Sunday, August 23, 2026

ਮੈਗਜ਼ੀਨ ਰਾਗ ਦਾ ਪਲੇਠਾ ਅੰਕ ਲੋਕ ਅਰਪਣ ਸਮਾਗਮ 22 ਜਨਵਰੀ ਨੂੰ

ਅੰਮ੍ਰਿਤਸਰ, 18 ਜਨਵਰੀ (ਦੀਪ ਦਵਿੰਦਰ ਸਿੰਘ)- ਅਦਾਰਾ `ਰਾਗ` ਵੱਲੋਂ ਸਾਹਿਤ ਸਭਾ ਚੋਗਾਵਾਂ ਰਜਿ: ਅਤੇ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਦੇ ਨਾਨਕ ਸਿੰਘ ਯਾਦਗਾਰੀ ਹਾਲ ਵਿਖੇ 22 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 11:00 ਵਜੇ ਕਰਵਾਏ ਜਾ ਰਹੇ ਸਾਹਿਤਕ ਸਮਾਗਮ ਵਿੱਚ ਚਾਰ ਮਾਸਿਕ ਪੰਜਾਬੀ ਮੈਗਜ਼ੀਨ ਦਾ ਪਲੇਠਾ ਅੰਕ ਲੋਕ ਅਰਪਣ ਕੀਤਾ ਜਾਵੇਗਾ।

Dharwinder Aaulakh

ਸਾਹਿਤ ਦੇ  ਖੇਤਰ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੇ ਕਹਾਣੀਕਾਰ ਸ੍ਰੀ ਗੁਰਪਾਲ ਲਿੱਟ  ਨੂੰ “ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ, ਬਲਬੀਰ ਪਰਵਾਨਾ ਨੂੰ “ਧਨੀਰਾਮ ਚਾਤ੍ਰਿਕ ਪੁਰਸਕਾਰ”, ਡਾ: ਜੋਗਿੰਦਰ ਕੈਰੋਂ ਨੂੰ “ਬਲਰਾਜ ਸਾਹਨੀ ਪੁਰਸਕਾਰ”, ਬਲਦੇਵ ਸਿੰਘ ਸੜਕਨਾਮਾ ਨੂੰ “ਨਾਨਕ ਸਿੰਘ ਪੁਰਸਕਾਰ” ਅਤੇ ਡਾ: ਅਨੂਪ ਸਿੰਘ ਨੂੰ “ਡਾ: ਜਸਵੰਤ ਸਿੰਘ ਪੁਰੇਵਾਲ” ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸਭਾ ਦੇ ਜਨ: ਸਕੱਤਰ ਪ੍ਰਿੰ: ਗੁਰਬਾਜ ਸਿੰਘ ਛੀਨਾ ਅਤੇ ਮੈਗਜ਼ੀਨ ਪ੍ਰਬੰਧਕੀ ਸੰਪਾਦਕ ਧਰਵਿੰਦਰ ਸਿੰਘ ਔਲਖ ਦੱਸਿਆ ਕਿ ਇਸ ਮੈਗਜ਼ੀਨ ਦੇ ਮੁੱਖ ਸੰਪਾਦਕ ਇੰਦਰਜੀਤ ਸਿੰਘ ਪੁਰੇਵਾਲ  ਅਮਰੀਕਾ) ਅਤੇ ਸੰਪਾਦਕ ਸਵੀਰ ਰਾਣਾ ਅਮਰਗੜ ਹਨ।ਇਸ ਸਾਹਿਤਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਪਹੁੰਚ ਰਹੇ ਹਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …

Leave a Reply