Friday, July 3, 2026

ਦੀ ਪੀਵੋਟ ਪੁਆਇੰਟ ਬਿਊਟੀ ਐਂਡ ਹੇਅਰ ਸੈਲੂਨ ਵਿਚ ਲੱਗੀ ਅੱਗ

PPN1901201711ਫਾਜ਼ਿਲਕਾ, 19 ਜਨਵਰੀ (ਵਿਨੀਤ ਅਰੋੜਾ) – ਸਥਾਨਕ ਗਊਸ਼ਾਲਾ ਰੋਡ ਤੇ ਸਥਿਤ ਦੀ ਪੀਵੋਟ ਪੁਆਇੰਟ ਬਿਊਟੀ ਐਂਡ ਹੇਅਰ ਸੈਲੂਨ ਵਿਚ ਅੱਜ ਸਵੇਰੇ ਬਿਜਲੀ ਦੀਆਂ ਤਾਰਾਂ ਵਿਚ ਸਪਾਰਕਿੰਗ ਹੋਣ ਕਾਰਨ ਅੱਗ ਲੱਗ ਗਈ। ਜਿਸ ਕਾਰਨ ਸੈਲੂਨ ਦੇ ਅੰਦਰ ਪਿਆ ਲਗਭਗ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ।ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਸੰਚਾਲਕ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਹਰ ਰੋਜ ਦੀ ਤਰ੍ਹਾਂ ਰਾਤ ਲਗਭਗ 10 ਵਜੇ ਸੈਲੂਨ ਬੰਦ ਕਰਕੇ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੇ ਕੰਮ ਕਰਨ ਵਾਲੇ ਦੋ ਲੜਕੇ ਅਜੈ ਅਤੇ ਬੰਟੀ ਜੋ ਉਨ੍ਹਾਂ ਦੀ ਦੁਕਾਨ ਦੇ ਅੰਦਰ ਹੀ ਸੁੱਤੇ ਸਨ ਨੇ ਅੱਜ ਸਵੇਰੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿਚ ਅੱਗ ਲੱਗ ਗਈ ਹੈ। ਜਦੋਂ ਉਹ ਦੁਕਾਨ ਤੇ ਪਹੁੰਚੇ ਤਾਂ ਉਨ੍ਹਾਂ ਨੇ ਜਲਦੀ ਫਾਇਰਬ੍ਰਿਗੇਡ ਨੂੰ ਫੋਨ ਕੀਤਾ।ਫਾਇਰਬ੍ਰਿਗੇਡ ਦੇ ਕਰਮਚਾਰੀਆਂ ਦੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਂਦ ਦੀ ਕੋਸ਼ਿਸ਼ ਕੀਤੀ ਲੇਕਿਨ ਅੱਗ ਇਨੀ ਭਿਆਨਕ ਸੀ ਕਿ ਦੋ ਵਾਰ ਫਾਇਰਬ੍ਰਿਗੇਡ ਦੀ ਗੱਡੀ ਦਾ ਪਾਣੀ ਖ਼ਤਮ ਹੋ ਗਿਆ ਅਤੇ ਤੀਸਰੀ ਵਾਰ ਫਾਇਰਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਕੜੀ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਪਰ ਤਦ ਤੱਕ ਦੁਕਾਨ ਦੇ ਅੰਦਰ ਪਿਆ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਚੁੱਕਿਆ ਸੀ। ਦੁਕਾਨ ਦੇ ਅੰਦਰ ਸੁੱਤੇ ਲੜਕੇ ਅਜੈ ਨੇ ਦੱਸਿਆ ਕਿ ਸਵੇਰੇ ਲਗਭਗ 7 ਵਜੇ ਉਸ ਨੇ ਨਾਲ ਵਾਲੇ ਕਮਰੇ ਤੋਂ ਧੂੰਆਂ ਨਿਕਲਾ ਵੇਖਿਆ ਜਿਸ ਕਾਰਨ ਉਹ ਦੋਵੇ ਭੱਜ ਕੇ ਦੁਕਾਨ ਤੋਂ ਬਾਹਰ ਆ ਗਏ ਅਤੇ ਦੁਕਾਨ ਦੇ ਮਾਲਕ ਨੂੰ ਫੋਨ ਕੀਤਾ। ਸੰਚਾਲਕ ਸੁਨੀਲ ਕੁਮਾਰ ਨੇ ਦੱਸਿਆ ਕਿ ਉਕਤ ਅੱਗ ਸ਼ਾਟ ਸਰਕਟ ਦੇ ਕਾਰਨ ਲੱਗੀ ਹੈ ਜਿਸ ਕਾਰਨ ਉਸਦਾ ਲਗਭਗ ਤਿੰਨ ਲੱਖ ਦਾ ਨੁਕਸਾਨ ਹੋਇਆ ਹੈ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply