ਚੌਂਕ ਮਹਿਤਾ, 14 ਜਨਵਰੀ (ਜੋਗਿੰਦਰ ਸਿੰਘ ਮਾਣਾ)- ਵਿਧਾਨ ਸਭਾ ਹਲਕਾ ਮਜੀਠਾ ਤੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ:ਬਿਕਰਮ ਸਿੰਘ

ਮਜੀਠੀਆ ਪੂਰੀ ਸ਼ਾਨੋ ਸ਼ਾਕਤ ਨਾਲ ਹੂਝਾਂ ਫੇਰ ਜਿੱਤ ਪ੍ਰਾਪਤ ਕਰਨਗੇ, ਇੰਨਾ੍ਹਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਜੁਆਇੰਟ ਸਕੱਤਰ ਰਣਜੀਤ ਸਿੰਘ ਰਾਣਾ ਨੇ ਚੰਨਣਕੇ, ਅਰਜਨ ਮਾਂਗਾ, ਨਵਾਂ ਚੰਨਣਕੇ, ਨਾਥ ਦੀ ਖੂਹੀ ਅਤੇ ਅਰਜਨਮਾਂਗਾ ਥੇਹ ਵਿਖੇ ਘਰ ਘਰ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਤੋ ਬਾਅਦ ਪ੍ਰੈਸ ਮਿਲਣੀ ਦੌਰਾਨ ਕੀਤਾ, ਰਾਣਾ ਨੇ ਇੱਕਾ ਦੁੱੱੱਕਾ ਪਾਰਟੀਆਂ ਨੂੰ ਚੋਣ ਪ੍ਰਕ੍ਰਿਆ ਦੌਰਾਨ ਮੁੱਦਾ ਹੀਣ ਦੱਸਿਆ ਅਤੇ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਬੀਤੇ 9 ਸਾਲਾ ਦੌਰਾਨ ਕੀਤੇ ਰਿਕਾਰਡ ਤੋੜ੍ਹ ਵਿਕਾਸ ਦੇ ਮੁੱਦੇ ਤੇ ਚੋਣ ਲੜ੍ਹੇਗਾ ਅਤੇ ਤੀਜੀ ਵਾਰ ਸਰਕਾਰ ਬਣਾ ਕੇ ਲੋਕਾਂ ਦੀਆਂ ਰਹਿੰਦੀਆਂ ਮੁਸ਼ਕਿਲਾਂ ਦਾ ਪੱਕੇ ਤੌਰ ਤੇ ਹੱਲ ਕਰੇਗਾ, ਉਨਾ੍ਹਂ ਦੱਸਿਆ ਕਿ ਸ. ਬਿਕਰਮ ਸਿੰਘ ਮਜੀਠੀਆ ਦੇ ਹੱਕ ‘ਚ ਹਰ ਵੋਟਰ ਚੱੜ੍ਹਦੀ ਕੱਲਾਂ ਦੀ ਕਾਮਨਾ ਕਰ ਰਿਹਾ ਹੈ ਅਤੇ ਲੋਕਾਂ ਦਾ ਮੰਨਣਾ ਹੈ ਕਿ ਅਜਿਹੇ ਨੇਕ ਦਿਲ, ਲੋਕਾਂ ਦੇ ਹਮਦਰਦ ਆਗੂ ਹੀ ਪੰਜਾਬ ਦੀ ਪ੍ਰਗਤੀ, ਖੁਸ਼ਹਾਲੀ ਅਤੇ ਅਮਨ ਚੈਨ ਲਈ ਕਾਰਗਰ ਸਿੱਧ ਹੋ ਸਕਦੇ ਹਨ।
ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਨੇ ਕਿਹਾ ਕਿ ਹਲਕਾ ਮਜੀਠਾ ਦੇ ਲੋਕ ਸ. ਮਜੀਠੀਆ ਨੂੰ ਰਿਕਾਰਡ ਤੋੜ੍ਹ ਵੋਟਾਂ ਦੇ ਫਰਕ ਨਾਲ ਜਿਤਾਉਣਗੇ, ਇਸ ਸਮੇਂ ਸਰਪੰਚ ਮੇਜਰ ਸਿੰਘ ਸਹੋਤਾ, ਯੂਥ ਸਕੱਤਰ ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਨਵਨੀਤ ਸਿੰਘ, ਗੁਲਾਬ ਸਿੰਘ, ਗੁਰਵਿੰਦਰ ਸਿੰਘ, ਕਿਰਨਦੀਪ ਸਿੰਘ ਰੰਧਾਵਾ, ਬਲਵਿੰਦਰ ਸਿੰਘ ਬਿੰਦਰ, ਅਰਜਿੰਦਰ ਸਿੰਘ ਸੂਡ, ਕਰਮਜੀਤ ਸਿੰਘ ਬਿੱਲਾ, ਕਾਮਰੇਡ ਨਰਿੰਦਰ ਸਿੰਘ, ਸੁਖਜਿੰਦਰ ਸਿੰਘ, ਯੂਥ ਆਗੂ ਸਾਹਿਬ ਸਿੰਘ ਸਾਬੀ, ਜਸਪਿੰਦਰ ਸਿੰਘ ਸੋਨੂੰ, ਨਿਰਮਲ ਸਿੰਘ, ਜਗੀਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media