ਚਵਿੰਡਾ ਦੇਵੀ, 19 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੀ ਸਰਕਾਰ ਬਣਨ ਸੰਬੰਧੀ ਦਾਅਵਿਆਂ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਕੈਪਟਨ ਸਠਿਆ ਗਏ ਹਨ ਤੇ ਕੈਪਟਨ ਦਾ ਉਹੀ ਹਸ਼ਰ ਹੋਣ ਜਾ ਰਿਹਾ ਹੈ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਇਆ ਸੀ। ਮਜੀਠੀਆ ਪਿੰਡ ਢਡੇ ਵਿਖੇ ਵਰਕਰ ਮੀਟਿੰਗ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗਈ ਨੂੰ ਸੰਬੋਧਨ ਕਰਨ ਆਏ ਸਨ ਨੇ ਕਿਹਾ ਕਿ ਕੈਪਟਨ ਅਕਾਲੀ ਭਾਜਪਾ ਦੀ ਚੜ੍ਹਤ ਦੇਖ ਕੇ ਬੁਖਲਹਟ ਵਿੱਚ ਆਏ ਹੋਏ ਹਨ, ਪਰ ਉਹ ਚਾਹੁੰਦੇ ਹੋਏ ਵੀ ਕਾਂਗਰਸ ਵੱਲੋਂ ਕਰਾਏ ਗਏ ਉਹਨਾਂ ਚੋਣ ਸਰਵੇ ਰਿਪੋਰਟਾਂ ਨੂੰ ਉਲਟਾ ਨਹੀਂ ਸਕਣਗੇ ਜਿਸ ਵਿੱਚ ਕਾਂਗਰਸ ਦੀ ਵੱਡੀ ਹਾਰ ਬਾਰੇ ਜ਼ਿਕਰ ਕੀਤਾ ਗਿਆ ਹੈ।ਉਹਨਾਂ ਕਿਹਾ ਕਿ 35-40 ਸੀਟਾਂ ’ਤੇ ਕਾਂਗਰਸ ਉਮੀਦਵਾਰਾਂ ਖ਼ਿਲਾਫ਼ ਬਗਾਵਤੀ ਸੁਰਾਂ ਤੇਜ ਹੋ ਰਹੀਆਂ ਹਨ ਪਰ ਕੈਪਟਨ ਕੰਧ ’ਤੇ ਲਿਖਿਆ ਵੀ ਪੜ੍ਹ ਨਹੀਂ ਪਾ ਰਹੇ ਹਨ, ਉਹਨਾਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਦੀ ਚਾਰੇ ਪਾਸੇ ਹਵਾ ਚਲ ਰਹੀ ਹੈ ਅਤੇ ਪੰਜਾਬ ’ਚ ਕਰਾਏ ਗਏ ਵਿਕਾਸ, ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਅਮਨ ਕਾਨੂੰਨ ਦੀ ਵਧੀਆ ਵਿਵਸਥਾ ਸਦਕਾ ਗੱਠਜੋੜ ਦਾ ਪੰਜਾਬ ਵਿੱਚ ਤੀਜੀ ਵਾਰ ਲਗਾਤਾਰ ਭਾਰੀ ਜਿੱਤ ਦਰਜ ਕਰਕੇ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਫਿਰ ਤੋਂ ਮੁੱਖ ਮੰਤਰੀ ਬਣ ਕੇ ਪੰਜਾਬੀਆਂ ਦੀ ਸੇਵਾ ਕਰਨੀ ਤਹਿ ਹੈ।ਮਜੀਠੀਆ ਨੇ ਕੈਪਟਨ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਕੈਪਟਨ ਨੇ ਆਪਣੀ ਸਰਕਾਰ ਸਮੇਂ ਇੱਕ ਇੱਟ ਵੀ ਕਿਤੇ ਲਗਾਈ ਤਾਂ ਉਹ ਦਸੇ।ਉਹਨਾਂ ਕਿਹਾ ਕਿ ਕੈਪਟਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਾਠ ਦੀ ਹੰਢੀ ਵਾਰ ਵਾਰ ਨਹੀਂ ਚੜ੍ਹਦੀ, ਲੋਕ ਹੁਣ ਉਸ ਦੇ ਝਾਂਸੇ ਵਿੱਚ ਨਹੀਂ ਆਉਗੇ।
ਮਜੀਠੀਆ ਨੇ ਕਿਹਾ ਕਿ ਕਾਂਗਰਸ ਅਤੇ ਟੋਪੀ ਵਾਲਿਆਂ ਦੇ ਉਮੀਦਵਾਰਾਂ ਕੋਲ ਵਿਕਾਸ ਦਾ ਕੋਈ ਏਜੰਡਾ ਨਹੀਂ ਹੈ ਉਹ ਸਿਰਫ਼ ਝੂਠ ਅਤੇ ਗੁਮਰਾਹਕੁਨ ਪ੍ਰਚਾਰ ਰਾਹੀਂ ਲੋਕਾਂ ਨੂੰ ਵਰਗਲਾ ਰਹੇ ਹਨ, ਪਰ ਲੋਕ ਉਹਨਾਂ ਦੀਆਂ ਝੂਠੀਆਂ ਗੱਲਾਂ ’ਚ ਨਹੀਂ ਫਸਣਗੇ ਅਤੇ ਅਕਾਲੀ ਭਾਜਪਾ ਨੂੰ ਹੀ ਵੋਟ ਦੇਣਗੇ।ਮਜੀਠੀਆ ਨੇ ਹਲਕਾ ਮਜੀਠਾ ਤੋਂ ਵਿਧਾਨ ਸਭਾ ਲਈ ਤਕੜੀ ਅਤੇ ਲੋਕ ਸਭਾ ਲਈ ਰਜਿੰਦਰ ਮੋਹਨ ਛੀਨਾ ਨੂੰ ਕਮਲ ਦੇ ਫੁੱਲ ਨੂੰ ਵੋਟ ਕਰ ਕੇ ਕਾਂਗਰਸ ਅਤੇ ਟੋਪੀ ਵਾਲਿਆਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਾ ਦੇਣ ਦੀ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ ਤਲਬੀਰ ਸਿੰਘ ਗਿੱਲ, ਸਰਪੰਚ ਅਮਰੀਕ ਸਿੰਘ ਢੱਡੇ, ਮੈਨੇਜਰ ਸਰੂਪ ਸਿੰਘ, ਮੈਨੇਜਰ ਜਸਪਾਲ ਸਿੰਘ, ਇੰਦਰ ਸਿੰਘ ਮੈਂਬਰ, ਸਰਦੂਲ ਸਿੰਘ, ਸੰਤੋਖ ਸਿੰਘ, ਸੁਖਵੰਤ ਸਿੰਘ, ਜਗਤਾਰ ਸਿੰਘ, ਮੁਖਤਾਰ ਸਿੰਘ, ਬਲਕਾਰ ਸਿੰਘ, ਬਲਵਿੰਦਰ ਸਿੰਘ, ਸਰਦੂਲ ਸਿੰਘ, ਸ਼ਿੰਗਾਰ ਸਿੰਘ, ਸਵਿੰਦਰ ਸਿੰਘ ਮੈਂਬਰ, ਗਜਾ ਸਿੰਘ, ਬਲਬੀਰ ਪਾਰਸ, ਹਰਦੀਪ ਸਿੰਘ, ਤੀਰਥ ਸਿੰਘ, ਸਕੱਤਰ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media