Tuesday, April 28, 2026

ਕਾਂਗਰਸ ’ਤੇ ‘ਆਪ’ ਦਾ ਕੋਈ ਅਧਾਰ ਨਹੀਂ – ਵਲਟੋਹਾ

ਅਲਗੋਕੋਠੀ/ਘਰਿਆਲਾ, 25 ਜਨਵਰੀ (ਹਰਦਿਆਲ ਸਿੰਘ ਭੈਣੀ, ਰਾਜਵਿੰਦਰ ਸਿੰਘ ਰਾਜੂ) – ਖੇਮਕਰਨ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ: ਵਿਰਸਾ ਸਿੰਘ ਵਲਟੋਹਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਬਲ ਮਿਲਿਆਂ ਜਦੋਂ ਪਿੰਡ ਘਰਿਆਲਾ ਦੀ ਵਾਰਡ ਨੰਬਰ 3 ਵਿਖੇ ਹੋਏ ਇੱਕਠ ਦੌਰਾਨ ਸਰਵਨ ਸਿੰਘ ਪੱਪੂ ਜ਼ਿਲ੍ਹਾ ਜਨਰਲ ਸਕੱਤਰ ਐ.ਸੀ ਵਿੰਗ, ਨਿਰਮਲ ਸਿੰਘ ਪ੍ਰਧਾਨ, ਸਰਪੰਚ ਬਿਹਾਰੀ ਸ਼ਾਹ ਯੂ.ਕੇ, ਸਾਬਕਾ ਸਰਪੰਚ ਗੁਰਮੁੱਖ ਸਿੰਘ, ਮਹਿੰਦਰ ਸਿੰਘ ਖਾੜਕੂ ਅਤੇ ਗੁਰਸੇਵਕ ਸਿੰਘ ਮੈਂਬਰ ਦੀ ਪ੍ਰੇਰਣਾ ਸਦਕਾ 30 ਪਰਿਵਾਰਾਂ ਨੇ ਅਕਾਲੀ ਦਲ ’ਚ ਸ਼ਮੂਲੀਅਤ ਕੀਤੀ

PPN2501201706

।ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦਾ ਪਾਰਟੀ ’ਚ ਸਵਾਗਤ ਕਰਦਿਆਂ ਪ੍ਰੋ: ਵਲਟੋਹਾ ਨੇ ਕਿਹਾ ਕਿ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਹਰ ਵਰਗ ਦੇ ਲੋਕਾਂ ਨੂੰ ਪਾਰਟੀ ਵੱਲੋਂ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰੇਕ ਵਰਗ ਅਕਾਲੀ ਦਲ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਆਧੁਨਿਕ ਬਣਾਉਣ ਲਈ ਕੀਤੇ ਗਏ ਉਪਰਾਲਿਆਂ ਤੋ ਵਾਕਿਫ਼ ਹੈ ਅਤੇ ਪੰਜਾਬ ਅੰਦਰ ਤੀਜੀ ਵਾਰ ਅਕਾਲੀ ਦਲ ਦੀ ਸਰਕਾਰ ਚਾਹੁੰਦਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਦਾ ਅਧਾਰ ਪੰਜਾਬ ਅਤੇ ਹਲਕੇ ਚੋਂ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ, ਜਦੋਂ ਕਿ ‘ਆਪ’ ਪਾਰਟੀ ਤਾਂ ਮੁਕਾਬਲੇ ਚੋਂ ਹੀ ਬਾਹਰ ਹੈ। ਇਸ ਮੌਕੇ ਸੇਵਕ ਸਿੰਘ ਪੰਚ, ਕਰਨੈਲ ਸਿੰਘ, ਜਰਨੈਲ ਸਿੰਘ, ਸੂਰਤ ਸਿੰਘ ਨੰਬਰਦਾਰ, ਬਲਕਾਰ ਸਿੰਘ, ਸਰਪੰਚ ਕੁਲਵੰਤ ਸਿੰਘ, ਸਰਵਨ ਸਿੰਘ ਨਾਵਾਦਾ, ਲਖਬੀਰ ਸਿੰਘ ਪੰਚ ਆਦਿ ਹਾਜ਼ਿਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply