Thursday, February 26, 2026

ਅਕਾਸ਼ ਇੰਸਟੀਟਿਊਟ ਵਲੋਂ ਅੰਮ੍ਰਿਤਸਰ `ਚ ਸੈਮੀਨਾਰ ਦਾ ਆਯੋਜਨ

ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਮੈਡੀਕਲ ਅਤੇ ਇੰਜੀਨਿਅਰਿੰਗ ਕੋਚਿੰਗ ਲਈ ਭਾਰਤ  ਦੀ ਮੋਹਰੀ  ਸੰਸਥਾ ਅਕਾਸ਼ ਵਲੋਂ ਅੰਮ੍ਰਿਤਸਰ ਵਿੱਚ ਬੱਚਿਆਂ ਦੇ ਮਾਪਿਆਂ ਲਈ ਇੱਕ ਪ੍ਰੇਰਣਾਦਾਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਨਾਲ ਕਈ ਪਹਿਲੂਆਂ `ਤੇ ਵਿਚਾਰ ਚਰਚਾ ਕੀਤੀ ਗਈ, ਤਾਂ ਜੋ ਆਪਣੇ ਬੱਚਿਆਂ ਦੀਆਂ ਵਿਅਕਤੀਗਤ ਅਤੇ ਪੇਸ਼ੇਵਰ ਇਛਾਵਾਂ ਜਿਵੇਂ ਆਤਮਵਿਸ਼ਲੇਸ਼ਣ, ਸਿੱਖਣ, ਫ਼ੈਸਲਾ ਲੈਣ, ਨਿਸ਼ਾਨਾ ਨਿਰਧਾਰਤ ਕਰਨ ਅਤੇ ਆਤਮਵਿਸ਼ਵਾਸ ਆਦਿ ਬਾਰੇ ਉਚਿਤ ਫ਼ੈਸਲਾ ਲੈਣ ਵਿੱਚ ਸਹਾਇਕ ਸਕਣ।

    ਸੈਮੀਨਾਰ ਵਿੱਚ ਬੱਚਿਆਂ ਦੇ ਮਾਪਿਆਂ ਦੀਆਂ ਕਈ ਸ਼ੰਕਾਵਾਂ ਨੂੰ ਦੂਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਿਦਿਆਰਥੀਆਂ ਦਾ ਮਿੱਤਰ ਅਤੇ ਗੁਰੂ ਬਨਣ ਲਈ ਪ੍ਰੇਰਿਤ ਕੀਤਾ ਗਿਆ।ਸੈਮੀਨਾਰ ਦਾ ਆਯੋਜਨ ਅਕਾਸ਼ ਐਜੂੁਕੇਸ਼ਨਲ ਸਰਵਿਸਜ਼ ਪਾਈਵੇਟ. ਲਿਮਿ. ਦੇ ਚਅਰਮੈਨ ਜੇ. ਸੀ ਚੌਧਰੀ ਵਲੋਂ ਕੀਤਾ ਗਿਆ। ਸ਼੍ਰੀ ਜੇ.ਸੀ ਚੌਧਰੀ ਨੇ ਕਿਹਾ, ਅੱਜ ਪਹਿਲਾਂ ਨਾਲੋਂ ਬਹੁਤ ਕੁੱਝ ਬਦਲ ਗਿਆ ਹੈ। ਤੇਜੀ ਮਾਲ ਬਦਲਦੀ ਦੁਨੀਆਂ ਦੇ ਨਾਲ, ਵਿਦਿਆਰਥੀਆਂ ਨੂੰ ਹੁਣ ਕਈ ਚੀਜਾਂ ਅਤੇ ਦੈਨਿਕ ਜੀਵਨ ਦੀ ਚੁਣੋਤੀ ਭਰਪੂਰ ਹਲਾਤਾਂ ਦਾ ਜਿਆਦਾ ਸਾਹਮਣਾ ਕਰਣਾ ਪੈ ਰਿਹਾ ਹੈ। ਇਸ ਲਈ ਮਾਪਿਆਂ ਨੂੰ ਹੁਣ ਜਿਆਦਾ ਸਹਾਇਕ ਬਨਣ ਅਤੇ ਆਪਣੇ ਬੱਚਿਆਂ ਨੂੰ ਉਚਿਤ ਕੈਰੀਅਰ ਬਦਲ ਪ੍ਰਾਪਤ ਕਰਣ ਵਿੱਚ ਸਹਾਇਤਾ ਕਰਣ ਦੀ ਲੋੜ ਹੈ।ਉਨ੍ਹਾਂ ਨੂੰ ਆਪਣੇ ਨਜਰੀਏ ਵਿੱਚ ਲਚਕੀਲਾਪਨ ਲਿਆਉਣ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਠੀਕ ਦਿਸ਼ਾ ਦਿਖਾਂਉਦੇ ਹੋਏ ਜ਼ਿੰਮੇਦਾਰ ਰਹਿਣ ਦੀ ਲੋੜ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply