Monday, March 30, 2026

ਪਲਸ ਪੋਲਿਓ ਅਭਿਆਨ ਸਬੰਧੀ ਸੁਪਰਵਾਇਜ਼ਰਾਂ ਨੂੰ ਟੇ੍ਰਨਿੰਗ ਦਿੱਤੀ

PPN2101201722ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ) -ਸਿਹਤ ਵਿਭਾਗ ਅਤੇ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਹੰਸ ਰਾਜ ਮਲੇਠੀਆ ਦੀ ਅਗਵਾਈ ਵਿਚ 29 ਜਨਵਰੀ 2017 ਨੂੰ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪਿਆਈਆਂ ਜਾਣ ਵਾਲੀਆਂ ਪੋਲਿਓ ਰੋਧੀ ਬੂੰਦਾਂ ਦੇ ਅਭਿਆਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਸੀਐਚਸੀ ਖੂਈਖੇੜਾ ਵਿਚ ਸੁਪਰਵਾਇਜ਼ਰਾਂ ਦੀ ਟੇ੍ਰਨਿੰਗ ਕਰਵਾਈ ਗਈ।
ਇਸ ਮੌਕੇ ਨੋਡਲ ਅਫ਼ਸਰ ਡਾ. ਕੇਵਲ, ਡਾ. ਕੰਵਰਜੀਤ ਸਿੰਘ ਧਾਲੀਵਾਲ, ਬੀਈਈ ਸੁਸ਼ੀਲ ਕੁਮਾਰ ਬੇਗਾਂਵਾਲੀ ਸਮੇਤ ਬਲਾਕ ਦੇ ਸਮੂਹ ਸੁਪਰਵਾਇਜ਼ਰ ਹਾਜ਼ਰ ਸਨ।ਐਸ.ਐਮ.ਓ ਡਾ. ਹੰਸ ਰਾਜ ਮਲੇਠੀਆ ਨੇ ਦੱਸਿਆ ਕਿ 29 ਤੋਂ 31 ਜਨਵਰੀ ਤੱਕ ਬਲਾਕ ਖੂਈਖੇੜਾ ਦੇ ਤਹਿਤ ਆਉਂਦੇ ਸਾਰਿਆਂ 57 ਪਿੰਡਾਂ, ਢਾਦੀਆਂ, ਭੱਠਿਆਂ, ਕਸਬਿਆਂ ਆਦਿ ਵਿਚ 0 ਤੋਂ 5 ਸਾਲ ਤੱਕ ਦੇ ਲਗਭਗ 28104 ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾਂ ਪਿਆਈਆਂ ਜਾਣਗੀਆਂ।ਮੁਹਿੰਮ ਨੂੰ ਸਫ਼ਲ ਬਣਾਉਣ ਲਈ ਬਲਾਕ ਖੂਈਖੇੜਾ ਵਿਚ 119 ਬੂਥਾਂ ਸਮੇਤ 238 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਦੀ ਅਗਵਾਈ ਲਈ ਕੁਲ 26 ਸੁਪਰਵਾਇਜ਼ਰਾਂ ਨੂੰ ਨਿਯੁਕਤ ਕੀਤਾ ਗਿਆ।ਡਾ. ਮਲੇਠੀਆ ਨੇ ਕਿਹਾ ਕਿ ਸਾਰੇ ਸੁਪਰਵਾਇਜ਼ਰ ਆਪਣੀਆਂ ਆਪਣੀਆਂ ਟੀਮਾਂ ਤੋਂ ਪੂਰੀ ਤਨਦੇਹੀ ਨਾਲ ਕੰਮ ਕਰਵਾਉਣਗੇ ਤਾਕਿ ਬਲਾਕ ਵਿਚ ਕੋਈ ਵੀ ਬੱਚਾ ਬਿਨਾ ਪੋਲਿਓ ਰੋਧੀ ਬੂੰਦਾਂ ਪੀਣ ਵਾਂਝਾ ਨਾ ਰਹਿ ਜਾਵੇ।ਵਿਸ਼ੇਸ਼ਕ ਰਕੇ ਸਲਮ ਏਰੀਆ, ਭੱਠਿਆਂ, ਬਣ ਰਹੀਆਂ ਇਮਾਰਤਾਂ ਅਤੇ ਹੋਰ ਬਾਹਰ ਤੋਂ ਆਉਣ ਵਾਲੇ ਲੇਬਰ ਦੇ ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾਂ ਜ਼ਰੂਰ ਪਿਆਈਆਂ ਜਾਣ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਹਮੇਸ਼ਾਂ ਪਲਸ ਪੋਲਿਓ ਅਭਿਆਨ ਜਨਵਰੀ ਅਤੇ ਫਰਵਰੀ ਮਹੀਨੇ ਵਿਚ ਹੁੰਦਾ ਹੈ। ਪਰ ਇਸ ਵਾਰ ਪਹਿਲਾ ਰਾਊਂਡ ਜਨਵਰੀ ਅਤੇ ਦੂਸਰਾ ਰਾਊਂਡ 2, 3 ਅਤੇ 4 ਅਪ੍ਰੈਲ 2017 ਨੂੰ ਹੋਵੇਗਾ।
ਬਲਾਕ ਐਜੂਕੇਟਰ ਸੁਸ਼ੀਲ ਕੁਮਾਰ ਬੇਗਾਂਵਾਲੀ ਨੇ ਦੱਸਿਆ ਕਿ ਪਹਿਲੇ ਦਿਨ 29 ਜਨਵਰੀ ਨੂੰ ਬਲਾਕ ਦੇ ਪਿੰਡਾਂ ਵਿਚ ਕੁਲ 119 ਬੂਥਾਂ ਤੇ ਪੋਲਿਓ ਰੋਧੀ ਬੂੰਦਾਂ ਪਿਆਈਆਂ ਜਾਣਗੀਆਂ। ਜੋ ਬੱਚੇ ਉਸ ਦਿਨ ਰਹਿ ਜਾਣਗੇ ਉਨ੍ਹਾਂ ਨੂੰ 30 ਅਤੇ 31 ਜਨਵਰੀ ਨੂੰ  238 ਟੀਮਾਂ ਵੱਲੋਂ ਘਰ ਘਰ ਜਾਕੇ ਡੋਰ ਟੂ ਡੋਰ ਪੋਲਿਓ ਰੋਧੀ ਬੂੰਦਾਂ ਪਿਆਈਆਂ ਜਾਣਗੀਆਂ। ਇਸ ਦੇ ਨਾਲ ਹੀ ਮਜ਼ਦੂਰਾਂ ਦੇ ਬੱਚਿਆਂ ਲਈ ਦੋ ਮੁਬਾਇਲ ਟੀਮਾਂ, ਹਾਈ ਰਿਸਕ ਏਰੀਆ ਲਈ 8 ਟੀਮਾਂ ਅਤੇ ਟਰਾਂਜਿਸਟ ਪੁਆਇੰਟਾਂ ਲਈ 6 ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ। ਮੁਹਿੰਮ ਨੂੰ ਸਫ਼ਲ ਬਣਾਉਣ ਲਈ ਬਲਾਕ ਦੇ ਕੁਲ 544 ਅਧਿਕਾਰੀ ਅਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply