ਚੌਂਕ ਮਹਿਤਾ, 24 ਜਨਵਰੀ (ਜੋਗਿੰਦਰ ਸਿੰਘ ਮਾਣਾ)- ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਦੀ ਦੇਖ-ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਦੀ ਅੰਡਰ-14 ਅਤੇ ਅੰਡਰ-17 ਵਰਗ ਦੀ ਹਾਕੀ ਟੀਮ ਦੇ ਲੜਕੇ ਅਤੇ ਲੜਕੀਆਂ ਨੇ ਮੋਹਾਲੀ ਵਿਖੇ ਕਰਵਾਏ ਗਏ ਸਟੇਟ ਪੱਧਰ ਇੰਡੀਆ ਹਾਕੀ ਟੂਰਨਾਮੈਂਟ ਵਿੱਚ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਪੰਜਾਬ ਸਟੇਟ ਦੀਆਂ ਅਣਗਿਣਤ ਟੀਮਾਂ ਨੇ ਭਾਗ ਲਿਅ।ਜਿਸ ਵਿੱਚੋਂ ਖਾਲਸਾ ਅਕੈਡਮੀ ਦੇ 7 ਲੜਕਿਆਂ ਨੇ ਅੰਡਰ-14 ਵਰਗ, 9 ਲੜਕਿਆਂ ਨੇ ਅੰਡਰ-17 ਵਰਗ, 4 ਲੜਕੀਆਂ ਨੇ ਅੰਡਰ-14 ਵਰਗ ਅਤੇ 7 ਲੜਕੀਆਂ ਨੇ ਅੰਡਰ-17 ਵਰਗ ਟੀਮ ਵਿੱਚ ਭਾਗ ਲਿਆ।ਜਿਸ ਵਿੱਚੋਂ ਅੰਡਰ-17 ਵਰਗ ਹਾਕੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਖਾਲਸਾ ਅਕੈਡਮੀ ਦਾ ਨਾਂ ਰੋਸ਼ਨ ਕੀਤਾ ਅਤੇ 4 ਬੱਚੇ ਨੈਸ਼ਨਲ ਲਈ ਚੁਣੇ ਗਏ।ਇਸ ਸ਼ਾਨਦਾਰ ਜਿੱਤ `ਤੇ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ ਪ੍ਰਿੰ: ਮੈਡਮ ਹਰਜਿੰਦਰ ਕੌਰ ਬੱਲ, ਸਕੂਲ ਵਾਈਸ ਪ੍ਰਿੰ: ਹਰਜੋਤ ਸਿੰਘ, ਕਾਲਜ ਪ੍ਰਿੰ:ਦਿਲਬਾਗ ਸਿੰਘ, ਸਕੂਲ ਸੁਪਰਡੈਂਟ ਬਾਜ ਸਿੰਘ, ਕਾਲਜ ਸੁਪਰਡੈਂਟ ਕੁਲਦੀਪ ਕੌਰ, ਹਾਕੀ ਕੋਚ ਬਲਜਿੰਦਰ ਸਿੰਘ, ਅਥਲੈਟਿਕਸ ਕੋਚ ਹਰਭਜਨ ਸਿੰਘ, ਗੁਰਦੀਪ ਸਿੰਘ (ਡੀ.ਪੀ) ਅਤੇ ਸਮੂਹ ਸਟਾਫ ਨੇ ਵਿਦਿਆਰਥੀਆ ਅਤੇ ਮਾਪਿਆ ਨੂੰ ਵਧਾਈ ਦਿੱਤੀ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media