Wednesday, July 1, 2026

ਵਿਦਿਆਰਥੀਆਂ ਨੇ ਵਿਸ਼ਵ ਪੁਸਤਕ ਮੇਲੇ ਦਾ ਦੌਰਾ ਕੀਤਾ

ਬਠਿੰਡਾ, 20 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ‘ਕਿਤਾਬਾਂ ਜਿੱਥੇ ਮਨੁੱਖ ਦੀਆਂ ਚੰਗੀਆਂ ਦੋਸਤ ਹਨ ਉੱਥੇ ਸਭ ਤੋਂ ਵਧੀਆ ਮਾਰਗ ਦਰਸ਼ਕ ਵੀ ਹਨ। ਇਸੇ ਧਾਰਨਾ ਤਹਿਤ ਬਾਬਾ ਫ਼ਰੀਦ  ਕਾਲਜ ਆਫ ਐਜੂਕੇਸ਼ਨ, ਬਠਿੰਡਾ ਵਲੋਂ ਵਾਇਸ-ਪ੍ਰਿੰਸੀਪਲ  ਸ. ਕੁਲਵਿੰਦਰ ਸਿੰਘ ਅਤੇ ਅਸਿਸਟੈਂਟ ਪ੍ਰੋਫੈਸਰ ਸੰਦੀਪ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ‘ਵਿਸ਼ਵ ਪੁਸਤਕ ਮੇਲਾ’ ਨਵੀਂ ਦਿੱਲੀ ਦੀ ਯਾਤਰਾ ਕਰਵਾਈ ਗਈ।

