Thursday, February 26, 2026

ਗਾਊਸ਼ਾਲਾ ਲਈ ਦਾਨ ਕਰਨਾ ਇੱਕ ਸਮਾਜ ਸੇਵਾ ਦਾ ਕਾਰਜ ਹੈ – ਡੀ.ਸੀ ਅਮਿਤ ਕੁਮਾਰ

ਪਠਾਨਕੋਟ, 14 ਜਨਵਰੀ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੀ ਯੋਗ ਅਗਵਾਈ ਹੇਠ ਕੈਟਲ ਪਾਉਂਡ ਲਈ ਦਾਨ ਇਕੱਠਾ ਕੀਤਾ ਜਾ

dc-amit-kumar

ਰਿਹਾ ਹੈ। ਇਹ ਜਾਣਕਾਰੀ ਸ਼੍ਰੀ ਅਨਿਲ ਬੰਸਲ ਮੈਬਰ ਪ੍ਰੋਗਰੈਸਿਵ ਪਠਾਨਕੋਟ ਨੇ ਦਿੰਦਿਆ ਦੱਸਿਆ ਜਿਲ੍ਹੇ ਵਿੱਚ ਡੇਅਰੀਵਾਲ ਵਿਖੇ ਬਣਾਈ ਗਈ ਕੈਟਲ ਪਾਉਂਡ ਨੂੰ ਸਫਲਤਾ ਪੂਰਵਕ ਚਲਾਉਂਣ ਲਈ ਅਤੇ ਬੇਸਹਾਰਾ ਪਸੂਆਂ ਲਈ ਕੋਈ ਵੀ ਵਿਅਕਤੀ ਦਾਨ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਗਾਊਸ਼ਾਲਾ ਲਈ ਦਾਨ ਕਰਨਾ ਇੱਕ ਸਮਾਜ ਸੇਵਾ ਦਾ ਕਾਰਜ ਹੈ ਅਤੇ ਇਸ ਸਮਾਜ ਸੇਵਾ ਦੇ ਵਿੱਚ ਸਾਰਿਆਂ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ।ਉਨ੍ਹਾਂ ਨੇ ਦੱਸਿਆ ਕਿ ਗਾਊਸ਼ਾਲਾ ਲਈ ਰਾਜੇਸ਼ ਕੁਮਾਰ ਸਰਪੰਚ ਪਿੰਡ ਐਮਾਂ ਗੁਜਰਾਂ ਨੇ 100 ਬੋਰੀਆਂ ਸੀਮਂੇਟ ਅਤੇ 10 ਹਜਾਰ ਰੁਪਏ ਨਕਦ ਰਾਸ਼ੀ ਦਾਨ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਦਿੱਤਾ ਗਿਆ ਦਾਨ ਗਾਊਸ਼ਾਲਾ ਵਿੱਚ ਕੀਤੇ ਜਾਣ ਵਾਲੇ ਕੰਮਾਂ ਅਤੇ ਪਸੂਆਂ ਦੇ ਰੱਖ ਰਖਾਵ ਲਈ ਲਗਾਇਆ ਜਾਵੇਗਾ।ਅਨਿਲ ਬਾਂਸਲ ਨੇ ਸਹਿਰ ਦੇ ਲੋਕਾਂ ਅੱਗੇ ਅਪੀਲ ਕਰਦਿਆਂ ਕਿਹਾ ਕਿ ਕੈਟਲ ਪਾਉਂਡ ਲਈ ਹੋਰ ਦਾਨ ਦੇਣ ਲਈ ਲੋਕ ਉਨ੍ਹਾਂ ਦੇ ਮੋਬਾਇਲ ਨੰ: 9417445255 ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਸਮਾਜ ਸੇਵਾ ਦੇ ਕਾਰਜ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਪਾਉਣਾ ਚਾਹੀਦਾ ਹੈ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply