ਫਾਜ਼ਿਲਕਾ, 20 ਜਨਵਰੀ (ਵਿਨੀਤ ਅਰੋੜਾ): ਆਪਣਾ ਪੰਜਾਬ ਪਾਰਟੀ ਤੋਂ ਚੋਣ ਮੈਦਾਨ ਵਿਚ ਉਤਰੀ ਕੀਰਤੀ ਫਾਜ਼ਿਲਕਾ ਨੂੰ ਹਰ ਵਿਪੰਡ ਅਤੇ ਸ਼ਹਿਰ ਵਿਚ ਭਾਰੀ ਸਮਰਥਨ ਮਿਲ ਰਿਹਾ ਹੈ। ਇਸਦੇ ਤਹਿਤ ਜ਼ਿਲ੍ਹੇ ਦੇ ਪਿੰਡ ਨੂਰਸਮੰਦ, ਫਤਿਹਗੜ੍ਹ, ਲੱਖੇ ਕੜਾਈਆਂ, ਝੁੱਗੇ ਲਾਲ ਸਿੰਘ ਵਿਚ ਪਹੁੰਚੀ ਕੀਰਤੀ ਫਾਜ਼ਿਲਕਾ ਤੇ ਫੁੱਲਾਂ ਦੀ ਵਰਖਾ ਕਰਕੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਚੋਣਾਂ ਵਿਚ ਸਮਰਥਨ ਦੇਣ ਦਾ ਭਰੋਸਾ ਦੁਆਇਆ।

ਇਸ ਮੌਕੇ ਕੀਰਤੀ ਫਾਜ਼ਿਲਕਾ ਨੇ ਪਿੰਡਾਂ ਦੇ ਵਾਸੀਆਂ ਦੀਆਂ ਸਮਸਿਆਵਾਂ ਸੁਣੀਆਂ ਅਤੇ ਆਪਣਾ ਪੰਜਾਬ ਪਾਰਟੀ ਦੀ ਸਰਕਾਰ ਆਉਣ ਤੇ ਹੱਲ ਕਰਵਾਉਣ ਦਾ ਭਰੋਸਾ ਦੁਆਇਆ। ਪਿੰਡ ਪਹੁੰਚੀ ਕੀਰਤੀ ਫਾਜ਼ਿਲਕਾ ਦੇ ਸਵਾਗਤ ਤੋਂ ਬਾਅਦ ਪਿੰਡਾਂ ਦੇ ਵਾਸੀਆਂ ਨੇ ਕਿਹਾ ਕਿ ਹੁਣ ਤੱਕ ਜੋ ਲੋਕ ਰਾਜਨੀਤੀ ਵਿਚ ਆਏ ਹਨ ਉਹ ਸਭ ਪੈਸਿਆਂ ਦੇ ਲਈ ਹੀ ਆਏ ਹਨ। ਨੇਤਾ ਚੋਣਾਂ ਦੇ ਦੌਰਾਨ ਹੀ ਪਿੰਡਾਂ ਵਿਚ ਆਉਂਦੇ ਹਨ ਪਰ ਚੋਣ ਜਿੱਤਦੇ ਤੋਂ ਬਾਅਦ ਉਨ੍ਹਾਂ ਨੂੰ ਪਿੰਡ ਸ਼ਾਇਦ ਭੁੱਲ ਹੀ ਜਾਂਦੇ ਹਨ। ਜਿਸ ਕਾਰਨ ਪਿੰਡਾਂ ਦੇ ਵਾਸੀਆਂ ਵਿਚ ਭਾਰੀ ਰੋਸ ਹੈ। ਇਸ ਮੌਕੇ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਕੀਰਤੀ ਨੇ ਕਿਹਾ ਕਿ ਉਨ੍ਹਾਂ ਦਾ ਪਾਰਟੀ ਵਿਚ ਆਉਣ ਦਾ ਮੁੱਖ ਮੰਤਵ ਲੋਕਾਂ ਦੀ ਸੇਵਾ ਕਰਨਾ ਅਤੇ ਜੋ ਕੰਮ ਅਧੁਰੇ ਪਏ ਹਨ ਉਨ੍ਹਾਂ ਨੂੰ ਪੂਰਾ ਕਰਨਾ ਹੈ। ਕੀਰਤੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਹੁਣ ਤੱਕ ਸਰਹੱਦੀ ਇਲਾਕੇ ਦੇ ਕਈ ਪਿੰਡਾਂ ਦਾ ਦੋਰਾ ਕੀਤਾ ਗਿਆ ਪਰ ਉਹ ਇਹ ਵੇਖ ਕੇ ਹੈਰਾਨ ਹੈ ਕਿ ਹੁਣ ਵੀ ਕਈ ਪਿੰਡ ਪੀਣ ਵਾਲੇ ਪਾਣੀ, ਸੜ੍ਹਕਾਂ ਆਦਿ ਦੇ ਵਿਕਾਸ ਲਈ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪਿੰਡਾਂ ਦੇ ਲੋਕ ਜਾਗਰੂਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਪਣਾ ਪੰਜਾਬ ਪਾਰਟੀ ਹੀ ਪੰਜਾਬ ਨੂੰ ਬਚਾ ਸਕਦੀ ਹੈ। ਇਸ ਮੌਕੇ ਮੰਗਤ ਕੰਬੋਜ, ਗੋਰਵ ਕੰਬੋਜ, ਮਨੋਹਰ ਕੰਬੋਜ, ਜਗਰੂਪ ਕੰਬੋਜ, ਜਰਨੈਲ ਸਿੰਘ, ਕਾਲਾ ਸਿੰਘ, ਸੁਰਿੰਦਰ ਸਿੰਘ, ਰਮੇਸ਼ ਚਾਂਦਮਾਰੀ, ਛਿੰਦਰ ਸਿੰਘ, ਸੁਰਿੰਦਰ ਸਿੰਘ, ਪ੍ਰਿਤਪਾਲ ਸਿੰਘ, ਹਰਦੀਪ ਕੌਰ, ਛਿੰਦੋ ਬਾਈ, ਸੁੱਖਾ, ਸੋਹਨ ਰਾਮ, ਸੋਨੀਆ, ਸੁਮਰ, ਰੇਖਾ, ਬਲਜਿੰਦਰ ਕੌਰ ਅਤੇ ਹੋਰ ਹਾਜ਼ਰ ਸਨ।
Punjab Post Daily Online Newspaper & Print Media