PPN2001201737

ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਦੇ ਠਹਿਰਣ ਦਾ ਪ੍ਰਬੰਧ ਸ਼੍ਰੀ ਸੀਸ ਗੰਜ ਗੁਰੂਦੁਆਰਾ ਸਾਹਿਬ ਵਿਖੇ ਕੀਤਾ ਗਿਆ। ਬੀ.ਐਡ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਗੁਰਵਿੰਦਰ ਸਿੰਘ, ਹਰਪ੍ਰੀਤ ਕੁਮਾਰ ਤੇ ਬਾਬਾ ਫ਼ਰੀਦ  ਕਾਲਜ ਤੋਂ ਅਸਿਸਟੈਂਟ ਪ੍ਰੋਫੈਸਰ ਵੀਰਪਾਲ ਕੌਰ ਨੇ ਇਸ ਟੂਰ ਵਿੱਚ ਵਿਦਿਆਰਥੀਆਂ ਦਾ ਸਾਥ ਦਿੱਤਾ। ਵਿਦਿਆਰਥੀਆਂ ਨੇ ਵੱਖ-ਵੱਖ ਦੇਸ਼ਾਂ ਤੇ ਪ੍ਰਕਾਸ਼ਨ ਘਰਾਂ ਦੀਆਂ ਸਟਾਲਾਂ ਨੂੰ ਗੌਰ ਨਾਲ ਦੇਖਿਆ ਅਤੇ ਮਨਪਸੰਦ ਕਿਤਾਬਾਂ  ਖਰੀਦੀਆਂ। ਇਸ ਪੁਸਤਕ ਮੇਲੇ ਦੇ ਵਿਸ਼ੇਸ਼ ਪ੍ਰਬੰਧਕ ‘ਨੈਸ਼ਨਲ ਬੁੱਕ ਟਰੱਸਟ’ ਦੇ ਅਧਿਕਾਰੀਆਂ ਨੇ ਇਹ ਕਹਿ ਕੇ ਕਾਲਜ ਦੀ ਪ੍ਰਸ਼ੰਸਾ ਕੀਤੀ ਕਿ ਇਸ ਇਲਾਕੇ ’ਚੋਂ ਬਾਬਾ ਫ਼ਰੀਦ ਬੀ.ਐਡ. ਕਾਲਜ ਹੀ ਉਹਨਾਂ ਕੋਲ ਪਹੁੰਚਣ ਵਾਲਾ ਇਕਲੌਤਾ ਕਾਲਜ ਹੈ।
‘ਨੈਸ਼ਨਲ ਬੁੱਕ ਟਰੱਸਟ’ ਨੇ ਆਪਣੇ ਵਾਅਦੇ ਅਨੁਸਾਰ ਸਿਰਫ਼ ਈ.ਮੇਲ ਭੇਜਣ ’ਤੇ ਹੀ ਕਾਲਜ ਨੂੰ ਅਂੈਟਰੀ ਪਾਸ ਪੋਸਟ ਰਾਹੀ ਪਹਿਲਾਂ ਹੀ ਭੇਜ ਦਿੱਤੇ।ਵਿਸ਼ਵ-ਪੁਸਤਕ ਮੇਲੇ ਵਿੱਚ ਲਿਖਾਰੀ ਜਗਤ ਦੀ ਪ੍ਰਸਿੱਧ ਹਸਤੀ ਤਸਲੀਮਾ ਨਸਰੀਨ ਨਾਲ ਭੇਂਟ ਹੋਈ।ਅਧਿਆਪਕਾਂ ਨੇ ਵਿਦਿਆਰਥੀਆਂ ਦੀ ਪੁਸਤਕਾਂ ਦੀ ਚੋਣ ਵਿੱਚ ਮਦਦ ਕੀਤੀ। ਵਿਦਿਆਰਥੀਆਂ ਅਤੇ ਸਟਾਫ਼ ਨੇ ਕਾਫੀ ਸਮਾਂ ਪੁਸਤਕਾਂ ਨਾਲ ਗੁਜ਼ਾਰਿਆ। ਵਿਦਿਆਰਥੀਆਂ ਦਾ ਇਹ ਦੌਰਾ ਵਿਸ਼ਵ-ਪੁਸਤਕ ਮੇਲੇ ਤੱਕ ਹੀ ਸੀਮਤ ਨਾ ਰਿਹਾ ਸਗੋਂ ਵਿਦਿਆਰਥੀਆਂ ਨੇ ਲੌਟਸ ਟੈਂਪਲ ਤੇ ਵਿਸ਼ਵ ਪ੍ਰਸਿੱਧ ਇਤਿਹਾਸਕ ਸਥਾਨ ਕੁਤਬਮੀਨਾਰ ਵੀ ਦੇਖਿਆ। ਭਾਰਤ ਦੀਆਂ ਪ੍ਰਸਿੱਧ ਇਤਿਹਾਸਕ ਇਮਾਰਤਾਂ ਲਾਲ ਕਿਲਾ ਅਤੇ ਜਾਮਾ ਮਸਜਿਦ ਵੀ ਵਿਦਿਆਰਥੀਆਂ ਨੂੰ ਦਿਖਾਈਆ ਗਈਆਂ।ਇਸ ਤੋਂ ਬਾਅਦ ਕਨਾਟ ਪਲੇਸ ਤੇ ਪਾਲਿਕਾ ਬਾਜ਼ਾਰ ’ਚ ਸਭ ਵਿਦਿਆਰਥੀਆਂ ਨੇ ਖ਼ਰੀਦਦਾਰੀ ਕੀਤੀ।ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦੇ ਦਰਸ਼ਨ ਕੀਤੇ। ਵਿਦਿਆਰਥੀਆਂ ਨੂੰ ਇਸ ਤੋਂ ਇਲਾਵਾ ਇੰਡੀਆਂ ਗੇਟ ਅਤੇ ਪਾਰਲੀਮੈਂਟ ਹਾਊਸ ਨੂੰ ਨੇੜਿਉਂ ਦੇਖਣ ਦਾ ਮੌਕਾ ਮਿਲਿਆ। ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਦੌਰੇ ਦੀ ਸਫ਼ਲਤਾ ’ਤੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply