ਪੱਟੀ, 25 ਜਨਵਰੀ (ਅਵਤਾਰ ਸਿੰਘ ਢਿੱਲੋਂ)- ਪੱਟੀ ਸਹਿਰ ਵਿਖੇ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਨਾਲ ਸ਼ਹਿਰ ਵਾਸੀਆਂ ਦਾ ਜੀਣਾ ਦੂਸ਼ਿਤ ਕੀਤਾ ਹੋਇਆ ਹੈ।ਵਾਂਸ ਬਜ਼ਾਰ ਤੇ ਘਾਟੀ ਬਜ਼ਾਰ ਵਿਖੇ ਗੰਦਗੀ ਦੇ ਢੇਰਾਂ ਨਾਲ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ।ਇਸ ਸਬੰਧੀ ਅਰਜਿੰਦਰ ਸਿੰਘ ਬਿੱਲਾ, ਕੁਲਦੀਪ ਸਿੰਘ ਐਸ.ਕੇ, ਬਲਵਿੰਦਰ ਸਿੰਘ, ਹਰਭਜਨ ਸਿੰਘ, ਜੋਗਿੰਦਰ ਸਿੰਘ, ਮਹਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਜੀਤ ਡਿਆਲ ਆਦਿ ਨੇ ਕਿਹਾ ਕਿ ਵਾਂਸ ਬਜ਼ਾਰ ਵਿਚ ਅਕਸਰ ਹੀ ਗੰਦਗੀ ਦੇ ਢੇਰ ਲੱਗੇ ਹੋਣ ਤੇ ਨਾਲੇ ਗੰਦਗੀ ਨਾਲ ਭਰੇ ਹੋਣ ਕਰਕੇ ਦੁਕਾਨਦਾਰਾਂ ਨੂੰ ਕੰਮ ਕਰਨ ਵਿਚ ਪਰੇਸ਼ਾਨੀ ਆ ਰਹੀ ਹੈ। ਗੰਦੀ ਬਦਬੂ ਆਉਣ ਕਰਕੇ ਗ੍ਰਾਹਕ ਵੀ ਇਸ ਬਜ਼ਾਰ ਵਿਚ ਨਹੀ ਆ ਰਹੇ ਤੇ ਜਿਸ ਕਾਰਨ ਦੁਕਾਨਦਾਰ ਨੂੰ ਆਰਥਿਕ ਪਰੇਸ਼ਾਨੀ ਵੀ ਹੋ ਰਹੀ ਹੈ।
ਉਨਾਂ ਕਿਹਾ ਕਿ ਸਫਾਈ ਮੁਲਜ਼ਮ ਵੀ ਇਸ ਬਜ਼ਾਰ ਵਿਚ ਸਫਾਈ ਕਰਨ ਨਹੀ ਆਉਦੇ, ਜਿਸ ਨਾਲ ਮਹਾਂਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨਾਂ ਕਿਹਾ ਕਿ ਇਸੇ ਤਰਾਂ ਹੀ ਸਰਕਾਰੀ ਕੰਨਿਆਂ ਸਕੂਲ ਵਾਲੇ ਮੋੜ ਤੇ ਵੀ ਗੰਦਗੀ ਦੇ ਢੇਰ ਅਕਸਰ ਵੇਖੇ ਜਾ ਸਕਦੇ ਹਨ, ਪਰ ਪ੍ਰਸ਼ਾਸਨ ਗੰਦਗੀ ਚੁੱਕਣ ਲਈ ਤਿਆਰ ਨਹੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਰੇ ਭਾਰਤ ਅੰਦਰ ਸਵੱਛ ਭਾਰਤ ਮੁਹਿੰਮ ਤਹਿਤ ਸਫਾਈ ਕਰਵਾਈ ਜਾ ਰਹੀ ਹੈ, ਪਰ ਲੱਗਦਾ ਹੈ ਕਿ ਪੱਟੀ ਇਲਾਕਾ ਇਸ ਦੇਸ ਦਾ ਹਿੱਸਾ ਨਹੀ ਹੈ। ਉਨਾਂ ਜ਼ਿਲਾ ਪ੍ਰਸ਼ਾਸਨ ਤੇ ਨਗਰ ਕੋਸਲ ਪੱਟੀ ਤੋ ਮੰਗ ਕੀਤੀ ਹੈ ਕਿ ਉਕਤ ਬਜ਼ਾਰਾਂ ਵਿਚ ਸਫਾਈ ਕਰਵਾਈ ਜਾਵੇ ਤੇ ਸਾਨੂੰ ਹੋ ਰਹੀ ਪਰੇਸ਼ਾਨੀ ਤੋ ਮੁਕਤੀ ਦਵਾਈ ਜਾਵੇ।ਇਸ ਸਬੰਧੀ ਨਗਰ ਕੋਸਲ ਪੱਟੀ ਦੇ ਈ.ਓ ਸ਼ਰਨਜੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਉਹ ਮੀਟਿੰਗ ਵਿਚ ਬਿਜ਼ੀ ਹਨ ਤੇ ਕੁੱਝ ਵੀ ਨਹੀ ਕਹਿ ਸਕਦੀ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media