ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ) – ਇਲਾਕੇ ਦੇ ਲੋਕ ਆਉਣ ਵਾਲੀ 4 ਫ਼ਰਵਰੀ ਨੂੰ ਵਿਧਾਨ ਸਭਾ ਚੋਣਾ ਵੱਲ ਦਿਨ ਕਾਂਗਰਸ ਦੇ ਹੱਕ ਵਿਚ ਵੋਟਾਂਪਾ ਕੇ ਰਾਜ ਅੰਦਰ ਕਾਂਗਰਸ ਦੀ ਸਰਕਾਰ ਬਣਾਉਣ ਲਈ ਤਿਆਰ ਹਨ ਇਨ੍ਹਾ ਗੱਲਾ ਦਾ ਪ੍ਰਗਟਾਵਾ ਅੱਜ ਕਾਂਗਰਸ ਦੇ ਉਮੀਦਵਾਰ ਦਵਿੰਦਰ ਸਿੰਘ ਘੁਬਾਇਆ ਵਲੋਂ ਪਿੰਡ ਰਾਮਪੁਰਾ,ਵਣਵਾਲਾ ਹਨੂੰਵੰਤਾ, ਸ਼ਤੀਰ ਵਾਲਾ, ਬਾਂਡੀ ਵਾਲਾ, ਚਾਨਣ ਵਾਲਾ, ਖੂਈ ਖੇੜ੍ਹਾ ਆਦਿ ਪਿੰਡਾਂ ਦੇ ਦੌਰੇ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪਿੱਛਲੇ 10 ਸਾਲਾਂ ਦੌਰਾਨ
ਗਠਜੋੜ ਸਰਕਾਰ ਵਲੋਂ ਰਾਜ ਨਹੀ ਸੇਵਾ ਦਾ ਜੋ ਨਾਅਰਾ ਦਿੱਤਾ ਗਿਆ ਸੀ ਉਹ ਸੇਵਾ ਇਲਾਕੇ ਦੇ ਜੱਥੇਦਾਰਾਂ ਤੇ ਭਾਜਪਾ ਦੇ ਕਾਰਕੁਨਾ ਨੇ ਆਪਣੇ ਘਰ ਭਰ ਕੇ ਕੀਤੀ ਹੈ।ਕਿਉਂਕਿ ਇਲਾਕੇ ਦੇ ਟੇਲਾਂ ਤੇ ਵਸੇ ਲੋਕ ਅੱਜ ਵੀ ਇਹ ਕਹਿੰਦੇ ਹਨ ਕਿ ਕਾਂਗਰਸ ਸਰਕਾਰ ਦੌਰਾਨ ਹੀ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਖੇਤੀ ਲਈ ਜਾਂਦੇ ਪੱਕੇ ਖਾਲਿਆਂ ਅੰਦਰ ਨਹਿਰੀ ਪਾਣੀ ਪੁੱਜਿਆ ਸੀ ਉਸ ਤੋਂ ਬਾਅਦ ਉਨ੍ਹਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਨਹੀ ਮਿਲ ਸਕਿਆ ਬਲਕਿ ਮੁੱਖ ਮੰਤਰੀ ਬਾਦਲ ਵਲੋਂ ਮਲੋਟ ਏਰੀਏ ਦੀ ਸੇਮ ਨੂੰ ਕਢੱਣ ਲਈ ਫਾਜ਼ਿਲਕਾ ਤੇ ਅਬੋਹਰ ਦੇ ਖੇਤਰ ਵਿਚ ਧੱਕੇ ਨਾਲ ਸੇਮ ਨਾਲੇ ਬਣਾਏ ਗਏ ਜਿਸ ਨ ਾਲ ਉਨ੍ਹਾ ਦੀਆਂ ਜਮੀਨਾਂ ਵਿਚ ਸ਼ੋਰਾ ਵੱਧ ਗਿਆ ਅਤੇ ਉਹ ਬਰਬਾਦ ਹੋਣ ਕੰਡੇ ਪੁੱਜ ਗਏ ਹਨ ਜਦੋਂ ਇਲਾਕੇ ਵਾਸੀਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਗਠਜੋੜ ਸਰਕਾਰ ਦੇ ਹੱਥਾਂ ਦੀਕ ਕਠਪੁੱਤਲੀ ਬਣੀ ਪੁਲਿਸ ਨੇ ਕਿਸਾਨਾਂ ਤੇ ਡਾਂਗਾ ਵਰ੍ਹਾਂ ਕੇ ਉਨ੍ਹਾ ਨੂੰ ਜੇਲਾਂ ਵਿਚ ਬੰਦ ਕਰ ਦਿੱਤਾ ਸੀ ਜਿਸ ਦਾ ਜਵਾਬ ਉਹ ਰਾਜ ਅੰਦਰ ਕੈਪਟਨ ਦੇ ਹੱਥ ਵਿਚ ਫਤਵਾ ਦੇਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਮਿਲਨਦੀਪ ਸਿੰਘ ਕਾਹਣਸਿੰਗੀਆ, ਪਰਮਜੀਤ ਸਿੰਘ ਕਾਹਨਸਿੰਗੀਆ, ਐਡਵੋਕੇਟ ਸੁਖਦੇਵ ਸਿੰਘ, ਰੋਸ਼ਨ ਲਾਲ ਖੂੰਗਰ, ਬੱਚਿਤਰ ਸਿੰਘ, ਸੁਜਾਨ ਸਿੰਘ, ਡਾ. ਯਸ਼ਪਾਲ ਜੱਸੀ,ਮਹਾਂਵੀਰ ਪ੍ਰਸਾਦ, ਦੀਪਾ ਨਰੂਲਾ, ਅਸ਼ੋਕ ਨਾਂਗਵੰਸ਼ੀ ਆਦਿ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media