ਫਾਜ਼ਿਲਕਾ, 15 ਜਨਵਰੀ (ਵਿਨੀਤ ਅਰੋੜਾ) – ਸਥਾਨਕ ਵਾਸੀ ਇੱਕ ਵਿਅਕਤੀ ਨੇ ਗੁੰਮ ਹੋਇਆ ਮੁਬਾਇਲ ਉਸ ਦੇ ਅਸਲੀ ਮਾਲਕ ਤੱਕ ਪਹੁੰਚਾਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਸੁਸ਼ੀਲ ਸ਼ਰਮਾ ਵਾਸੀ ਫਾਜ਼ਿਲਕਾ ਨੇ ਦੱਸਿਆ ਕਿ ਉਸਦਾ ਮੁਬਾਇਲ ਕੱਲ ਸਵੇਰੇ ਰੇਲਵੇ ਸਟੇਸ਼ਨ ਦੇ ਬਾਹਰ ਡਿੱਗ ਗਿਆ ਸੀ।ਜਿਸ ਦਾ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹੁਣ ਹੀ ਪਤਾ ਲੱਗਿਆ ਜਦ ਉੋਨ੍ਹਾਂ ਨੂੰ ਲੇਖ ਰਾਜ ਵਾਟਸ ਦਾ ਫੋਨ ਆਇਆ ਕਿ ਤੁਹਾਡਾ ਮੁਬਾਇਲ ਜੋ ਡਿੱਗਿਆ ਹੈ ਉਹ ਮੇਰੇ ਕੋਲ ਹੈ।ਸੁਸ਼ੀਲ ਸਰਮਾ ਨੇ ਦੱਸਿਆ ਕਿ ਉਕਤ ਵਿਅਕਤੀ ਲੇਖ ਰਾਜ ਵਾਟਸ ਜੋਕਿ ਕਮਿਸ਼ਨ ਏਜੰਟ ਹੈ ਮੇਰਾ ਮੁਬਾਇਲ ਜੇਕਰ ਨਾ ਚਾਹੁੰਦਾ ਤਾਂ ਵਾਪਸ ਨਾ ਕਰਦਾ।ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਭਾਰਤ ਦੇਸ਼ ਵਿਚ ਹਾਲੇ ਵੀ ਇਮਾਨਦਾਰੀ ਕਾਇਮ ਹੈ ਜਿਸ ਦੇ ਭਰੋਸੇੇ ਭਾਰਤ ਦੇਸ਼ ਚੱਲ ਰਿਹਾ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media