Thursday, February 26, 2026

ਬਾਬਾ ਰਾਮ ਸਿੰਘ ਅਬਦਾਲ ਸੈਂਕੜੇ ਸਾਥੀਆਂ ਨਾਲ ਅਕਾਲੀ ਦਲ ’ਚ ਸ਼ਾਮਿਲ

ਕੱਥੂਨੰਗਲ, 14 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਵਿੱਚ ਕਾਂਗਰਸ ਨੂੰ ਲਗ ਰਹੇ ਝਟਕਿਆਂ ਵਿੱਚ ਦਿਨੋਂ ਦਿਨ ਤੇਜੀ ਆ ਰਹੀ ਹੈ। ਸੀਨੀਅਰ

PPN140120119

ਕਾਂਗਰਸੀ ਆਗੂ ਬਾਬਾ ਰਾਮ ਸਿੰਘ ਅਬਦਾਲ ਅਤੇ ਉਹਨਾਂ ਦੀ ਪਤਨੀ ਬਲਾਕ ਸੰਮਤੀ ਮਜੀਠਾ ਦੇ ਸਾਬਕਾ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਦੇ ਸਮੁੱਚੇ ਪਰਿਵਾਰ ਸਮੇਤ ਹੋਰਨਾਂ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਦੀਆਂ ਨੀਤੀਆਂ ਨੂੰ ਪੰਜਾਬ ਲਈ ਮਾਰੂ ਗਰਦਾਨਦਿਆਂ ਅਕਾਲੀ ਦਲ ਵਿੱਚ ਮੁੜ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਇਸ ਮੌਕੇ ਅਕਾਲੀ ਦਲ ਦੇ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਾਬਾ ਅਬਦਾਲ ਦਾ ਪਰਿਵਾਰ ਕੁੱਝ ਕਾਰਨਾਂ ਕਾਰਨ ਪਾਰਟੀ ਤੋਂ ਵੱਖ ਹੋ ਗਏ ਸਨ ਪਰ ਉਹਨਾਂ ਹੁਣ ਕਾਂਗਰਸ ਦੀ ਹਕੀਕਤ ਨੂੰ ਸਮਝ ਲਿਆ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਗਰੀਬ ਅਤੇ ਦਲਿਤ ਭਾਈਚਾਰੇ ਪ੍ਰਤੀ ਚਲਾਈਆਂ ਗਈਆਂ ਵੈੱਲਫੇਅਰ ਸਕੀਮਾਂ ਅਤੇ ਹਲਕੇ ਦੇ ਵਿਕਾਸ ਤੋਂ ਪ੍ਰਭਾਵਿਤ ਹੋਕੇ ਮੁੜ ਘਰ ਵਾਪਸੀ ਕਰ ਲਈ ਹੈ ਜਿਸ ਨਾਲ ਨਾ ਕੇਵਲ ਹਲਕਾ ਮਜੀਠਾ ਸਗੋਂ ਪੂਰੇ ਮਾਝੇ ਅੰਦਰ ਹੀ ਅਕਾਲੀ ਦਲ ਨੂੰ ਵੱਡਾ ਬਲ ਮਿਲਿਆ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਹੋਣ ਖਤਮ ਹੋ ਰਹੀ ਹੈ। ਪੰਜੇ (ਕਾਂਗਰਸ) ਦੀ ਸੰਘੀ ਉਹੀ ਨੱਪਣਗੇ ਜਿਸ ਦੁਨੀਆ ਦੀ ਸੰਘੀ ਪੰਜੇ ਨੇ ਨੱਪੀ ਸੀ। ਕਾਂਗਰਸ ਦੇ ਇੱਕ ਸੀਨੀਅਰ ਆਗੂ ਵੱਲੋਂ ਕੀਤੇ ਗਏ ਇੰਕਸ਼ਾਫ਼ ਕਿ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਿਆ ਨਹੀਂ ਦੇਖਣਾ ਚਾਹੁੰਦੇ ’ਤੇ ਟਿੱਪਣੀ ਕਰਦਿਆਂ ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪਹਿਲੀ ਵਾਰ ਸਿਆਣਪ ਦਿਖਾਈ ਹੈ ਅਤੇ ਉਸ ਨੇ ਵੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਪੰਜਾਬ ਦੇ ਲੋਕ ਕੈਪਟਨ ਨੂੰ ਮੁੱਖ ਮੰਤਰੀ ਬਣਿਆ ਨਹੀਂ ਦੇਖਣਾ ਚਾਹੁੰਦੇ ਹਨ। ਕਿਉਂਕਿ ਉਹਨਾਂ ਕੈਪਟਨ ਦਾ ਰਾਜ ਕਾਲ ਦੇਖ ਲਿਆ ਹੋਇਆ ਹੈ ਅਤੇ ਜੋ ਕੌੜਾ ਤਜਰਬਾ ਉਹਨਾਂ ਨਾਲ ਹੋਇਆ ਉਸ ਨੂੰ ਉਹ ਮੁੜ ਦੁਹਰਾਉਣਾ ਨਹੀਂ ਚਾਹੁੰਦੇ ਹਨ।ਮਜੀਠੀਆ ਨੇ ਕਿਹਾ ਕਿ ਕਾਂਗਰਸ ਵਿੱਚ ਫੁੱਟ ਸਿਖਰਾਂ ’ਤੇ ਹੈ ਕੈਪਟਨ ਨੂੰ ਬਾਜਵਾ ਨਹੀਂ ਚਾਹੁੰਦਾ, ਨਹੀਂ ਬੀਬੀ ਭੱਠਲ ਨੇ ਕੈਪਟਨ ਦੀ ਕਦੀ ਵਕਾਲਤ ਕੀਤੀ, ਲਾਲ ਸਿੰਘ ਆਪਣੇ ਘੋੜੇ ਭਜਾ ਰਿਹਾ ਹੈ।
ਮਜੀਠੀਆ ਨੇ ਕੇਜਰੀਵਾਲ ’ਤੇ ਚੋਟ ਕਰਦਿਆਂ ਕਿਹਾ ਕਿ ਦਿਲੀ ’ਚ ਲੋਕਾਂ ਦਾ ਕੇਜਰੀਵਾਲ ਤੋਂ ਮੋਹ ਭੰਗ ਹੋਚੁਕਿਆ ਹੈ, ਦਿਲੀ ਦੇ ਲੋਕਾਂ ਨੇ ਬੜੀ ਆਸ ਨਾਲ ਕੇਜਰੀਵਾਲ ਨੂੰ ਚੁਣਿਆ ਪਰ ਉਸ ਵੱਲੋਂ ਇੱਕ ਵੀ ਵਾਅਦਾ ਪੂਰਾ ਨਾ ਕਰਨ ਕਰ ਕੇ ਲੋਕ ਆਪਣੇ ਆਪ ਨੂੰ ਠਗਿਆ ਗਿਆ ਮਹਿਸੂਸ ਕਰਦੇ ਹਨ। ਇਸ ਮੌਕੇ ਉਹਨਾਂ ਸਬਸਿਡੀਆਂ ਅਤੇ ਲੋਕਾਂ ਦੀਆਂ ਵੈੱਲਫੇਅਰ ਸਕੀਮਾਂ ਅਤੇ ਵਿਕਾਸ ਨੂੰ ਨਿਰੰਤਰ ਜਾਰੀ ਰੱਖਣ ਲਈ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਤਲਬੀਰ ਸਿੰਘ ਗਿੱਲ,ਬਾਬਾ ਅਜੀਤ ਸਿੰਘ, ਸਰਪੰਚ ਸਤਨਾਮ ਸਿੰਘ ਅਬਦਾਲ, ਗੁਲੇਲ ਸਿੰਘ ਅਲਕੜੇ,ਗੁਰਮੀਤ ਸਿੰਘ ਸਹਿਨੇਵਾਲੀ, ਪ੍ਰਭਪਾਲ ਝੰਡੇ, ਮੰਗਲ ਸਿੰਘ ਬਾਬੋਵਾਲ, ਰਣਜੀਤ ਸਿੰਘ, ਬੁੱਧ ਰਾਮ, ਗੁਰਦੀਪ ਸਿੰਘ, ਨਿਰਮਲ ਕੌਰ, ਸਿਮਰਜੀਤ ਸਿੰਘ, ਮਲਕੀਤ ਸਿੰਘ,ਡਾ: ਜਗਤਾਰ ਸਿੰਘ, ਸਰਬਜੀਤ ਸਿੰਘ ਤਲਵੰਡੀ, ਦਲਜੀਤ ਕੌਰ, ਲਾਜ ਕੌਰ , ਅਮਰ ਸਿੰਘ ਚਾਟੀਵਿੰਡ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply