Friday, February 27, 2026

ਸਾਹਿਤਕ ਰਸਾਲੇ ‘ਰਾਗ’ ਦਾ ਪਲੇਠਾ ਅੰਕ ਲੋਕ ਅਰਪਿਤ

ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਪੰਜਾਬੀ ਸਾਹਿਤਕ ਪੱਤਰਕਾਰੀ ’ਚ ਮੀਲ ਪੱਥਰ ਸਥਾਪਿਤ ਕਰਦਿਆਂ ਪੰਜਾਬੀ ਸਾਹਿਤ ਸਭਾ ਚੋਗਾਵਾਂ ਵੱਲੋਂ ਸਥਾਨਕ ਵਿਰਸਾ ਵਿਹਾਰ ਦੇ ਨਾਨਕ ਸਿੰਘ ਸੈਮੀਨਾਰ ਹਾਲ ’ਚ ਸਾਹਿਤਕ ਰਸਾਲੇ ‘ਰਾਗ’ ਦਾ ਪਲੇਠਾ ਅੰਕ ਰਲੀਜ਼ ਕੀਤਾ ਗਿਆ ਅਤੇ ਅਦਾਰਾ ‘ਰਾਗ’ ਵੱਲੋਂ ਪੰਜਾਬੀ ਸਾਹਿਤ ਦੀਆਂ ਨਾਮਵਰ ਹਸਤੀਆਂ ਜਿੰਨ੍ਹਾਂ ’ਚ ਬਲਦੇਵ ਸਿੰਘ ਸੜਕਨਾਮਾ, ਬਲਬੀਰ ਪਰਵਾਨਾ, ਗੁਰਪਾਲ ਲਿੱਟ, ਡਾ. ਜੋਗਿੰਦਰ ਕੈਰੋਂ ਅਤੇ ਡਾ. ਅਨੂਪ ਸਿੰਘ ਨੂੰ ਇਕਵੰਜਾ ਸੌ ਰੁਪਏ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

PPN2401201733
ਇਸ ਅਦਬੀ ਸਮਾਗਮ `ਚ ਮੰਚ ਸੰਚਾਲਨ ਕਰਦਿਆਂ ਸਭਾ ਦੇ ਪ੍ਰਧਾਨ ਧਰਵਿੰਦਰ ਔਲਖ ਨੇ ਸਮਾਗਮ ਨੂੰ ਲੜੀ ਬਧ ਕੀਤਾ।ਪ੍ਰਵਾਸੀ ਸਾਹਿਤਕਾਰ ਇੰਦਰਜੀਤ ਪੁਰੇਵਾਲ ਅਤੇ ਜਸਵੀਰ ਰਾਣਾ ਦੀ ਸੰਪਾਦਨਾ ਹੇਠ ਮੈਗਜ਼ੀਨ ਰਾਗ ਦੀ ਆਮਦ ’ਤੇ ਬੋਲਦਿਆਂ ਸਨਮਾਨਿਤ ਸਖਸ਼ੀਅਤਾਂ ਤੋਂ ਇਲਾਵਾ ਡਾ. ਰਵਿੰਦਰ, ਕਥਾਕਾਰ ਦੀਪ ਦਵਿੰਦਰ ਸਿੰਘ, ਕੇਵਲ ਧਾਲੀਵਾਲ, ਗੁਰਬਾਜ ਛੀਨਾ, ਸੁਲੱਖਣ ਸਰਹੱਦੀ, ਅਰਤਿੰਦਰ ਸੰਧੂ, ਮਲਵਿੰਦਰ, ਡਾ. ਵਿਕਰਮ, ਡਾ. ਧਰਮ ਸਿੰਘ, ਸੁਖਦੇਵ ਢੰਡ ਅਤੇ ਚਰਨਜੀਤ ਸਿੰਘ ਪੰਨੂ ਆਦਿ ਵਿਦਵਾਨਾਂ ਵੱਲੋਂ ਸਾਂਝੇ ਤੌਰ ’ਤੇ ਸਾਹਿਤਕ ਰਸਾਲੇ ‘ਰਾਗ’ ਨੂੰ ਕੇਂਦਰ ’ਚ ਰੱਖ ਕੇ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਮੈਗਜੀਨ ਉੱਤਮ ਦਰਜ਼ੇ ਦਾ ਲੋਕ ਸਾਹਿਤ ਅਤੇ ਸੁਹਿਰਦ ਪਾਠਕਾਂ ਨੂੰ ਇੱਕ ਤੰਦ ਵਿੱਚ ਪਰੋ ਕੇ ਰੱਖਣ ਲਈ ਸਭ ਤੋਂ ਉਤਮ ਜ਼ਰੀਆ ਹਨ।ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਮੈਗਜ਼ੀਨ ਜਿੱਥੇ ਦੁਨੀਆ ਭਰ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਨੇੜੇ ਲੈ ਕੇ ਆਉਂਦੇ ਹਨ, ਉਥੇ ਦੁਨੀਆ ਭਰ ਦੇ ਸਾਹਿਤ ਨੂੰ ਘੋਖਣ, ਪੜਤਾਲਣ ਅਤੇ ਨਵੀਆਂ ਦਿਸ਼ਾਵਾਂ ਨਿਰਧਾਰਤ ਕਰਨ ਵਿੱਚ ਸਹਾਈ ਹੁੰਦੇ ਹਨ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਜਸਬੀਰ ਝਬਾਲ, ਸੁਮੀਤ ਸਿੰਘ, ਮਹਾਂਬੀਰ ਗਿੱਲ, ਹਰਭਜਨ ਖੇਮਕਰਨੀ, ਮੁਖਤਾਰ ਗਿੱਲ, ਜਸਵੰਤ ਜੱਸ, ਡਾ. ਬਲਜੀਤ ਰਿਆੜ, ਡਾ. ਸਤਨਾਮ ਰੰਧਾਵਾ, ਹਰਭਜਨ ਬਰਾੜ, ਕੁਲਵੰਤ ਸਿੰਘ ਅਣਖੀ, ਜਸਪਾਲ ਕੌਰ, ਹਰਮੀਤ ਆਰਟਿਸਟ, ਗੁਰਦੇਵ ਸਿੰਘ ਮਹਿਲਾਂਵਾਲਾ, ਅਮਰੀਕ ਸਿੰਘ ਸ਼ੇਰਗਿੱਲ, ਮਨਮੋਹਨ ਬਾਸਰਕੇ, ਹਰਜੀਤ ਸੰਧੂ, ਦਿਲਬਾਗ ਗਿੱਲ, ਅਜੀਤ ਸਿੰਘ ਨਬੀਪੁਰ, ਏ.ਐਸ. ਦਲੇਰ, ਵਰਿੰਦਰ ਪੰਨੂ, ਸਤਨਾਮ ਸਿੱਧੂ, ਰਾਜਵਿੰਦਰ ਕੌਰ, ਹਰਿੰਦਰ ਰੰਧਾਵਾ, ਵਿਪਨ ਗਿੱਲ, ਡਾ. ਹਰਜੀਤ ਕੌਰ, ਹਰਭਜਨ ਬਰਾੜ, ਬਲਵਿੰਦਰ ਫਤਿਹਪੁਰੀ, ਦਿਲਬਾਗ ਸਿੰਘ ਸਰਕਾਰੀਆ, ਕਲਿਆਣ ਅੰਮ੍ਰਿਤਸਰੀ, ਅਤਰ ਤਰਸਿੱਕਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਲੇਖਕ, ਮਿੱਤਰ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply