀਰ ਹੈ।ਇਸ ਮੌਕੇ ਨੰਬਰਦਾਰ ਪਲਵਿੰਦਰ ਸਿੰਘ ਸਿਆਲਕਾ, ਮੇਜਰ ਸਿੰਘ ਸਿਆਲਕਾ, ਲਖਵਿੰਦਰ ਸਿੰਘ ਫੌਜੀ, ਡਾ: ਬਲਵਿੰਦਰ ਸਿੰਘ, ਹਰਵਿੰਦਰ ਸਿੰਘ ਹੈਪੀ, ਬਾਬਾ ਲੱਖਾ ਸਿੰਘ, ਸਰਬਜੀਤ ਸਿੰਘ, ਗੁਰਪ੍ਰਤਾਪ ਸਿੰਘ, ਪਰਵਿੰਦਰ ਸਿੰਘ ਸੋਨਾ, ਓਂਕਾਰ ਸਿੰਘ ਆੜਤੀਆ ਸਮੇਤ ਵੱਡੀ ਗਿਣਤੀ ਪਾਰਟੀ ਵਰਕਰ ਮੌਜੂਦ ਸਨ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media