Wednesday, July 1, 2026

ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਖੇ ਚੋਣ ਜਾਬਤੇ ਸੰਬੰਧੀ ਜਾਗਰੂਕ ਸੈਮੀਨਾਰ ਆਯੋਜਿਤ

ਬਠਿੰਡਾ, 20 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਖੇ ਚੋਣ ਜਾਬਤੇ ਸੰਬੰਧੀ ਜਾਗਰੂਕ ਸੈਮੀਨਾਰ ਆਯੋਜਿਤ ਕੀਤਾ ਗਿਆ।

PPN2001201736

ਕਰਨ ਮੌਕੇ ਡੀ.ਐਸ.ਪੀ. ਭੁੱਚੋ ਗੁਰਪ੍ਰਤਾਪ ਸਿੰਘ ਸਹੋਤਾ ਅਤੇ ਥਾਣਾ ਨੇਹੀਆਵਾਲਾ ਦੇ ਮੁੱਖੀ ਰਾਜਿੰਦਰ ਕੁਮਾਰ ਵਲੋਂ ਵਿਦਿਆਰਥੀਆਂ ਨੂੰ ਆਦਰਸ਼ ਚੋਣ ਜ਼ਾਬਤੇ ਬਾਰੇ ਸਵਾਲ ਜਵਾਬ ਕਰਦਿਆ ਕਿਹਾ ਕਿ ਚੋਣ ਜ਼ਾਬਤੇ ਮੌਕੇ ਕਿਸੇ ਵੀ ਕਿਸਮ ਦੇ ਹਥਿਆਰ ਲੈ ਕੇ ਆਉਣ ਜਾਣ ਦੀ ਮੁਕੰਮਲ ਪਾਬੰਦੀ ਹੁੰਦੀ ਹੈ, ਸਰਕਾਰੀ ਇਮਾਰਤਾਂ ਭਾਵ ਸੰਪਤੀ ਤੇ ਇਸ਼ਤਿਹਾਰੀ ਪੋਸਟਰ ਲਗਾਉਣ ਦੀ ਪਾਬੰਦੀ ਹੁੰਦੀ ਹੈ, ਬਿਨ੍ਹਾਂ ਮਨਜੂਰੀ ਤੇ ਕਿਸੇ ਵੀ ਰਾਜਨੀਤਿਕ ਜਲਸਿਆਂ ’ਚ ਲਾਊਡ ਸਪੀਕਰ ਚਲਾਉਣ ’ਤੇ ਪਾਬੰਦੀ, ਚੋਣਾ ਮੌਕੇ ਕਿਸੇ ਵੀ ਵਿਅਕਤੀ ਨੂੰ ਸ਼ਰਾਬ ਰੱਖਣ, ਲਿਜਾਣ ਤੇ ਪਾਬੰਦੀ ਅਤੇ ਕੋਈ ਵੀ ਰਾਜਸੀ ਪਾਰਟੀ ਪੋਲਿੰਗ ਬੂਥ ਦੇ ਨੇੜੇ ਪ੍ਰਚਾਰ ਨਹੀ ਕਰ ਸਕਦੀ ਬਾਰੇ ਪੂਰਨ ਜਾਣਕਾਰੀ ਮੁਹੱਇਆ ਕਰਵਾਈ ਗਈ।ਇਸ ਮੌਕੇ ਪ੍ਰਿੰਸੀਪਲ ਡਾ: ਰਾਜਵਿੰਦਰ ਕੌਰ ਵਲੋਂ ਡੀ.ਐਸ.ਪੀ. ਭੁੱਚੋ ਗੁਰਪ੍ਰਤਾਪ ਸਿੰਘ ਸਹੋਤਾ ਅਤੇ ਥਾਣਾ ਨੇਹੀਆਵਾਲਾ ਦੇ ਮੁੱਖੀ ਰਾਜਿੰਦਰ ਕੁਮਾਰ ਦਾ ਕਾਲਜ ਆਉਣ ’ਤੇ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply