Wednesday, September 30, 2026

ਧੂਰੀ ਦੇ ਸੀਨੀਅਰ ਅਕਾਲੀ ਆਗੂ ਚੇਅਰਮੈਨ ਨਛੱਤਰ ਸਿੰਘ ਜਹਾਂਗੀਰ ਦਾ ਦਿਹਾਂਤ

ਧੂਰੀ, 21 ਜਨਵਰੀ (ਪ੍ਰਵੀਨ ਗਰਗ) – ਪੈਨਸ਼ਨਰਜ਼ ਭਲਾਈ ਬੋਰਡ ਪੰਜਾਬ ਦੇ ਸੂਬਾ ਚੇਅਰਮੈਨ, ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ, ਮੈਂਬਰ ਜ਼ਿਲਾ੍ਹ ਪਰਿਸ਼ਦ ਮਾਸਟਰ ਨਛੱਤਰ ਸਿੰਘ ਜਹਾਂਗੀਰ ਦਾ ਕੱਲ ਧੂਰੀ ਵਿਖੇ ਦਿਹਾਂਤ ਹੋ ਗਿਆ।

Nachhatar s

ਮਿਲੀ ਜਾਣਕਾਰੀ ਮੁਤਾਬਿਕ ਕੱਲ ਸੀਨੀਅਰ ਅਕਾਲੀ ਆਗੂ ਜਹਾਂਗੀਰ ਧੂਰੀ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰੀ ਸਿੰਘ ਦੇ ਹੱਕ ਵਿੱਚ ਚੋਣ ਮੀਟਿੰਗਾਂ ਪਿੱਛੋਂ ਲੱਡਾ ਨੇੜੇ ਇੱਕ ਪੈਲੇਸ ਵਿਖੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ, ਕਿ ਪੈਲੇਸ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ, ਰਾਜਿੰਦਰ ਸਿੰਘ ਕਾਂਝਲਾ ਅਕਾਲੀ ਦਲ (ਬ) ਮੀਤ ਪ੍ਰਧਾਨ ਪੰਜਾਬ, ਮਹੇਸ਼ ਜਿੰਦਲ ਸੀਨੀਅਰ ਸੈਕਟਰੀ ਭਾਜਪਾ, ਧੂਰੀ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰੀ ਸਿੰਘ, `ਆਪ` ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ, ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ, ਅਕਾਲੀ ਦਲ (ਮਾਨ) ਦੇ ਉਮੀਦਵਾਰ ਸੁਰਜੀਤ ਸਿੰਘ ਕਾਲਾਬੁਲਾ, ਹਰਦੇਵ ਸਿੰਘ ਜਵੰਧਾ, ਸੁਖਦੇਵ ਸ਼ਰਮਾਂ, ਬਲਵੰਤ ਸਿੰਘ ਮੀਮਸਾ, ਧਨੇਸ਼ਰ ਬੱਸ ਸਰਵਿਸ ਦੇ ਐਮ.ਡੀ. ਤਲਵੀਰ ਧਨੇਸਰ, ਬੰਤ ਸਿੰਘ ਐਮ.ਡੀ, ਗੁਰਮੀਤ ਸਿੰਘ ਬੇਨੜਾ, ਨਗਰ ਕੌਂਸਲ ਧੂਰੀ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਵਪਾਰ ਮੰਡਲ ਧੂਰੀ ਦੇ ਪ੍ਰਧਾਨ ਧਰਮਪਾਲ ਗਰਗ, ਡਾ. ਰਾਜਵੀਰ ਸਿੰਘ ਲਸੋਈ ਆਦਿ ਤੋਂ ਇਲਾਵਾ ਇਲਾਕੇ ਪਿੰਡਾਂ ਦੇ ਬਹੁਤ ਸਾਰੇ ਪੰਚ, ਸਰਪੰਚ ਅਤੇ ਅਧਿਆਪਕ ਆਗੂਆਂ ਨੇ ਜਹਾਂਗੀਰ ਦੇ ਅਚਾਨਕ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply