ਫਾਜ਼ਿਲਕਾ, 25 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਮੁਤਾਬਕ ਲੜਕੀਆਂ ਵਿਚ ਆਤਮ ਰੱਖਿਆ ਦੇ ਗੁਣ ਪੈਦਾ ਕਰਨ ਲਈ ਕਰਾਟੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂਕਿ ਉਹ ਜਿੰਦਗੀ ਆਉਣ ਵਾਲੀ ਕਿਸੇ ਵੀ ਮੁਸੀਬਤ ਦਾ ਸਾਮਣਾ ਕਰ ਸਕਣ । ਜਾਣਕਾਰੀ ਦਿੰਦੇ ਹੋਏ ਸਰਕਾਰੀ ਹਾਈ ਸਕੂਲ ਪਿੰਡ ਬਾਂਡੀਵਾਲਾ ਦੇ ਮੁੱਖੀ ਸੰਦੀਪ ਸਚਦੇਵਾ ਨੇ ਦੱਸਿਆ ਕਿ ਸਕੂਲ ਵਿਚ 9ਵੀਂ ਅਤੇ 10ਵੀਂ ਜਮਾਤ ਦੀਆਂ ਲੜਕੀਆਂ ਨੂੰ ਨਵੰਬਰ ਮਹੀਨੇ ਤੋਂ ਕਰਾਟੇ ਕੋਚ ਗੁਰਵਿੰਦਰ ਸਿੰਘ ਵੱਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ ।ਇਸ ਕਰਾਟੇ ਟ੍ਰੇਨਿੰਗ ਦੇ ਅੰਤਿਮ ਪੜਾਅ ਵਿਚ ਅੱਜ ਸਕੂਲ ਵਿਚ ਕੋਚ ਦੀ ਅਗਵਾਈ ਵਿਚ ਲੜਕੀਆਂਂ ਦੇ ਕਰਾਟੇ ਮੁਕਾਬਲੇ ਕਰਵਾਏ ਗਏ ਜੋ ਕਿ ਤਿੰਨ ਰਾਉਂਡ ਤੱਕ ਚਲੇ ।ਅੰਤ ਵਿਚ ਰਾਜਬਾਲਾ ਕਲਾਸ 10ਵੀਂ ਨੇ ਪਹਿਲਾ, ਪੂਨਮ ਰਾਣੀ ਨੇ ਦੂਜਾ ਅਤੇ ਕੋਮਲ ਰਾਣੀ ਕਲਾਸ 9ਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਜੇਤੂ ਵਿਦਿਆਰਥਣਾਂ ਨੂੰ ਐਸਐਮਸੀ ਕਮੇਟੀ ਦੇ ਉਪ ਚੇਅਰਮੈਨ ਰਾਜਿੰਦਰ ਕੁਮਾਰ, ਪ੍ਰੋਜੇਕਟ ਇੰਚਾਰਜ਼ ਅੰਜਨਾ ਅਤੇ ਬਾਕੀ ਸਟਾਫ ਮੈਬਰਾਂ ਨੇ ਮੈਡਲ ਪਹਿਨਾਕੇ ਸਨਮਾਨਿਤ ਕੀਤਾ ਗਿਆ।
ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਰਾਜਬਾਲਾ ਨੂੰ ਵਿਭਾਗ ਦੇ ਹੁਕਮਾਂ ਮੁਤਾਬਕ 800 ਰੁਪਏ, ਪੂਨਮ ਰਾਣੀ ਨੂੰ 500 ਰੁਪਏ ਅਤੇ ਕੋਮਲ ਰਾਣੀ ਨੂੰ 300 ਰੁਪਏ ਨਗਦ ਇਨਾਮ ਵੀ ਦਿੱਤਾ ਗਿਆ।250 ਰੁਪਏ ਦਾ ਕਾਸੋਲੇਸ਼ਨ ਇਨਾਮ ਰਚਨਾ ਰਾਣੀ ਨੂੰ ਦਿੱਤਾ ਗਿਆ। ਕਰਾਟੇ ਦੀ ਟ੍ਰੇਨਿੰਗ ਲੈਣ ਵਾਲੀ ਸਾਰੇ ਲੜਕੀਆਂ ਨੂੰ ਰਿਫਰੇਸ਼ਮੈਂਟ ਵੀ ਦਿੱਤੀ ਗਈ। ਪ੍ਰੋਜੇਕਟ ਇਂੰਚਾਰਜ਼ ਅੰਜਨਾ ਅਤੇ ਹੋਰ ਸਟਾਫ ਨੇ ਕਰਾਟੇ ਟ੍ਰੇਨਿੰਗ ਦੌਰਾਨ ਭਰਪੂਰ ਸਹਿਯੋਗ ਦਿੱਤਾ। ਅੰਤ ਵਿਚ ਕਰਾਟੇ ਕੋਚ ਗੁਰਵਿੰਦਰ ਸਿੰਘ ਨੂੰ ਉਨ੍ਹਾਂਂ ਦੇ ਵੱਧੀਆ ਕਾਰਜ ਸਬੰਧੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media