Wednesday, August 26, 2026

ਕਾਂਗਰਸ ਦੀ ਚੜਤ ਵੇਖ ਕੇ ਹੁਣ ਅਕਾਲੀਆਂ ਨੂੰ ਭੱਜਣ ਲਈ ਰਾਹ ਨਹੀ ਲੱਭ ਰਿਹਾ – ਮੱਖੀ ਕਲਾਂ

ਭਿੱਖੀਵਿੰਡ, 19 ਜਨਵਰੀ (ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ) – ਕਾਂਗਰਸ ਦੀ ਹਨੇਰੀ ਵੇਖ ਕੇ ਹਂਲਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੂੰ ਹੁਣ ਰਾਤ ਨੂੰ ਨੀਦ ਨਹੀ ਆਉਦੀ।

Lovepreet Makhi Kalan

ਇਹਨਾਂ ਸਬਦਾਂ ਦਾ ਪ੍ਰਗਟਾਵਾ ਕਾਗਰਸ ਦੇ ਸੀਨੀਅਰ ਆਗੂ ਲਵਪ੍ਹੀਤ ਸਿੰਘ ਮੱਖੀ ਕਲਾ ਨੇ ਗੱਲਬਾਤ ਕਰਦਿਆਂ ਕੀਤਾ ਉਹਨਾ ਕਿਹਾ ਕਿ ਕਾਗਰਸ ਦੀ ਚੜਤ ਵੇਖ ਕੇ ਹੁਣ ਅਕਾਲੀ ਦਲ ਨੂੰ ਭੱਜਣ ਲਈ ਰਾਹ ਨਹੀ ਲੱਭ ਰਿਹਾ।ਇਹਨਾਂ ਨੇ ਪੰਜਾਬ ਦੀ ਜਵਾਨੀ ਖਤਮ ਕਰ ਕੇ ਰੱਖ ਦਿੱਤੀ ਹੈ।ਜਿੰਨਾ ਮਾਵਾ ਦੇ ਪੁੱਤ ਅਤੇ ਭੈਣਾ ਦੇ ਭਰਾ ਅਤੇ ਜਿੰਨਾ ਦੇ ਪਤੀ ਨਸ਼ੇ ਦੀ ਭੇਟ ਚੜੇ ਹਨ ਉਹਨਾ ਦੇ ਅੱਜ ਦਿਲਾਂ ਨੂੰ ਪੁਛ ਕੇ ਵੇਖੋ ਉਹਨਾਂ ਦਾ ਕੀ ਹਾਲ ਹੈ ਉਨਾਂ ਕਿਹਾ ਕਿ ਇਹਨਾਂ ਮਾਵਾਂ ਭੈਣਾ ਨੂੰ ਕਹਿਣਾ ਚਾਹੁੰਦਾ ਹਾ ਕੇ ਕਿਤੇ ਭੁੱਲ ਨਾ ਜਾਇਊ ਤਹਾਨੂੰ ਹੁਣ ਇਹਨਾ ਬਾਦਲ ਟੋਲੇ ਨੇ ਲਾਲਚ ਵੀ ਬਹੁਤ ਦੇਣੇ ਹਨ ਇਹਨਾਂ ਨੂੰ ਹੁਣ ਆਪਾ ਸਾਰਿਆਂ ਰੱਲ ਕੇ ਪੰਜਾਬ ਵਿਚੋ ਭਜਾਉਣਾ ਹੈ ਅਤੇ ਆਪਾ ਨੋਜਵਾਨੀ ਬਚਾਊਣੀ ਹੈ ਅਕਾਲੀ ਰਾਜ ਦੇ ਕਈ ਆਗੂਆਂ ਨੇ ਧੜਾ ਧੜਾ ਹੀਰੋਇੰਨ ਅਤੇ ਸਮੈਕ ਵੇਚੀ ਹੈ, ਪਰ ਹੁਣ ਇਹਨਾਂ ਦਾ ਸਮਾ ਆ ਗਿਆ ਹੈ ਹਿਸਾਬ ਕਿਤਾਬ ਦੇਣ ਦਾ ਪੂਰਾ ਹਿਸਾਬ ਲਵਾਗੇ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply