ਮਜੀਠਾ, 19 ਜਨਵਰੀ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵਲੋਂ ਅੱਜ ਮਜੀਠਾ ਕਸਬੇ ਵਿੱਚ ਲੋਕਾਂ ਅੰਦਰ ਆਤਮ ਵਿਸ਼ਵਾਸ਼ ਬਹਾਲ ਕਰਨ ਹਿੱਤ ਇਕ ਪੈਦਲ ਮਾਰਚ ਦਾ ਅਯੋਜਨ ਕੀਤਾ ਗਿਆ ।ਪਾਰਟੀ ਦੇ ਐਸ.ਸੀ.ਵਿੰਗ ਦੇ ਸੂਬਾਈ ਪ੍ਰਧਾਨ ਤਰਸੇਮ ਸਿੰਘ ਸਿਆਲਕਾ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕਥੂਨੰਗਲ, ਕਾਂਗਰਸ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਸ਼ਿੰਦ ਸ਼ਾਹ, ਪ੍ਰੀਤ ਇੰਦਰ ਸਿੰਘ ਢਿਲੋਂ ਅਤੇ ਵੱਡੀ ਗਿਣਤੀ ਸਰਪੰਚ, ਪੰਚ ਸਾਹਿਬਾਨ ਨੇ ਲਾਲੀ ਦੇ ਨਾਲ ਹੋ ਕੇ ਕੋਈ ਢਾਈ ਘੰਟੇ ਦੇ ਸਮੇਂ ਦੌਰਾਨ ਕਸਬੇ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ ਤੇ ਹਰ ਘਰ, ਹਰ ਦੁਕਾਨ ਤੇ ਕਾਰੋਬਾਰੀ ਅਦਾਰੇ `ਤੇ ਦਸਤਕ ਦਿੱਤੀ।ਉਨ੍ਹਾਂ ਲੋਕਾਂ ਨੂੰ ਪਾਰਟੀ ਏਜੰਡੇ ਤੋਂ ਜਾਣੂੰ ਕਰਵਾਇਆ ਅਤੇ ਪੁੱਛੇ ਗਏ ਸਵਾਲਾਂ ਦੇ ਬੜੇ ਹੀ ਸਹਿਜ ਨਾਲ ਜਵਾਬ ਦਿੱਤੇ।ਉਨ੍ਹਾਂ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਹ ਬਿਨ੍ਹਾਂ ਕਿਸੇ ਡਰ ਭੈਅ ਦੇ ਆਪਣੇ ਵੋਟ ਦਾ ਹੱਕ ਇਸਤੇਮਾਲ ਕਰਨ ਅਤੇ ਕਿਸੇ ਕਿਸਮ ਦੀ ਭੜਕਾਹਟ ਵਿੱਚ ਨਾ ਆਉਣ ਤੇ ਇਲਾਕਾ ਵਾਸੀ ਆਪਣੇ ਭੱਿਵਖ ਦਾ ਫੈਸਲਾ ਅਜਾਦਾਨਾ ਤੌਰ ਤੇ ਕਰਨ ।ਉਨ੍ਹਾਂ ਲੋਕਾਂ ਨੂੰ ਯਕੀਨ ਦਿਵਾਇਆ ਕਿ ਕਾਂਗਰਸ ਪਾਰਟੀ ਪਹਿਲਾਂ ਵੀ ਸਮਾਜ ਦੇ ਹਰ ਵਰਗ ਲਈ ਬਰਾਬਰ ਦਾ ਸਤਿਕਾਰ, ਸਹੂਲਤਾਂ ਤੇ ਸੇਵਾਵਾਂ ਦੇ ਮੌਕੇ ਮੁਹਈਆ ਕਰਵਾਉਣ ਲਈ ਵਚਨਬੱਧ ਸੀ ਤੇ ਅੱਜ ਵੀ ਹੈ ।ਕਾਂਗਰਸ ਅਜੇਹੀ ਪਾਰਟੀ ਨਹੀ ਜੋ ਕਿਸੇ ਗਰੀਬ ਦੇ ਮੂੰਹ ਚੋਂ ਨਿਵਾਲਾ ਵੀ ਖੋਹ ਲਵੇ ਤੇ ਜੁਆਨੀ ਨੂੰ ਨਸ਼ਿਆਂ ਵਿੱਚ ਡਬੋ ਦੇਵੇ।ਇਲਾਕਾ ਵਾਸੀ ਬਜੁਰਗਾਂ, ਨੌਜੁਆਨਾਂ ਤੇ ਆਮ ਕਾਰੋਬਾਰੀ ਲੋਕਾਂ ਨਾਲ ਗਲਬਾਤ ਕਰਦਿਆਂ ਲਾਲੀ ਮਜੀਠੀਆ ਨੇ ਅਪਣੱਤ ਦਾ ਅਹਿਸਾਸ ਕਰਵਾਇਆ ਤੇ ਦੱਸਿਆ ਕਿ ਕੁਝ ਥਾਵਾਂ ਤੇ ਕਾਲੀਆਂ ਨੇ ਜਬਰੀ ਝੰਡੇ ਲਾ ਦਿੱਤੇ ਸੀ ਜੋ ਲੋਕਾਂ ਦੇ ਜਾਗਰੂਕ ਹੋਣ ਤੇ ਹੁਣ ਡੰਡੇ ਹੀ ਰਹਿ ਗਏ।ਪੈਦਲ ਮਾਰਚ ਕਾਰਣ ਪੈਦਾ ਹੋਏ ਉਤਸ਼ਾਹ ਤੇ ਜੋਸ਼ ਦੇ ਚਲਦਿਆਂ ਬਾਰ ਬਾਰ ‘ਵੀਰੋ ਡੰਡੀ ਕਾਲੀ ਦੀ ਵੋਟ ਤੇ ਝੰਡੀ ਲਾਲੀ ਦੀ’ ‘ਹਰ ਘਰ ਖੁਸ਼ਹਾਲੀ ਵੋਟ ਫਾਰ ਲਾਲੀ’ ਦੇ ਨਾਅਰੇ ਗੂੰਜੇ।
Check Also
ਆਰਟ ਗੈਲਰੀ ਦੇ 13ਵੇਂ ਸਮਰ ਕੈਂਪ ਵਿੱਚ ਸਕੂਲੀ ਬੱਚਿਆਂ ਨੂੰ ਪੇਂਟਿੰਗ ਆਰਟ ਸਿੱਖਣ ਦਾ ਮੋਕਾ ਮਿਲਿਆ – ਛੀਨਾ
ਅੰਮ੍ਰਿਤਸਰ, 1 ਜੁਲਾਈ (ਜਗਦੀਪ ਸਿੰਘ) – ਆਰਟ ਗੈਲਰੀ ਦੇ 13ਵੇਂ ਸਮਰ ਕੈਂਪ ਵਿੱਚ ਸਕੂਲੀ ਬੱਚਿਆਂ …
Punjab Post Daily Online Newspaper & Print Media