
ਬਠਿੰਡਾ, 24 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ) – ਗੁਰੂ ਕਾਸ਼ੀ ਯੂਨੀਵਰਸਿਟੀ (ਤਲਵੰਡੀ ਸਾਬੋ) ਮਾਲਵੇ ਦਾ ਸਿਰਕੱਢ ਵਿੱਦਿਅਕ ਅਦਾਰਾ ਭਾਰਤ ਦੇ ਕੋਨੇ-ਕੋਨੇ ਤੋਂ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਕੇੇ ਰੋਜ਼ਗਾਰ ਦੇ ਬੇਹਤਰੀਨ ਸਾਧਨ ਮੁਹੱਈਆ ਕਰਵਾ ਰਿਹਾ ਹੈ।ਜ਼ਿਕਰਯੋਗ ਹੈ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਅਧੀਨ ਚੱਲ ਰਿਹਾ ਕਾਮਰਸ ਐੱਂਡ ਮੈਨਜਮੈਂਟ ਕਾਲਜ ਆਪਣੀ ਮਿਹਨਤ ਸਕਦਾ ਬਹੁਤ ਨਾਮਣਾ ਖੱਟ ਰਿਹਾ ਹੈ।ਬੀਤੇ ਦਿਨੀਂ ਇਸ ਕਾਲਜ ਦੇ ਡਿਪਲੋਮਾ ਹੋਟਲ ਮੈਨਜਮੈਂਟ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੂੰ ਕੈਨੇਡਾ ਦੇ ਹੋਟਲ ਹਾਲੀਡੇ ਇਨ, ਵੱਲੋਂ ਨੌਕਰੀ ਦੀ ਆੱਫਰ ਆਈ ਹੈ।ਜਸਪ੍ਰੀਤ ਦੇ ਨਾਰਥ ਅਮਰੀਕਨ ਮਹਾਂਦੀਪ ਦੀ ਵਧੀਆ ਹੋਟਲ ਚੇਨ ਵਿੱਚ ਕੰਮ ਕਰਨ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੋਤਸਾਹਨ ਮਿਲੇਗਾ।ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਵਾਈਸ ਚਾਂਸਲਰ, ਕਰਨਲ ਡਾ: ਭੁਪਿੰਦਰ ਸਿੰਘ ਧਾਲੀਵਾਲ ਇਸ ਪ੍ਰਾਪਤੀ ਤੇ ਜਸਪ੍ਰੀਤ ਸਿੰਘ ਨੂੰ ਵਧਾਈ ਦੇ ਪਾਤਰ ਦਰਸਾਉਂਦੇ ਹੋਏ ਇਸ ਪ੍ਰਾਪਤੀ ਦਾ ਸਿਹਰਾ ਸਮੁੱਚੇ ਹੋਟਲ ਮੈਨਜਮੈਂਟ ਸਟਾਫ ਦੇ ਸਿਰ ਬੰਨਿਆ, ਜਿਨ੍ਹਾਂ ਦੀ ਯੋਗ ਮਿਹਨਤ ਸਦਕਾ ਵਿਦਿਆਰਥੀ ਬੁਲੰਦੀਆਂ ਨੂੰ ਛੂਹ ਰਹੇ ਹਨ।ਸੰਸਥਾ ਦੇ ਮਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਕੈਨੇਡਾ ਵਿੱਚ ਨੌਕਰੀ ਲਈ ਚੁਣੇ ਗਏ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਡਾ: ਅਮਨਦੀਪ, ਪ੍ਰੋ. ਗੌਰਵ ਖੁਰਾਣਾ ਅਤੇ ਸਮੁੱਚੇ ਸਟਾਫ ਦੇ ਸਫਲਤਾਪੂਰਵਕ ਉੱਦਮਾਂ ਦੀ ਸਲਾਘਾ ਕੀਤੀ।ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡੀਅਨ ਹੋਟਲ ਵੱਲੋਂ ਇਹ ਨੌਕਰੀ ਚੋਣ ਹੋਰਨਾਂ ਵਿਦਿਆਰਥੀਆਂ ਲਈ ਵੀ ਨੌਕਰੀ ਦੇ ਰਾਹ ਖੋਲਦੀ ਹੈ ਅਤੇ ਤੇਜ਼ੀ ਨਾਲ ਤਰੱਕੀ ਕਰ ਰਹੀ ਹੋਟਲ ਇੰਡਸਟਰੀ ਦਾ ਹਿੱਸਾ ਬਣਨ ਵਿੱਚ ਮਦਦਗਾਰੀ ਸਿੱਧ ਹੋਵੇਗੀ।ਸਿੱਧੂ ਹੁਰਾਂ ਇਹ ਵੀ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਹੋਰ ਵਧੇਰੇ ਅੰਤਰਰਾਸ਼ਟਰੀ ਪੱਧਰ ਦੇ ਅਹਿਦਨਾਮੇ ਲਿਖੇ ਜਾਣਗੇ ਅਤੇ ਟਰੇਨਿੰਗਾਂ ਲਗਵਾਈਆਂ ਜਾਣਗੀਆਂ ਜਿਸ ਸਕਦਾ ਵਿਦਿਆਰਥੀਆਂ ਦੀ ਕੁਸ਼ਲਤਾ ਨਿਰੰਤਰ ਨਿੱਖਰੇਗੀ।
Punjab Post Daily Online Newspaper & Print Media