Wednesday, June 24, 2026

ਦਰਜ਼ਨਾਂ ਪਿੰਡਾਂ ਵਿਚ ਕੀਰਤੀ ਫਾਜ਼ਿਲਕਾ ਨੂੰ ਮਿਲਿਆ ਭਰਪੂਰ ਸਮਰਥਨ

PPN15010201720ਫਾਜ਼ਿਲਕਾ, 15 ਜਨਵਰੀ (ਵਿਨੀਤ ਅਰੋੜਾ) – ਆਪਣਾ ਪੰਜਾਬ ਪਾਰਟੀ ਦੀ ਉਮੀਦਵਾਰ ਕੀਰਤੀ ਫਾਜ਼ਿਲਕਾ ਦੇ ਚੋਣ ਅਭਿਆਂਨ ਨੇ ਜ਼ੋਰ ਫੜ੍ਹ ਲਿਆ ਹੈ।ਪਿੰਡਾਂ ਵਿਚ ਕੀਤੀਆਂ ਜਾ ਰਹੀਆਂ ਜਨਸਭਾਵਾਂ ਵਿਚ ਲੋਕ ਵੱਡੀ ਗਿਣਤੀ ਵਿਚ ਆਪਣਾ ਪੰਜਾਬ ਪਾਰਟੀ ਦੇ ਨਾਲ ਜੁੜ ਰਹੇ ਹਨ। ਕੀਰਤੀ ਫਾਜ਼ਿਲਕਾ ਨੇ ਚੋਣ ਅਭਿਆਨ ਦੇ ਤਹਿਤ ਪਿੰਡ ਸੁਰੇਸ਼ ਵਾਲਾ, ਠੰਗਨੀ, ਮੰਡੀ ਹਜ਼ੂਰ ਸਿੰਘ, ਚਾਨਣ ਵਾਲਾ, ਮੁਠਿਆਂਵਾਲੀ, ਚੂਹੜੀਵਾਲਾ ਚਿਸ਼ਤੀ ਆਦਿ ਵਿਚ ਵੱਡੀ ਗਿਣਤੀ ਵਿਚ ਜਨਭਾਵਾਂ ਕੀਤੀਆਂ। ਜਿਨ੍ਹਾਂ ਵਿਚ ਹਜ਼ਾਰਾਂ ਲੋਕਾਂ ਨੇ ਕੀਰਤੀ ਨੂੰ ਸਮਰਥਨ ਦੇਣ ਦਾ ਐਲਾਣ ਕੀਤਾ। ਪਿੰਡ ਸੁਰੇਸ਼ ਵਾਲਾ ਵਿਚ ਪਿੰਡ ਵਾਸੀਆਂ ਨੂੰ ਸੰਬੋਧਤ ਕਰਦੇ ਹੋਏ ਕੀਰਤੀ ਨੇ ਕਿਹਾ ਕਿ ਉਨ੍ਹਾਂ ਨੇ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਹੈ ਪਰ ਇਹ ਪਿਛਲੇ 10 ਵਰ੍ਹਿਆਂ ਤੋਂ ਪਹਿਲਾਂ ਤੋਂ ਨਹਿਰੀ ਪਾਣੀ ਨਾ ਪਹੁੰਚਾਉਣ ਦੀ ਸਮਸਿਆ ਜਿਓ ਦੀ ਤਿਓ ਬਣੀ ਹੋਈ ਹੈ। ਅਕਾਲੀ ਭਾਜਪਾ ਸਰਕਾਰ ਦੇ ਮੰਤਰੀ ਅਤੇ ਸਥਾਨਕ ਵਿਧਾਇਕ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀ ਸਿਚਾਈ ਦੇ ਪਾਣੀ ਦੀ ਸਮਸਿਆ ਹੱਲ ਕਰਵਾਉਣ ਵਿਚ ਪੂਰੀ ਤਰ੍ਹਾ ਅਸਫ਼ਲ ਸਾਬਤ ਹੋਏ ਹਨ। ਇਹੀ ਕਾਰਨ ਹੈ ਕਿ ਪਿੰਡਾਂ ਵਿਚ ਵੋਟ ਮੰਗਣ ਜਾ ਰਹੇ ਜਿਆਣੀ ਨੂੰ ਗੋ ਬੈਕ ਦੇ ਨਾਅਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਲੋਕ ਚੰਗੇ ਮੌਕੇ ਦੀ ਤਲਾਸ਼ ਕਰ ਰਹੇ ਹਨ ਅਤੇ ਆਪਣਾ ਪੰਜਾਬ ਪਾਰਟੀ ਤੋਂ ਵਧੀਆਂ ਕੋਈ ਵਿਕਲਪ ਨਹੀਂ ਹੈ। ਇਸ ਮੌਕੇ ਯੂਥ ਜ਼ਿਲ੍ਹਾ ਪ੍ਰਧਾਨ ਲਵਲੀ ਛਾਬੜਾ, ਸ਼ਹਿਰੀ ਪ੍ਰਧਾਨ ਰਾਜੇਸ਼ ਫੁਟੇਲਾ, ਹਰਬੰਸ ਸਿੰਘ, ਰਕੇਸ਼ ਕਸਵਾਂ, ਰਮੇਸ਼ ਕਸਵਾਂ, ਦੇਵੀ ਸਿੰਘ, ਨਰਿੰਦਰ ਸਹਾਰਨ, ਹਰਜਿੰਦਰ ਸਿੰਘ, ਸੰਦੀਪ ਸਿੰਘ, ਅਮਨ ਫਾਜ਼ਿਲਕਾ, ਰਕੇਸ਼ ਮੱਕੜ, ਹਰਭਜਨ ਸਿੰਘ, ਪ੍ਰਮੋਦ ਸਿਹਾਗ, ਰਾਮ ਸਿੰਘ ਖੋਖਰਾ, ਰੇਸ਼ਮ ਸਿੰਘ, ਦਰਸ਼ਨ ਿਸੰਘ, ਬਲਵਿੰਦਰਸਿੰਘ, ਸ਼ਿਵਾਨੀ ਭਾਖਰ, ਸੋਨੀਆ, ਰੇਖਾ, ਜਸਵੀਰ ਕੌਰ, ਆਰਤੀ ਅਤੇ ਸੈਂਕੜਿਆਂ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply